ਅਦਾਕਾਰ ਜੈ ਰੰਧਾਵਾ ਆਪਣੀ ਫ਼ਿਲਮ ਦਾ ਐਕਸ਼ਨ ਸੀਨ ਕਰਦੇ ਹੋਏ ਹੋਇਆ ਜ਼ਖਮੀ, ਸਿਰ ‘ਚ ਲੱਗੀ ਗੰਭੀਰ ਸੱਟ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਅਦਾਕਾਰ ਜੈ ਰੰਧਾਵਾ ਨਾਲ ਹਾਦਸਾ ਹੋ ਗਿਆ ਹੈ। ਅਦਾਕਾਰ ਆਪਣੀ ਕਿਸੇ ਫ਼ਿਲਮ ਦਾ ਐਕਸ਼ਨ ਸੀਨ ਸ਼ੂਟ ਕਰ ਰਿਹਾ ਸੀ । ਇਸੇ ਦੌਰਾਨ ਜਦੋਂ ਜੈ ਰੰਧਾਵਾ ਐਕਸ਼ਨ ਸੀਨ ਕਰਨ ਲੱਗਿਆ ਤਾਂ ਕ੍ਰੇਨ ‘ਤੇ ਰੱਸੇ ਨਾਲ ਜਦੋਂ ਇੱਕ ਮਕਾਨ ਤੋਂ ਦੂਜੇ ਮਕਾਨ ਤੱਕ ਉਹ ਜਾਣ ਲੱਗੇ ਤਾਂ ਮਕਾਨ ਦੀ ਛੱਤ ਦੀ ਬਜਾਏ ਉਨ੍ਹਾਂ ਦਾ ਸਿਰ ਦੀਵਾਰ ਦੇ ਨਾਲ ਟਕਰਾ ਗਿਆ ।
ਅਦਾਕਾਰ ਜੈ ਰੰਧਾਵਾ (Jayy Randhawa) ਨਾਲ ਹਾਦਸਾ ਹੋ ਗਿਆ ਹੈ। ਅਦਾਕਾਰ ਆਪਣੀ ਕਿਸੇ ਫ਼ਿਲਮ ਦਾ ਐਕਸ਼ਨ ਸੀਨ ਸ਼ੂਟ ਕਰ ਰਿਹਾ ਸੀ । ਇਸੇ ਦੌਰਾਨ ਜਦੋਂ ਜੈ ਰੰਧਾਵਾ ਐਕਸ਼ਨ ਸੀਨ ਕਰਨ ਲੱਗਿਆ ਤਾਂ ਕ੍ਰੇਨ ‘ਤੇ ਰੱਸੇ ਨਾਲ ਜਦੋਂ ਇੱਕ ਮਕਾਨ ਤੋਂ ਦੂਜੇ ਮਕਾਨ ਤੱਕ ਉਹ ਜਾਣ ਲੱਗੇ ਤਾਂ ਮਕਾਨ ਦੀ ਛੱਤ ਦੀ ਬਜਾਏ ਉਨ੍ਹਾਂ ਦਾ ਸਿਰ ਦੀਵਾਰ ਦੇ ਨਾਲ ਟਕਰਾ ਗਿਆ ।ਦੀਵਾਰ ‘ਚ ਸਿਰ ਟਕਰਾਉਣ ਦੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਦਰਦ ਦੇ ਨਾਲ ਬੁਰੀ ਤਰ੍ਹਾਂ ਚੀਕਣ ਲੱਗ ਪਏ ।ਜੈ ਰੰਧਾਵਾ ਦੇ ਸਿਰ ‘ਚ ਗੰਭੀਰ ਸੱਟ ਲੱਗੀ।

ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜ਼ਖਮੀ ਹਾਲਤ ‘ਚ ਜੈ ਰੰਧਾਵਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜੈ ਰੰਧਾਵਾ ਦੀ ਸਿਹਤ ਬਾਰੇ ਹਾਲੇ ਕੁਝ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਜੈ ਰੰਧਾਵਾ ਆਪਣੀ ਫ਼ਿਲਮ ਦੇ ਐਕਸ਼ਨ ਸੀਨ ਖੁਦ ਹੀ ਕਰਦੇ ਹੋਏ ਨਜ਼ਰ ਆਉਂਦੇ ਹਨ।
ਜੈ ਰੰਧਾਵਾ ਦਾ ਵਰਕ ਫ੍ਰੰਟ
ਜੈ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ। ਉਹ ਆਪਣੀ ਪਹਿਲੀ ਹੀ ਫ਼ਿਲਮ ਮੈਡਲ, ਸ਼ੂਟਰ, ਜੇ ਜੱਟ ਵਿਗੜ ਗਿਆ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜੈ ਰੰਧਾਵਾ ਆਪਣੀ ਪਹਿਲੀ ਫ਼ਿਲਮ ‘ਸ਼ੂਟਰ’ ਦੇ ਨਾਲ ਹੀ ਚਰਚਾ ‘ਚ ਆ ਗਏ ਸਨ । ਕਿਉਂਕਿ ਉਹਨਾਂ ਦੀ ਫ਼ਿਲਮ ਗੈਂਗਸਟਰ ਸੁੱਖਾ ਕਾਹਲੋਂ ਦੇ ਜੀਵਨ ਤੇ ਅਧਾਰਿਤ ਸੀ ।