ਯਸ਼ਰਾਜ ਫ਼ਿਲਮਸ ਦੀ ਫ਼ਿਲਮ ‘ਅਲਫ਼ਾ’ ਦੀ ਰਿਲੀਜ਼ ਡੇਟ ਦਾ ਐਲਾਨ

ਯਸ਼ਰਾਜ ਫ਼ਿਲਮਸ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਅਲਫ਼ਾ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ।ਜਿਸ ਦਾ ਐਲਾਨ ਪ੍ਰੋਡਕਸ਼ਨ ਹਾਊਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤਾ ਹੈ। ਇਹ ਫ਼ਿਲਮ ਦਸ ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਜਿਸ ਦੇ ਮੁੱਖ ਕਿਰਦਾਰਾਂ ‘ਚ ਆਲੀਆ ਭੱਟ, ਅਨਿਲ ਕਪੂਰ, ਸ਼ਰਵਰੀ ਵਾਘ ਤੇ ਬੌਬੀ ਦਿਓਲ ਨਜ਼ਰ ਆਉਣਗੇ ।

By  Shaminder Kaur Kaler March 9th 2026 03:00 PM

ਯਸ਼ਰਾਜ ਫ਼ਿਲਮਸ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਅਲਫ਼ਾ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ।ਜਿਸ ਦਾ ਐਲਾਨ ਪ੍ਰੋਡਕਸ਼ਨ ਹਾਊਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤਾ ਹੈ। ਇਹ ਫ਼ਿਲਮ ਦਸ ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਜਿਸ ਦੇ ਮੁੱਖ ਕਿਰਦਾਰਾਂ ‘ਚ ਆਲੀਆ ਭੱਟ, ਅਨਿਲ ਕਪੂਰ, ਸ਼ਰਵਰੀ ਵਾਘ ਤੇ ਬੌਬੀ ਦਿਓਲ ਨਜ਼ਰ ਆਉਣਗੇ ।ਇਸ ਫ਼ਿਲਮ ਦਾ ਐਲਾਨ 2024 ‘ਚ ਕੀਤਾ ਗਿਆ ਸੀ । ਪਹਿਲਾਂ  ਕਾਰਨ ਇਸਦੇ ਰਿਲੀਜ਼ ਡੇਟ ਟਲ ਗਈ ਸੀ । ਜਿਸ ਤੋਂ ਬਾਅਦ ਆਖ਼ਿਰਕਾਰ ਇਹ ਫ਼ਿਲਮ ਮੁੜ ਤੋਂ ਸਿਨੇਮਾ ਘਰਾਂ ‘ਚ ਦਸਤਕ ਦੇਵੇਗੀ। 


ਮੁੱਖ ਕਿਰਦਾਰ ‘ਚ ਆਲੀਆ ਭੱਟ 

ਫ਼ਿਲਮ ‘ਅਲਫ਼ਾ’ ‘ਚ ਆਲੀਆ ਭੱਟ ਤੇ ਸ਼ਰਵਰੀ ਵਾਘ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।ਦੋਨਾਂ ਦਾ ਦਮਦਾਰ ਐਕਸ਼ਨ ਸੀਕਵੇਂਸ ‘ਚ ਨਜ਼ਰ ਆਉਣਗੇ।ਇਹ ਫ਼ਿਲਮ ਹਿੰਦੀ ਹੀ ‘ਚ ਨਹੀਂ, ਬਲਕਿ ਤਮਿਲ ਅਤੇ ਤੇਲਗੂ ਭਾਸ਼ਾ ‘ਚ ਵੀ ਰਿਲੀਜ਼ ਹੋਵੇਗੀ । ਫ਼ਿਲਮ ‘ਅਲਫ਼ਾ’ ਦਾ ਡਾਇਰੈਕਸ਼ਨ ਸ਼ਿਵ ਰਵੈਲ ਨੇ ਕੀਤਾ ਹੈ ਅਤੇ ਪ੍ਰੋਡਕਸ਼ਨ ਆਦਿਤਆ ਚੋਪੜਾ ਨੇ ਸੰਭਾਲਿਆ ਹੈ।


ਇਹ ਫ਼ਿਲਮ ਮਹਿਲਾ ਪ੍ਰਧਾਨ ਫ਼ਿਲਮ ਹੈ ਅਤੇ ਮੇਕਰਸ ਨੂੰ ਵੀ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਹਨ। ਆਲੀਆ ਭੱਟ ‘ਅਲਫ਼ਾ’ ਦੇ ਨਾਲ ਯਸ਼ਰਾਜ ਫ਼ਿਲਮਸ ਦੇ ਨਾਲ ਪਹਿਲੀ ਫ਼ਿਲਮ ਕਰ ਰਹੀ ਹੈ। ਆਲੀਆ ਤੇ ਸ਼ਰਵਰੀ ਫ਼ਿਲਮ ‘ਚ ਐਕਸ਼ਨ ਸੀਨ ਪੇਸ਼ ਕਰਦੇ ਹੋਏ ਨਜ਼ਰ ਆਉਣਗੇ ।ਜੋ ਕਿ ਦਰਸ਼ਕਾਂ ਨੇ ਸਕਰੀਨ ‘ਤੇ ਇਸ ਤੋਂ ਪਹਿਲਾਂ ਨਹੀਂ ਵੇਖਿਆ ਹੋਵੇਗਾ।

© Copyright Galactic Television & Communications Pvt. Ltd. 2026. All rights reserved.