ਅਦਾਕਾਰਾ ਜ਼ਰੀਨ ਖ਼ਾਨ ਨੂੰ ਆਇਆ ਗੁੱਸਾ, ਕਿਹਾ ‘ਮੇਰੇ ਨਾਲ ਹੱਦ ‘ਚ ਰਹਿ ਕੇ ਕਰੋ ਗੱਲ’
ਸੈਲੀਬ੍ਰੇਟੀਜ਼ ਦੇ ਨਾਲ ਕਈ ਵਾਰ ਫੈਨਸ ਅਜਿਹਾ ਵਰਤਾਉ ਕਰਦੇ ਹਨ ਕਿ ਉਨ੍ਹਾਂ ਨੂੰ ਅਕਸਰ ਗੁੱਸਾ ਆ ਜਾਂਦਾ ਹੈ। ਇਸ ਦੇ ਨਾਲ ਹੀ ਕਈ ਵਾਰ ਪੈਪਰਾਜ਼ੀ ਦੀਆਂ ਹਰਕਤਾਂ ਵੀ ਸੈਲੀਬ੍ਰੇਟੀਜ਼ ਨੂੰ ਅਸਹਿਜ ਕਰ ਦਿੰਦੀਆਂ ਹਨ। ਅਦਾਕਾਰਾ ਜ਼ਰੀਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਸੈਲੀਬ੍ਰੇਟੀਜ਼ ਦੇ ਨਾਲ ਕਈ ਵਾਰ ਫੈਨਸ ਅਜਿਹਾ ਵਰਤਾਉ ਕਰਦੇ ਹਨ ਕਿ ਉਨ੍ਹਾਂ ਨੂੰ ਅਕਸਰ ਗੁੱਸਾ ਆ ਜਾਂਦਾ ਹੈ। ਇਸ ਦੇ ਨਾਲ ਹੀ ਕਈ ਵਾਰ ਪੈਪਰਾਜ਼ੀ ਦੀਆਂ ਹਰਕਤਾਂ ਵੀ ਸੈਲੀਬ੍ਰੇਟੀਜ਼ ਨੂੰ ਅਸਹਿਜ ਕਰ ਦਿੰਦੀਆਂ ਹਨ। ਅਦਾਕਾਰਾ ਜ਼ਰੀਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਕਿਸੇ ਕੱਪੜਿਆਂ ਦੇ ਈਵੈਂਟ ‘ਚ ਪਹੁੰਚੀ ਸੀ।

ਇਸ ਦੌਰਾਨ ਪੈਪਰਾਜੀ ਚੋਂ ਕਿਸੇ ਨੇ ਅਦਾਕਾਰਾ ਨੂੰ ਕੁਝ ਬੋਲ ਦਿੱਤਾ । ਜਿਸ ਤੋਂ ਬਾਅਦ ਅਦਾਕਾਰਾ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਕਿਹਾ ਕਿ ਮੇਰੇ ਨਾਲ ਫਾਲਤੂਗਿਰੀ ਦੀਆਂ ਗੱਲਾਂ ਨਹੀਂ ਕਰਨੀਆਂ। ਆਪਣੀ ਹੱਦ ‘ਚ ਰਹਿ ਕੇ ਮੇਰੇ ਨਾਲ ਗੱਲ ਕਰੋ । ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਕੁਝ ਮਹੀਨੇ ਪਹਿਲਾਂ ਹੋਇਆ ਮਾਂ ਦਾ ਦਿਹਾਂਤ
ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦਾ ਕੁਝ ਮਹੀਨੇ ਪਹਿਲਾਂ ਹੀ ਦਿਹਾਂਤ ਹੋਇਆ ਹੈ। ਜਿਸ ਤੋਂ ਬਾਅਦ ਅਦਾਕਾਰਾ ਕਿਸੇ ਜਨਤਕ ਸਮਾਰੋਹ ‘ਚ ਨਜ਼ਰ ਆਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਕਾਫੀ ਸਮਾਂ ਬੀਮਾਰ ਵੀ ਰਹੀ ਸੀ। ਅਦਾਕਾਰਾ ਨੇ ਕੁਝ ਮਹੀਨਿਆਂ ਦੌਰਾਨ ਕਾਫੀ ਉਤਰਾਅ ਚੜ੍ਹਾਅ ਵੇਖੇ ਹਨ।
ਜ਼ਰੀਨ ਖ਼ਾਨ ਦਾ ਵਰਕ ਫ੍ਰੰਟ
ਜ਼ਰੀਨ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੇ ਨਾਲ-ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਗਿੱਪੀ ਗਰੇਵਾਲ ਦੇ ਨਾਲ ਉਹ ਫ਼ਿਲਮ ਡਾਕਾ ‘ਚ ਵੀ ਨਜ਼ਰ ਆ ਚੁੱਕੇ ਹਨ।