ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਰਿਵੀਲ ਕੀਤਾ ਪੁੱਤਰ ਦਾ ਨਾਮ, ਕਿਊਟ ਤਸਵੀਰ ਕੀਤੀ ਸਾਂਝੀ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਨੇ ਆਪਣੇ ਪੁੱਤਰ ਦਾ ਨਾਮ ਰਿਵੀਲ ਕੀਤਾ ਹੈ। ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ ਹੈ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਨੇ ਆਪਣੇ ਪੁੱਤਰ ਦਾ ਨਾਮ ਰਿਵੀਲ ਕੀਤਾ ਹੈ। ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ ਹੈ।ਜਿਸ ‘ਚ ਉਹ ਆਪਣੇ ਬੇਟੇ ਦਾ ਹੱਥ ਪਕੜੇ ਹੋਏ ਨਜ਼ਰ ਆ ਰਹੇ ਹਨ।ਵਿੱਕੀ ਕੌਸ਼ਲ ਤੇ ਕੈਟਰੀਨਾ ਨੇ ਪੋਸਟ ‘ਚ ਲਿਖਿਆ “ਸਾਡੀ ਰੋਸ਼ਨੀ ਦੀ ਕਿਰਣ, ਵਿਹਾਨ ਕੌਸ਼ਲ, ਸਾਡੀਆਂ ਦੁਆਵਾਂ ਦਾ ਜਵਾਬ, ਜ਼ਿੰਦਗੀ ਖੂਬਸੂਰਤ ਹੈ। ਸਾਡੀ ਦੁਨੀਆ ਬਦਲ ਗਈ ਹੈ…ਬਹੁਤ ਧੰਨਵਾਦ”।
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਇਸ ਦੇ ਨਾਲ ਹੀ ਕੁਝ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ ਹਨ । ਅਦਾਕਾਰਾ ਪਰੀਣੀਤੀ ਚੋਪੜਾ ਨੇ ਲਿਖਿਆ “ਲਿਟਲ ਬਡੀ” ਜਦੋਂਕਿ ਭੂਮੀ ਪੈਡੇਨਕਰ ਨੇ ਹਾਰਟ ਇਮੋਜੀ ਸ਼ੇਅਰ ਕੀਤਾ । ਇਸ ਦੇ ਨਾਲ ਹੀ ਅਦਾਕਾਰਾ ਦੀਆ ਮਿਰਜ਼ਾ ਨੇ ਵੀ ਹਾਰਟ ਵਾਲਾ ਇਮੋਜੀ ਸਾਂਝਾ ਕੀਤਾ ਹੈ।
ਕੈਟਰੀਨਾ ਵਿੱਕੀ ਨੇ 2021 ‘ਚ ਕਰਵਾਇਆ ਵਿਆਹ
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ 2021 ‘ਚ ਵਿਆਹ ਕਰਵਾਇਆ ਸੀ ।ਰਾਜਸਥਾਨ ‘ਚ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝੀ ਸੀ । ਇਸ ਵਿਆਹ ‘ਚ ਬਾਲੀਵੁੱਡ ਦੇ ਕੁਝ ਕੁ ਚੋਣਵੇਂ ਅਦਾਕਾਰਾਂ ਨੇ ਸ਼ਿਰਕਤ ਕੀਤੀ ਸੀ ।ਵਿਆਹ ਤੋਂ ਬਾਅਦ ਇਹ ਜੋੜੀ 2025 ‘ਚ ਪਹਿਲੀ ਵਾਰ ਪੁੱਤਰ ਦੇ ਮਾਪੇ ਬਣੇ ਹਨ ।ਸੱਤ ਨਵੰਬਰ ਨੂੰ ਕੈਟਰੀਨਾ ਨੇ ਪੁੱਤਰ ਵਿਹਾਨ ਨੂੰ ਜਨਮ ਦਿੱਤਾ ਸੀ । ਪੁੱਤਰ ਦੇ ਜਨਮ ਤੋਂ ਬਾਅਦ ਇਹ ਜੋੜੀ ਬੇਹੱਦ ਖੁਸ਼ ਹੈ ਅਤੇ ਮਾਪੇ ਬਣਨ ਦਾ ਅਨੰਦ ਲੈ ਰਹੀ ਹੈ।