ਐਮੀ ਵਿਰਕ ਤੇ ਸਿੰਮੀ ਚਾਹਲ ‘ਬੰਬੂਕਾਟ-2’ ਦੇ ਨਾਲ ਦਰਸ਼ਕਾਂ ‘ਚ ਹੋਣਗੇ ਹਾਜ਼ਰ,ਫ਼ਿਲਮ ਦੀ ਫਸਟ ਲੁੱਕ ਕੀਤੀ ਸਾਂਝੀ

ਐਮੀ ਵਿਰਕ ਅਤੇ ਸਿੰਮੀ ਚਾਹਲ ਮੁੜ ਤੋਂ ਬੰਬੂਕਾਟ-2 ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਦਾ ਫਸਟ ਲੁੱਕ ਸਾਂਝਾ ਕੀਤਾ ਹੈ। ਜਿਸ ‘ਚ ਸਿੰਮੀ ਚਾਹਲ ਤੇ ਐਮੀ ਵਿਰਕ ਨਜ਼ਰ ਆ ਰਹੇ ਹਨ। ਇਸ ਫ਼ਿਲਮ ਇਨ੍ਹਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

By  Shaminder Kaur Kaler January 28th 2026 01:56 PM -- Updated: January 28th 2026 01:57 PM

ਐਮੀ ਵਿਰਕ ਅਤੇ ਸਿੰਮੀ ਚਾਹਲ ਮੁੜ ਤੋਂ ਬੰਬੂਕਾਟ-2 ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਦਾ ਫਸਟ ਲੁੱਕ ਸਾਂਝਾ ਕੀਤਾ ਹੈ। ਜਿਸ ‘ਚ ਸਿੰਮੀ ਚਾਹਲ ਤੇ ਐਮੀ ਵਿਰਕ ਨਜ਼ਰ ਆ ਰਹੇ ਹਨ। ਇਸ ਫ਼ਿਲਮ ਇਨ੍ਹਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਐਮੀ ਵਿਰਕ ਦੀ ਫ਼ਿਲਮ ‘ਬੰਬੂਕਾਟ’ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।


ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਐਮੀ ਵਿਰਕ ਦੇ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ ੨੦ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਸ ਸਾਲਾਂ ਬਾਅਦ ਮੁੜ ਤੋਂ ਇਸ ਫ਼ਿਲਮ ਦਾ ਦੂਜਾ ਭਾਗ ਰਿਲੀਜ਼ ਕੀਤਾ ਜਾ ਰਿਹਾ ਹੈ। ਪਹਿਲੇ ਭਾਗ ‘ਚ ਸਿੰਮੀ ਚਾਹਲ ਨੇ ਪੱਕੋ ਦਾ ਕਿਰਦਾਰ ਨਿਭਾਇਆ ਸੀ ਜਦੋਂਕਿ ਐਮੀ ਵਿਰਕ ਨੇ ਚੰਨਣ ਦਾ ਕਿਰਦਾਰ ਨਿਭਾ ਕੇ ਖੂਬ ਵਾਹਵਾਹੀ ਲੁੱਟੀ ਸੀ । 

ਐਮੀ ਵਿਰਕ ਦਾ ਵਰਕ ਫ੍ਰੰਟ 

ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ‘ਚ ਮੁੱਖ ਤੌਰ ‘ਤੇ ਕਿਸਮਤ, ਨਿੱਕਾ ਜ਼ੈਲਦਾਰ, ਸੁਫ਼ਨਾ, ਕੁੜੀ ਹਰਿਆਣੇ ਵੱਲ ਦੀ,ਮੌੜ, ਸੌਕਣ ਸੌਕਣੇ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। ਇਸ ਦੇ ਨਾਲ ਹੀ ਸਿੰਮੀ ਚਾਹਲ ਨੇ ਵੀ ਚੱਲ ਮੇਰਾ ਪੁੱਤ, ਰੱਬ ਦਾ ਰੇਡੀਓ, ਮਸਤਾਨੇ ਵਰਗੀਆਂ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.