ਰਸੋਈ ‘ਚ ਛੁਪਿਆ ਹੈ ਸਿਹਤ ਦਾ ਰਾਜ਼, ਇਹ ਮਸਾਲੇ ਹਨ ਸਿਹਤ ਲਈ ਬਹੁਤ ਗੁਣਕਾਰੀ

ਰਸੋਈ ‘ਚ ਰੋਜ਼ਾਨਾ ਅਸੀਂ ਕਈ ਮਸਾਲਿਆਂ ਦੀ ਵਰਤੋਂ ਕਰਦੇ ਹਾਂ । ਜਿਸ ‘ਚ ਹਲਦੀ, ਜ਼ੀਰਾ, ਅਦਰਕ, ਦਾਲਚੀਨੀ ਸਣੇ ਕਈ ਚੀਜ਼ਾਂ ਸ਼ਾਮਿਲ ਹਨ । ਪਰ ਇਨ੍ਹਾਂ ਮਸਾਲਿਆਂ ‘ਚ ਸਿਹਤ ਦਾ ਰਾਜ਼ ਛਿਪਿਆ ਹੋਇਆ ਹੈ।

By  Shaminder Kaur Kaler October 16th 2025 07:05 PM -- Updated: October 16th 2025 07:13 PM

ਮਸਾਲਿਆਂ ਦਾ ਸਵਾਦ ਅਕਸਰ ਅਸੀਂ ਸਬਜ਼ੀ ਦਾ ਸੁਆਦ ਵਧਾਉਣ ਦੇ ਲਈ ਕਰਦੇ ਹਾਂ । ਪਰ ਇਨ੍ਹਾਂ ਮਸਾਲਿਆਂ (Spices) ਨੂੰ ਇਸਤੇਮਾਲ ਕਰਕੇ ਸਿਹਤ ਸਬੰਧੀ ਮੁਸ਼ਕਿਲਾਂ ਤੋਂ ਵੀ ਨਿਜ਼ਾਤ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਰੋਜ਼ਾਨਾ ਕਿਚਨ ‘ਚ ਇਸਤੇਮਾਲ ਹੋਣ ਵਾਲੀਆਂ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ । 

ਰਸੋਈ ‘ਚ ਰੋਜ਼ਾਨਾ ਅਸੀਂ ਕਈ ਮਸਾਲਿਆਂ ਦੀ ਵਰਤੋਂ ਕਰਦੇ ਹਾਂ । ਜਿਸ ‘ਚ ਹਲਦੀ, ਜ਼ੀਰਾ, ਅਦਰਕ, ਦਾਲਚੀਨੀ ਸਣੇ ਕਈ ਚੀਜ਼ਾਂ ਸ਼ਾਮਿਲ ਹਨ । ਪਰ ਇਨ੍ਹਾਂ ਮਸਾਲਿਆਂ ‘ਚ ਸਿਹਤ ਦਾ ਰਾਜ਼ ਛਿਪਿਆ ਹੋਇਆ ਹੈ। ਹਲਦੀ ਦਾ ਇਸਤੇਮਾਲ ਕਰਕੇ ਅਸੀਂ ਕਈ ਤਰ੍ਹਾਂ ਦੇ ਦਰਦ ਤੋਂ ਅਰਾਮ ਪਾ ਸਕਦੇ ਹਾਂ । ਹਲਦੀ ‘ਚ ਅਜਿਹੇ ਕਈ ਗੁਣ ਹਨ । ਜਿਸ ਨੂੰ ਤੁਸੀਂ ਕਿਸੇ ਵੀ ਰੂਪ ‘ਚ ਇਸਤੇਮਾਲ ਕਰ ਸਕਦੇ ਹੋ । ਸਰੀਰ ‘ਚ ਕਿਤੇ ਵੀ ਦਰਦ ਹੁੰਦਾ ਹੋਵੇ ਤਾਂ ਤੁਸੀਂ ਦੁੱਧ ‘ਚ ਹਲਦੀ ਪਾ ਕੇ ਪੀ ਸਕਦੇ ਹੋ । ਇਸ ਦੇ ਨਾਲ ਗੁੱਝੀਆਂ ਸੱਟਾਂ ਦੇ ਲਈ ਵੀ ਹਲਦੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

 

ਕੋਲਡ ਹੋਣ ਤੇ ਅਦਰਕ ਦਾ ਪੀ ਸਕਦੇ ਹੋ ਕਾੜ੍ਹਾ 

ਹਲਦੀ ਦੇ ਨਾਲ –ਨਾਲ ਅਦਰਕ ਵੀ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ।ਜੇ ਤੁਹਾਨੂੰ ਕੋਲਡ ਹੋ ਗਿਆ ਜਾਂ ਫਿਰ ਗਲਾ ਖਰਾਬ ਹੈ ਤਾਂ ਤੁਸੀਂ ਅਦਰਕ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ । ਇਹ ਤੁਰੰਤ ਤੁਹਾਨੂੰ ਗਲੇ ਦੇ ਦਰਦ ਅਤੇ ਕੋਲਡ ਤੋਂ ਰਾਹਤ ਦਿਵਾਉਂਦਾ ਹੈ। 


ਜੀਰੇ ਵਾਲੇ ਪਾਣੀ ਦਾ ਇਸਤੇਮਾਲ ਵੀ ਗੁਣਕਾਰੀ 

ਜ਼ੀਰੇ ਵਾਲੇ ਪਾਣੀ ਦਾ ਇਸਤੇਮਾਲ ਪੇਟ ਵਾਸਤੇ ਬਹੁਤ ਵਧੀਆ ਮੰਨਿਆ ਜਾਂਦਾ ਹੈ। ਸਵੇਰੇ ਜ਼ੀਰੇ ਵਾਲਾ ਗਰਮ ਪਾਣੀ ਪੀਣ ਦੇ ਨਾਲ ਮੋਟਾਪਾ ਘੱਟਦਾ ਹੈ ।ਇਸ ਤੋਂ ਇਲਾਵਾ ਇਹ ਸਿਹਤ ਲਈ ਬਹੁਤ ਲਾਹੇਵੰਦ ਹੁੰਦਾ ਹੈ।


© Copyright Galactic Television & Communications Pvt. Ltd. 2026. All rights reserved.