ਵਿੱਕੀ ਕੌਸ਼ਲ ਦਾ ਅੱਜ ਹੈ ਜਨਮ ਦਿਨ, ਪਿਤਾ ਸ਼ਾਮ ਕੌਸ਼ਲ ਨੇ ਲਿਖਿਆ “ਰੱਬ ਦੀ ਮਿਹਰ ਬਣੀ ਰਹੇ, ਜ਼ੋਰ ਦੀ ਜੱਫੀ”
ਅਦਾਕਾਰ ਵਿੱਕੀ ਕੌਸ਼ਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰ ਦੇ ਪਿਤਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੂੰ ਉਸ ਦੇ ਪਿਤਾ ਸ਼ਾਮ ਕੌਸ਼ਲ ਨੇ ਵਧਾਈ ਦਿੱਤੀ ਹੈ।ਸ਼ਾਮ ਕੌਸ਼ਲ ਨੇ ਪੁੱਤਰ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਜਨਮ ਦਿਨ ਦੀ ਬਹੁਤ ਵਧਾਈ ਪੁੱਤਰ, ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ।ਹਮੇਸ਼ਾ ਪਿਆਰ ਅਤੇ ਦੁਆਵਾਂ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਮੈਂ ਖੁਦ ਨੂੰ ਬਹੁਤ ਧਨ ਮਹਿਸੂਸ ਕਰ ਰਿਹਾ ਹੈ ਕਿ ਤੂੰ ਮੇਰਾ ਪੁੱਤਰ ਹੈਂ। ਰੱਬ ਦੀ ਮਿਹਰ ਬਣੀ ਰਹੇ। ਜ਼ੋਰ ਦੀ ਜੱਫੀ”।
ਅਦਾਕਾਰ ਵਿੱਕੀ ਕੌਸ਼ਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰ ਦੇ ਪਿਤਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੂੰ ਉਸ ਦੇ ਪਿਤਾ ਸ਼ਾਮ ਕੌਸ਼ਲ ਨੇ ਵਧਾਈ ਦਿੱਤੀ ਹੈ।ਸ਼ਾਮ ਕੌਸ਼ਲ ਨੇ ਪੁੱਤਰ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਜਨਮ ਦਿਨ ਦੀ ਬਹੁਤ ਵਧਾਈ ਪੁੱਤਰ, ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ।

ਹਮੇਸ਼ਾ ਪਿਆਰ ਅਤੇ ਦੁਆਵਾਂ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਮੈਂ ਖੁਦ ਨੂੰ ਬਹੁਤ ਧਨ ਮਹਿਸੂਸ ਕਰ ਰਿਹਾ ਹੈ ਕਿ ਤੂੰ ਮੇਰਾ ਪੁੱਤਰ ਹੈਂ। ਰੱਬ ਦੀ ਮਿਹਰ ਬਣੀ ਰਹੇ। ਜ਼ੋਰ ਦੀ ਜੱਫੀ”। ਸ਼ਾਮ ਕੌਸ਼ਲ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਵਿੱਕੀ ਕੌਸ਼ਲ ਦਾ ਜਨਮ
ਵਿੱਕੀ ਕੌਸ਼ਲ ਦਾ ਸਬੰਧ ਪੰਜਾਬ ਦੇ ਹੁਸ਼ਿਆਪੁਰ ਨਾਲ ਵੀ ਹੈ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਹੁਸ਼ਿਆਰਪੁਰ ਦੇ ਕਿਸੇ ਪਿੰਡ ਦੇ ਨਾਲ ਸਬੰਧ ਰੱਖਦੇ ਹਨ। ਇਸੇ ਲਈ ਵਿੱਕੀ ਕੌਸ਼ਲ ਵੀ ਵਧੀਆ ਪੰਜਾਬੀ ਬੋਲਦੇ ਹਨ। ਪਰ ਵਿੱਕੀ ਕੌਸ਼ਲ ਦਾ ਜਨਮ ਮੁੰਬਈ ‘ਚ ਹੋਇਆ ਸੀ। ਵਿੱਕੀ ਕੌਸ਼ਲ ਦਾ ਜੀਵਨ ਵੀ ਸੰਘਰਸ਼ ‘ਚ ਗੁਜ਼ਰਿਆ । ਕਿਉਂਕਿ ਵਿੱਕੀ ਕੌਸ਼ਲ ਦੇ ਪਿਤਾ ਜੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਬਹੁਤ ਮਿਹਨਤ ਕੀਤੀ ਸੀ ।
ਵਿੱਕੀ ਕੌਂਸ਼ਲ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸਨ ਅਤੇ ਪਰਿਵਾਰ ਚਾਹੁੰਦਾ ਸੀ ਕਿ ਉਹ ਪੜ੍ਹ ਲਿਖ ਕੇ ਨੌਕਰੀ ਕਰਨ। ਪਰ ਵਿੱਕੀ ਕੌਸ਼ਲ ਨੂੰ ਅਹਿਸਾਸ ਹੋਇਆ ਕਿ ਉਹ ਇਸ ਕੰਮ ਲਈ ਨਹੀਂ ਬਣੇ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕੰਮ ਕਰਨ ਦੀ ਇੱਛਾ ਹੋਰ ਮਜ਼ਬੂਤ ਹੋ ਗਈ ।ਉਨ੍ਹਾਂ ਨੇ ਅਦਾਕਾਰੀ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ।
ਨਿੱਜੀ ਜ਼ਿੰਦਗੀ
ਵਿੱਕੀ ਕੌਸ਼ਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੈਟਰੀਨਾ ਕੈਫ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਬਾਅਦ ਵਿੱਕੀ ਕੌਸ਼ਲ ਇੱਕ ਬੇਟੇ ਦੇ ਪਿਤਾ ਬਣੇ ਹਨ। ਵਿੱਕੀ ਕੌਸ਼ਲ ਦਾ ਇੱਕ ਛੋਟਾ ਭਰਾ ਵੀ ਹੈ।