ਪੁੱਤ ਦਾ ਸਦਮਾ ਸਹਾਰ ਨਹੀਂ ਸਕੀ ਜਸਵਿੰਦਰ ਭੱਲਾ ਦੀ ਮਾਂ, ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਭੱਲਾ ਦੀ ਮਾਂ ਸਤਵੰਤ ਕੌਰ ਦਾ ਵੀ ਹੋਇਆ ਦਿਹਾਂਤ
ਕਮੇਡੀ ਕਿੰਗ ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਸਤਵੰਤ ਕੌਰ ਦਾ ਵੀ ਦਿਹਾਂਤ ਹੋ ਗਿਆ ਹੈ । ਖਬਰਾਂ ਮੁਤਾਬਿਕ ਸਤਵੰਤ ਕੌਰ ਨੂੰ ਜਸਵਿੰਦਰ ਭੱਲਾ ਦੀ ਮੌਤ ਦਾ ਕਾਫੀ ਡੂੰਘਾ ਸਦਮਾ ਲੱਗਾ ਸੀ ਜਿਸ ਕਰਕੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਹੋਸ਼ ਵਿੱਚ ਨਹੀਂ ਸਨ ਰਹਿੰਦੇ ।
ਕਮੇਡੀ ਕਿੰਗ ਜਸਵਿੰਦਰ ਭੱਲਾ (Jaswinder Bhalla) ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਸਤਵੰਤ ਕੌਰ ਦਾ ਵੀ ਦਿਹਾਂਤ ਹੋ ਗਿਆ ਹੈ । ਖਬਰਾਂ ਮੁਤਾਬਿਕ ਸਤਵੰਤ ਕੌਰ ਨੂੰ ਜਸਵਿੰਦਰ ਭੱਲਾ ਦੀ ਮੌਤ ਦਾ ਕਾਫੀ ਡੂੰਘਾ ਸਦਮਾ ਲੱਗਾ ਸੀ ਜਿਸ ਕਰਕੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਹੋਸ਼ ਵਿੱਚ ਨਹੀਂ ਸਨ ਰਹਿੰਦੇ । ਜਸਵਿੰਦਰ ਭੱਲੇ ਦੀ ਮਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਭੱਲਾ ਦੀ ਰਿਹਾਇਸ਼ ’ਤੇ ਅਫਸੋਸ ਕਰਨ ਵਾਲੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ । ਹਰ ਕੋਈ ਦੁੱਖ ਦੀ ਇਸ ਘੜੀ ਵਿੱਚ ਕਸਵਿੰਦਰ ਭੱਲਾ ਦੇ ਪਰਿਵਾਰ ਨਾਲ ਖੜਿਆ ਹੈ ।

ਸਵਰਗਵਾਸੀ ਜਸਵਿੰਦਰ ਭੱਲਾ ਦਾ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਹਿੰਦੇ ਹਨ ਕਿ ਭੱਲਾ ਜਦੋਂ ਵੀ ਕਿਸੇ ਫਿਲਮ ਦੀ ਸ਼ੂਟਿੰਗ ਤਾਂ ਕਿਸੇ ਪ੍ਰੋਗਰਾਮ ’ਤੇ ਹੁੰਦੇ ਸਨ ਤਾਂ ਉਹ ਦਿਨ ਵਿੱਚ ਇੱਕ ਵਾਰ ਆਪਣੀ ਮਾਂ ਨਾਲ ਗੱਲ ਜ਼ਰੂਰ ਕਰਦੇ ਸਨ। ਕਮੇਡੀਅਨ ਕਲਾਕਾਰ ਸਵਰਗੀਆ ਜਸਵਿੰਦਰ ਭੱਲਾ ਦੀ ਮੌਤ ਦਾ ਦੁੱਖ ਉਹਨਾਂ ਦੀ ਮਾਤਾ ਸਤਵੰਤ ਕੌਰ ਉਮਰ ੮੭ ਸਾਲ ਨੂੰ ਵੀ ਆਪਣੇ ਨਾਲ ਲੈ ਗਿਆ।

ਜਸਵਿੰਦਰ ਭੱਲਾ ਦਾ ਵਰਕ ਫ੍ਰੰਟ
ਜਸਵਿੰਦਰ ਭੱਲਾ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। ਇਸ ਤੋਂ ਇਲਾਵਾ ਉਹ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ‘ਚ ਬਤੌਰ ਲੈਕਚਰਾਰ ਵੀ ਸੇਵਾਵਾਂ ਨਿਭਾਈਆਂ ਸਨ।ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਵੀ ਆਪਣੇ ਪਿਤਾ ਵੱਲੋਂ ਅਦਾਕਾਰੀ ਦੇ ਲਾਏ ਬੂਟੇ ਨੂੰ ਅੱਗੇ ਵਧਾ ਰਹੇ ਹਨ।