ਸ਼ਾਹਰੁਖ ਖ਼ਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਗੌਰੀ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

ਸ਼ਾਹਰੁਖ ਖ਼ਾਨ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਗੌਰੀ ਦੇ ਨਾਲ ਸ਼ੁਰੂ ਹੋਈ ਲਵ ਸਟੋਰੀ ਦੇ ਬਾਰੇ ਦੱਸਾਂਗੇ । ਸ਼ਾਹਰੁਖ ਖ਼ਾਨ ਦੀ ਪਤਨੀ ਪ੍ਰੋਡਿਊਸਰ ਤੇ ਇੰਟੀਰੀਅਰ ਡਿਜ਼ਾਈਨਰ ਵੀ ਹਨ । ਸ਼ਾਹਰੁਖ ਖ਼ਾਨ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਪਤਨੀ ਗੌਰੀ ਨੂੰ ਦਿੰਦੇ ਹਨ ।

By  Shaminder Kaur Kaler November 2nd 2025 07:00 AM

ਸ਼ਾਹਰੁਖ ਖ਼ਾਨ (Shahrukh khan) ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਗੌਰੀ ਦੇ ਨਾਲ ਸ਼ੁਰੂ ਹੋਈ ਲਵ ਸਟੋਰੀ ਦੇ ਬਾਰੇ ਦੱਸਾਂਗੇ । ਸ਼ਾਹਰੁਖ ਖ਼ਾਨ ਦੀ ਪਤਨੀ ਪ੍ਰੋਡਿਊਸਰ ਤੇ ਇੰਟੀਰੀਅਰ ਡਿਜ਼ਾਈਨਰ ਵੀ ਹਨ । ਸ਼ਾਹਰੁਖ ਖ਼ਾਨ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਪਤਨੀ ਗੌਰੀ ਨੂੰ ਦਿੰਦੇ ਹਨ । ਗੌਰੀ ਦੇ ਨਾਲ ਵਿਆਹ ਕਰਵਾੳੇੁਣ ਦੇ ਲਈ ਸ਼ਾਹਰੁਖ ਖ਼ਾਨ ਨੂੰ ਕਈ ਪਾਪੜ ਵੇਲਣੇ ਪਏ ਸਨ । ਆਓ ਅੱਜ ਸ਼ਾਹਰੁਖ ਖ਼ਾਨ ਦੇ ਜਨਮ ਦਿਨ ‘ਤੇ ਗੌਰੀ ਨਾਲ ਉਨ੍ਹਾਂ ਦੀ ਲਵ ਸਟੋਰੀ ਬਾਰੇ ਜਾਣਦੇ ਹਾਂ। 


ਦਿੱਲੀ ਦੇ ਪੰਚਸ਼ੀਲ ਕਲੱਬ ‘ਚ ਪਹਿਲੀ ਵਾਰ ਗੌਰੀ ਨਾਲ ਸਾਹਮਣਾ 

ਗੱਲ 1984 ਦੀ ਹੈ ਜਦੋਂ ਦਿੱਲੀ ਦੇ ਪੰਚਸ਼ੀਲ ਕਲੱਬ ‘ਚ ਇੱਕ ਪਾਰਟੀ ਚੱਲ ਰਹੀ ਸੀ । ਇਸੇ ਦੌਰਾਨ ਉੱਨੀ ਸਾਲ ਦੇ ਸ਼ਾਹਰੁਖ ਦੀ ਨਜ਼ਰ ਗੌਰੀ ‘ਤੇ ਪਈ । ਸ਼ਾਹਰੁਖ ਨੇ ਗੌਰੀ ਨੇ ਕਿਸੇ ਹੋਰ ਮੁੰਡੇ ਦੇ ਨਾਲ ਡਾਂਸ ਕਰਦੇ ਵੇਖਿਆ ਸੀ । ਇਸ ਤੋਂ ਬਾਅਦ ਪਹਿਲੀ ਨਜ਼ਰ ‘ਚ ਹੀ ਸ਼ਾਹਰੁਖ ਗੌਰੀ ਤੇ ਫ਼ਿਦਾ ਹੋ ਗਏ ਸਨ ।ਪਰ ਸ਼ਾਹਰੁਖ਼ ਆਪਣੇ ਦਿਲ ਦੀ ਗੱਲ ਗੌਰੀ ਨੂੰ ਨਹੀਂ ਕਹਿ ਪਾਏ ।ਪਰ ਇਸ ਤੋਂ ਬਾਅਦ ਜਿਹੜੀ ਵੀ ਪਾਰਟੀ ‘ਚ ਗੌਰੀ ਪਹੁੰਚਦੀ ਤਾਂ ਸ਼ਾਹਰੁਖ ਖ਼ਾਨ ਉੱਥੇ ਹੀ ਪਹੁੰਚ ਜਾਂਦੇ । ਅਕਤੂਬਰ 1984‘ਚ ਸ਼ਾਹਰੁਖ ਨੇ ਗੌਰੀ ਦੇ ਘਰ ਦਾ ਨੰਬਰ ਹਾਸਲ ਕਰ ਲਿਆ ਸੀ । 

