ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈਲਨ ਨੇ ਚਾਰ ਬੱਚਿਆਂ ਦੇ ਪਿਓ ਸਲੀਮ ਖਾਨ ਨਾਲ ਕਿਉਂ ਕਰਵਾਇਆ ਦੂਜਾ ਵਿਆਹ, ਇਹ ਸੀ ਵਜ੍ਹਾ
ਬਾਲੀਵੁੱਡ ਦੇ ਮਸ਼ਹੂਰ ਰਾਈਟਰ ਸਲੀਮ ਖਾਨ ਨੂੰ ਹਾਲ ਹੀ ਵਿੱਚ ਹਸਪਤਾਲ ਵਿੱਚੋਂ ਛੁੱਟੀ ਮਿਲੀ ਹੈ । ਉਹ ਆਪਣੇ ਘਰ ਪਹੁੰਚ ਗਏ ਹਨ । ਉਹਨਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ । ਸਲੀਮ ਖਾਨ ਆਪਣੀਆਂ ਦੋ ਪਤਨੀਆਂ ਤੇ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ ।
ਬਾਲੀਵੁੱਡ ਦੇ ਮਸ਼ਹੂਰ ਰਾਈਟਰ ਸਲੀਮ ਖਾਨ ਨੂੰ ਹਾਲ ਹੀ ਵਿੱਚ ਹਸਪਤਾਲ ਵਿੱਚੋਂ ਛੁੱਟੀ ਮਿਲੀ ਹੈ । ਉਹ ਆਪਣੇ ਘਰ ਪਹੁੰਚ ਗਏ ਹਨ । ਉਹਨਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ । ਸਲੀਮ ਖਾਨ ਆਪਣੀਆਂ ਦੋ ਪਤਨੀਆਂ ਤੇ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ । ਇਹਨਾਂ ਹਲਾਤਾਂ ਵਿੱਚ ਸਲੀਮ ਖਾਨ ਤੇ ਉਹਨਾਂ ਦੀ ਦੂਜੀ ਪਤਨੀ ਹੈਲਨ ਦੇ ਇੱਕ ਪੁਰਾਣੇ ਇੰਟਰਵਿਊ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

ਇਸ ਵੀਡੀਓ ਵਿੱਚ ਹੈਲਨ ਇਸ ਗੱਲ ਦਾ ਖੁਲਾਸਾ ਕਰ ਰਹੀ ਹੈ ਕਿ ਉਸ ਨੇ ਪਹਿਲਾਂ ਤੋਂ ਹੀ ਵਿਆਹੇ ਹੋਏ ਸਲੀਮ ਖਾਨ ਨਾਲ ਦੂਜਾ ਵਿਆਹ ਕਿਉਂ ਕਰਵਾਇਆ ਜਦੋਂ ਕਿ ਉਹ ਬਾਲੀਵੁੱਡ ਦੀ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਸੀ । ਤੇ ਉਸ ਨੂੰ ਸਲੀਮ ਖਾਨ ਤੋਂ ਵੱਧ ਖੂਬਸੁਰਤ ਤੇ ਅਮੀਰ ਜੀਵਨ ਸਾਥੀ ਮਿਲ ਸਕਦਾ ਸੀ । ਹੈਲਨ ਦੱਸਦੀ ਹੈ ਕਿ ਉਸ ਨੂੰ ਸਲੀਮ ਖਾਨ ਨਾਲ ਪਿਆਰ ਸੀ ਤੇ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਸਲੀਮ ਖਾਨ ਦੇ ਕਿਵੇ ਕਰੀਬ ਚਲੀ ਗਈ । ਹੈਲਨ ਦੱਸਦੀ ਹੈ ਕਿ ਸਲੀਮ ਮਤਲਬੀ ਨਹੀਂ ਤੇ ਨਾ ਹੀ ਉਹ ਕਿਸੇ ਦੀ ਮਦਦ ਕਰਕੇ ਉਸ ਤੋਂ ਕਿਸੇ ਗੱਲ ਦੀ ਉਮੀਦ ਰੱਖਦੇ ਹਨ ।

ਹੈਲਨ ਦੱਸਦੀ ਹੈ ਕਿ ਉਸ ਦੇ ਬੁਰੇ ਦੌਰ ਵਿੱਚ ਸਲੀਮ ਖਾਨ ਹੀ ਸਾਥ ਦਿੱਤਾ ਸੀ, ਤੇ ਇਸ ਮਦਦ ਦੇ ਬਦਲੇ ਸਲੀਮ ਖਾਨ ਨੇ ਉਸ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਸੀ ਕੀਤੀ, ਜਦੋਂ ਕਿ ਬਾਲੀਵੁੱਡ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਹੜੇ ਤੁਹਾਡੀ ਥੋੜੀ ਜਿਹੀ ਮਦਦ ਕਰਕੇ ਤੁਹਾਡੇ ਤੋਂ ਬਹੁਤ ਕੁਝ ਦੀ ਉਮੀਦ ਕਰਦੇ ਹਨ । ਪਰ ਸਲੀਮ ਖਾਨ ਅਜਿਹੇ ਨਹੀਂ ਹਨ । ਇਸੇ ਕਰਕੇ ਉਹਨਾਂ ਨੂੰ ਸਲੀਮ ਨਾਲ ਪਿਆਰ ਹੋ ਗਿਆ ਤੇ ਉਹਨਾਂ ਨੇ ੧੯੮੦ ਵਿੱਚ ਸਲੀਮ ਨਾਲ ਦੂਜਾ ਵਿਆਹ ਕਰ ਲਿਆ ।