ਅਦਾਕਾਰ ਜੈ ਰੰਧਾਵਾ ਨੇ ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ, ਕਿਹਾ “ਤੁਹਾਡੀਆਂ ਅਰਦਾਸਾਂ ਮੇਰੇ ਨਾਲ ਹਨ”

ਜੈ ਰੰਧਾਵਾ ਬੀਤੇ ਦਿਨੀਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਸਨ । ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਸਨ । ਪਰ ਹੁਣ ਜੈ ਰੰਧਾਵਾ ਦੇ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਗਈ ਹੈ।ਜਿਸ ‘ਚ ਉਨ੍ਹਾਂ ਨੇ ਲਿਖਿਆ “ਸਤਿ ਸ਼੍ਰੀ ਅਕਾਲ ਜੀ, ਮੈਂ ਚੜ੍ਹਦੀਕਲਾ ਵਿੱਚ ਹਾਂ। ਦਿਲੋਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ ।

By  Shaminder Kaur Kaler January 29th 2026 10:45 AM

ਜੈ ਰੰਧਾਵਾ (Jayy Randhawa)ਬੀਤੇ ਦਿਨੀਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਸਨ । ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਸਨ । ਪਰ ਹੁਣ ਜੈ ਰੰਧਾਵਾ ਦੇ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਗਈ ਹੈ।ਜਿਸ ‘ਚ ਉਨ੍ਹਾਂ ਨੇ ਲਿਖਿਆ “ਸਤਿ ਸ਼੍ਰੀ ਅਕਾਲ ਜੀ, ਮੈਂ ਚੜ੍ਹਦੀਕਲਾ ਵਿੱਚ ਹਾਂ। ਦਿਲੋਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ । ਤੁਹਾਡੀਆਂ ਅਰਦਾਸਾਂ ਮੇਰੇ ਨਾਲ ਨੇ । ਕਰਨ ਕਰਵਾਉਣ ਵਾਲਾ ਵੀ ਉਹ ਆਪੇ ਤੇ ਬਚਾਉਣ ਵਾਲਾ ਵੀ ਉਹ ਆਪੇ ।


ਰਿਕਵਰ ਹੋਣ ਤੋਂ ਬਾਅਦ ਮੈਂ ਜਲਦ ਹੀ ਕੰਮ ‘ਤੇ ਵਾਪਸੀ ਕਰਾਂਗਾ, ਹੋਰ ਤਾਕਤ ਤੇ ਹੋਰ ਹਿੰਮਤ ਦੇ ਨਾਲ”। ਜੈ ਰੰਧਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ । ਦੱਸ ਦਈਏ ਕਿ ਜੈ ਰੰਧਾਵਾ ਬੀਤੇ ਦਿਨੀਂ ਅੰਮ੍ਰਿਤਸਰ ‘ਚ ਆਪਣੀ ਕਿਸੇ ਫ਼ਿਲਮ ਦਾ ਸਟੰਟ ਸੀਨ ਖੁਦ ਸ਼ੂਟ ਕਰ ਰਹੇ ਸਨ ਅਤੇ ਇਸੇ ਸ਼ੁਟ ਦੇ ਦੌਰਾਨ ਕ੍ਰੇਨ ਅਤੇ ਰੱਸੇ ਦੀ ਮਦਦ ਦੇ ਨਾਲ ਜਦੋਂ ਜੈ ਰੰਧਾਵਾ ਇੱਕ ਮਕਾਨ ਤੋਂ ਦੂਜੇ ਮਕਾਨ ਦੀ ਛੱਤ ਤੇ ਜਾ ਰਹੇ ਸਨ ਤਾਂ ਛੱਤ ‘ਤੇ ਪਹੁੰਚਣ ਦੀ ਬਜਾਏ ਉਨ੍ਹਾਂ ਦਾ ਸਿਰ ਦੀਵਾਰ ਦੇ ਨਾਲ ਟਕਰਾ ਗਿਆ ਸੀ ।

ਜੈ ਰੰਧਾਵਾ ਦਾ ਵਰਕ ਫ੍ਰੰਟ 

ਜੈ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕੁਝ ਕੁ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੋਏ ਹਨ। ਉਹ ਆਪਣੀ ਪਹਿਲੀ ਫ਼ਿਲਮ ਦੇ ਨਾਲ ਹੀ ਚਰਚਾ ‘ਚ ਆ ਗਏ ਸਨ। ਜੋ ਕਿ ‘ਸ਼ੂਟਰ’ ਟਾਈਟਲ ਹੇਠ ਰਿਲੀਜ਼ ਹੋਈ ਸੀ । ਇਹ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਤੋਂ ਪ੍ਰੇਰਿਤ ਸੀ ।


© Copyright Galactic Television & Communications Pvt. Ltd. 2026. All rights reserved.