ਬੌਬੀ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਬੇਰੁਜ਼ਗਾਰੀ ਦੇ ਦੌਰ ‘ਚ ਕਿਸ ਬੁਰੀ ਆਦਤ ਦਾ ਹੋ ਗਏ ਸਨ ਸ਼ਿਕਾਰ
ਬੌਬੀ ਦਿਓਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ। ਬੌਬੀ ਦਿਓਲ ਨੇ ਆਪਣੇ ਕਰੀਅਰ ‘ਚ ਬਹੁਤ ਉਤਰਾਅ ਚੜ੍ਹਾਅ ਵੇਖੇ ਹਨ । ਕੋਈ ਸਮਾਂ ਸੀ ਉਨ੍ਹਾਂ ਕੋਲ ਕੋਈ ਵੀ ਕੰਮ ਨਹੀਂ ਸੀ । ਜਿਸ ਕਾਰਨ ਉਹ ਇੱਕ ਬੁਰੀ ਆਦਤ ਦਾ ਸ਼ਿਕਾਰ ਹੋ ਗਏ ਸਨ ਅਤੇ ਉਨ੍ਹਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ।
ਬੌਬੀ ਦਿਓਲ (Bobby Deol) ਦਾ ਅੱਜ ਜਨਮਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ। ਬੌਬੀ ਦਿਓਲ ਨੇ ਆਪਣੇ ਕਰੀਅਰ ‘ਚ ਬਹੁਤ ਉਤਰਾਅ ਚੜ੍ਹਾਅ ਵੇਖੇ ਹਨ । ਕੋਈ ਸਮਾਂ ਸੀ ਉਨ੍ਹਾਂ ਕੋਲ ਕੋਈ ਵੀ ਕੰਮ ਨਹੀਂ ਸੀ । ਜਿਸ ਕਾਰਨ ਉਹ ਇੱਕ ਬੁਰੀ ਆਦਤ ਦਾ ਸ਼ਿਕਾਰ ਹੋ ਗਏ ਸਨ ਅਤੇ ਉਨ੍ਹਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ।ਕਿਉਂਕਿ ਉਨ੍ਹਾਂ ਦਾ ਕਰੀਅਰ ਖਤਮ ਹੋਣ ਕਿਨਾਰੇ ਪਹੁੰਚ ਗਿਆ ਸੀ । ਇਸ ਦਾ ਖੁਲਾਸਾ ਬੌਬੀ ਦਿਓਲ ਨੇ ਖੁਦ ਇੱਕ ਇੰਟਰਵਿਊ ਦੌਰਾਨ ਕੀਤਾ ਸੀ । ਬੌਬੀ ਦਿਓਲ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਉਨ੍ਹਾਂ ਦੇ ਬੇਟੇ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਤੁਸੀਂ ਤਾਂ ਰੋਜ਼ ਕੰਮ ‘ਤੇ ਜਾਂਦੇ ਹੋ ਤੇ ਪਾਪਾ ਘਰ ‘ਚ ਹੀ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਧੱਕਾ ਲੱਗਿਆ ਅਤੇ ਫਿਰ ਮੈਨੂੰ ਲੱਗਿਆ ਕਿ ਮੈਂ ਕਿਹੋ ਜਿਹਾ ਪਿਤਾ ਬਣਦਾ ਜਾ ਰਿਹਾ ਹਾਂ। ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ।

ਖਲਨਾਇਕ ਬਣ ਕੇ ਨਵੀਂ ਪਾਰੀ ਦੀ ਸ਼ੁਰੂਆਤ
ਇਸ ਤੋਂ ਬਾਅਦ ਬੌਬੀ ਦਿਓਲ ਨੇ ਖਲਨਾਇਕ ਬਣ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ।ਉਨ੍ਹਾਂ ਨੇ ਵੈੱਬ ਸੀਰੀਜ਼ ਆਸ਼ਰਮ ‘ਚ ਬਾਬੇ ਦਾ ਕਿਰਦਾਰ ਨਿਭਾਇਆ ਅਤੇ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਇਸ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ‘ਐਨੀਮਲ’ ‘ਚ ਅਬਰਾਰ ਹੱਕ ਨਾਂਅ ਦਾ ਕਿਰਦਾਰ ਨਿਭਾਇਆ, ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ।

ਪਰ ਤੁਸੀਂ ਹੈਰਾਨ ਹੋ ਜਾਓਗੇ ਕਿ ਬੌਬੀ ਦਿਓਲ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਬਤੌਰ ਡੀਜੇ ਵੀ ਕੰਮ ਕਰ ਚੁੱਕੇ ਹਨ।ਬੌਬੀ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੧੯੯੫ ‘ਚ ਫ਼ਿਲਮ ‘ਬਰਸਾਤ’ ਦੇ ਨਾਲ ਕੀਤੀ ਸੀ। ਜੋ ਇਸੇ ਸਾਲ ਦੀਆਂ ਕਾਮਯਾਬ ਫ਼ਿਲਮਾਂ ਚੋਂ ਇੱਕ ਸੀ । ਇਸ ਫ਼ਿਲਮ ‘ਚ ਬੌਬੀ ਦਿਓਲ ਦੇ ਨਾਲ ਮੁੱਖ ਭੂਮਿਕਾ ‘ਚ ਟਵਿੰਕਲ ਖੰਨਾ ਸਨ। ਇਸ ਤੋਂ ਬਾਅਦ ਬੌਬੀ ਦਿਓਲ ਨੇ ਸ਼ੋਲਜਰ, ਆਸ਼ਿਕ, ਗੁਪਤ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ।