ਜਾਣੋ ਕੀ ਹੈ Sensorineural Hearing Loss, ਜਿਸ ਨਾਲ ਪੀੜਤ ਹੋਈ ਬਾਲੀਵੁੱਡ ਦੀ ਮਸ਼ਹੂਰ ਗਾਇਕ ਅਲਕਾ ਯਾਗਨਿਕ, ਗਾਇਕਾ ਨੇ ਭਾਵੁਕ ਪੋਸਟ ਕੀਤੀ ਸਾਂਝੀ

ਅਲਕਾ ਯਾਗਨਿਕ ਪਿਛਲੇ ਲੰਮੇ ਸਮੇਂ ਤੋਂ ਇਕ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਹੈ। ਜਿਸ ਬਾਰੇ ਗਾਇਕਾ ਨੇ ਇੱਕ ਪੋਸਟ ਪਾ ਕੇ ਵੀ ਜਾਣਕਾਰੀ ਸ਼ੇਅਰ ਕੀਤੀ ਸੀ ।ਇਸ ਬੀਮਾਰੀ ਦੇ ਕਾਰਨ ਗਾਇਕਾ ਦਾ ਕਰੀਅਰ ਤੱਕ ਚੌਪਟ ਹੋ ਗਿਆ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਕਿਹੜੀ ਉਹ ਬੀਮਾਰੀ ਹੈ। ਜਿਸ ਦੇ ਨਾਲ ਗਾਇਕਾ ਜੂਝ ਰਹੀ ਹੈ।

By  Shaminder Kaur Kaler June 26th 2026 01:17 PM -- Updated: June 26th 2026 01:18 PM

ਅਲਕਾ ਯਾਗਨਿਕ ਪਿਛਲੇ ਲੰਮੇ ਸਮੇਂ ਤੋਂ ਇਕ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਹੈ। ਜਿਸ ਬਾਰੇ ਗਾਇਕਾ ਨੇ ਇੱਕ ਪੋਸਟ ਪਾ ਕੇ ਵੀ ਜਾਣਕਾਰੀ ਸ਼ੇਅਰ ਕੀਤੀ ਸੀ ।ਇਸ ਬੀਮਾਰੀ ਦੇ ਕਾਰਨ ਗਾਇਕਾ ਦਾ ਕਰੀਅਰ ਤੱਕ ਚੌਪਟ ਹੋ ਗਿਆ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਕਿਹੜੀ ਉਹ ਬੀਮਾਰੀ ਹੈ। ਜਿਸ ਦੇ ਨਾਲ ਗਾਇਕਾ ਜੂਝ ਰਹੀ ਹੈ। ਅਲਕਾ ਯਾਗਨਿਕ ਨੂੰ ਸੈਂਸਰੀਨਿਊਰਲ ਹੇਅਰਿੰਗ ਲੌਸ ਨਾਂਅ ਦੀ ਬੀਮਾਰੀ ਹੈ। 


ਸੈਂਸਰੀਨਿਊਰਲ ਹੇਅਰਿੰਗ ਲੌਸ ਆਖਿਰ ਹੈ ਕੀ ?

ਕੰਨ ਦੇ ਅੰਦਰੂਨੀ ਹਿੱਸੇ ਦੀ ਨਾਜ਼ੁਕ ਸਟ੍ਰਕਚਰ ਖ਼ਾਸ ਕਰਕੇ ਕਾਕੀਲੀਆ ਦੇ ਅੰਦਰ ਮੌਜੂਦ ਬਹੁਤ ਛੋਟੀ ਹੇਅਰ ਸੈਲਸ ਜਾਂ ਦਿਮਾਗ ਤੱਕ ਆਵਾਜ਼ ਦੇ ਸਿਗਨਲ ਪਹੁੰਚਾਉਣ ਵਾਲੀ ਆਡੀਟਰੀ ਨਰਵ ਡੈਮੇਜ ਹੋ ਜਾਂਦੀ ਹੈ। ਇਹ ਛੋਟੀ ਜਿਹੀ ਹੇਅਰ ਸੈਲਸ ਲੋਕਾਂ ਨੂੰ ਸੁਣਨ ‘ਚ ਮਦਦ ਕਰਨ ‘ਚ ਵੱਡੀ ਭੂਮਿਕਾ ਨਿਭਾਉਂਦੀ ਹੈ ਤੇ ਜੇ ਇੱਕ ਵਾਰ ਇਹ ਖਰਾਬ ਹੋ ਜਾਣ ‘ਤੇ ਇਹ ਆਮ ਤੌਰ ‘ਤੇ ਕਦੇ ਵੀ ਆਪਣੇ ਆਪ ਠੀਕ ਨਹੀਂ ਹੁੰਦੀ।ਜਿਸ ਕਾਰਨ ਸੁਣਨ ਦੀ ਤਾਕਤ ਹਮੇਸ਼ਾ ਦੇ ਲਈ ਚਲੀ ਜਾਂਦੀ ਹੈ। ਇਹ ਪ੍ਰਕਿਰਿਆ ਕਈ ਵਾਰ ਹੌਲੀ ਹੌਲੀ ਜਾਂ ਫਿਰ ਅਚਾਨਕ ਹੋ ਸਕਦੀ ਹੈ। ਇਸੇ ਬੀਮਾਰੀ ਦੇ ਨਾਲ ਗਾਇਕਾ ਪੀੜਤ ਹੈ।


ਹਾਲ ਹੀ ‘ਚ ਮਿਲਿਆ ਪਦਮ ਭੂਸ਼ਣ 

ਅਲਕਾ ਯਾਗਨਿਕ ਨੂੰ ਹਾਲ ਹੀ ‘ਚ ਰਾਸ਼ਟਰਪਤੀ ਦ੍ਰੋੋਪਦੀ ਮੁਰਮੁ ਵਲੋਂ ‘ਪਦਮ ਭੂਸ਼ਣ’ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਇਸ ਸਮਾਰੋਹ ‘ਚ ਵ੍ਹੀਲ ਚੇਅਰ ‘ਤੇ ਆਏ ਸਨ।

 ਜਿਸ ਤੋਂ ਬਾਅਦ ਉਨ੍ਹਾ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਵੀ ਸਾਂਝਾ ਕੀਤਾ ਸੀ ਕਿ ਇਹ ਕੋਈ ਗੰਭੀਰ ਬੀਮਾਰੀ ਨਹੀਂ, ਪਰ ਉਹ ਸਮਾਰੋਹ ‘ਚ ਥਕਾਨ ਕਾਰਨ ਵ੍ਹੀਲ ਚੇਅਰ ‘ਤੇ ਬੈਠੇ ਸਨ।ਅਲਕਾ ਯਾਗਨਿਕ ਨੇ ਅਵਾਰਡ ਮਿਲਣ ਤੋਂ ਬਾਅਦ ਮੁੜ ਤੋਂ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਫੈਨਸ ‘ਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.