ਗੌਰੀ ਨਾਲ ਇਸ ਤਰ੍ਹਾਂ ਕਰਦੇ ਸਨ ਗੱਲਬਾਤ 

ਸ਼ਾਹਰੁਖ ਖ਼ਾਨ ਨੂੰ ਗੌਰੀ ਪਸੰਦ ਆ ਗਈ ਸੀ ਤੇ ਇਸ ਤੋਂ ਬਾਅਦ ਦੋਵਾਂ ਦੀ ਗੱਲਬਾਤ ਵੀ ਫੋਨ ਤੇ ਸ਼ੁਰੂ ਹੋ ਗਈ ।ਪਰ ਸ਼ਾਹਰੁਖ ਖੁਦ ਕਦੇ ਵੀ ਗੌਰੀ ਨੂੰ ਫੋਨ ਨਹੀਂ ਸਨ ਕਰਦੇ । ਉਹ ਆਪਣੀ ਇੱਕ ਦੋਸਤ ਤੋਂ ਗੌਰੀ ਨੂੰ ਫੋਨ ਕਰਵਾਉਂਦੇ ਸਨ। ਗੌਰੀ ਦੇ ਘਰ ਜੋ ਵੀ ਫੋਨ ਚੁੱਕਦਾ ਸੀ, ਸ਼ਾਹਰੁਖ ਦੀ ਦੋਸਤ ਉਸ ਨੂੰ ਆਪਣਾ ਨਾਮ ‘ਸ਼ਾਹੀਨ’ ਦੱਸਦੀ ਸੀ । ਸ਼ਾਹੀਨ ਹੀ ਅਜਿਹਾ ਕੋਡਵਰਡ ਸੀ । ਜਿਸ ਦਾ ਨਾਮ ਸੁਣਦੇ ਹੀ ਗੌਰੀ ਸਮਝ ਜਾਂਦੀ ਸੀ ਕਿ ਸ਼ਾਹਰੁਖ ਦਾ ਫੋਨ ਆਇਆ ਹੈ। ਦੋਵੇਂ ਘੰਟਿਆਂ ਬੱਧੀ ਗੱਲਾਂ ਕਰਦੇ ਸਨ ।ਜਿਸ ਤੋਂ ਬਾਅਦ ਦੋਵੇਂ ਲੌਂਗ ਡਰਾਈਵ ਤੇ ਜਾਣ ਲੱਗ ਪਏ ਅਤੇ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਰਜ਼ਾਮੰਦੀ ਤੋਂ ਬਾਅਦ ਹੋਇਆ ਵਿਆਹ 

ਸ਼ਾਹਰੁਖ ਖ਼ਾਨ ਨੂੰ ਗੌਰੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲਣੇ ਪਏ ਸਨ ।ਕਿਉਂਕਿ ਦੋਵਾਂ ਦਾ ਧਰਮ ਵੱਖੋ ਵੱਖ ਸੀ।ਜਿਸ ਕਾਰਨ ਪਰਿਵਾਰ ਨੂੰ ਇਤਰਾਜ਼ ਸੀ, ਪਰ ਦੋਵਾਂ ਦੇ ਮਾਪੇ ਸਮਝ ਗਏ ਸਨ ਕਿ ਗੌਰੀ ਅਤੇ ਸ਼ਾਹਰੁਖ ਕਿਸੇ ਦੀ ਵੀ ਗੱਲ ਨਹੀਂ ਮੰਨਣਗੇ । ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਵਿਆਹ ਨੂੰ ਪ੍ਰਵਾਨਗੀ ਮਿਲ ਗਈ ਅਤੇ  1991 ‘ਚ ਹਿੰਦੂ ਰੀਤੀ ਰਿਵਾਜ਼ ਮੁਤਾਬਕ ਦੋਵਾਂ ਦਾ ਵਿਆਹ ਹੋਇਆ ।

 


 

 




© Copyright Galactic Television & Communications Pvt. Ltd. 2026. All rights reserved.