ਅਦਾਕਾਰਾ ਸ਼ਮਿਤਾ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਾਣੋ ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਕਿਵੇਂ ਕਰੋੜਾਂ ਦੀ ਕਰਦੀ ਹੈ ਕਮਾਈ
ਅਦਾਕਾਰਾ ਸ਼ਮਿਤਾ ਸ਼ੈੱਟੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸ਼ਮਿਤਾ ਸ਼ੈੱਟੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਹੈ ਅਤੇ ਉਸ ਨੇ ਬਾਲੀਵੁੱਡ ਇੰਡਸਟਰੀ ‘ਚ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ।
ਅਦਾਕਾਰਾ ਸ਼ਮਿਤਾ ਸ਼ੈੱਟੀ (Shamita Shetty) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸ਼ਮਿਤਾ ਸ਼ੈੱਟੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਹੈ ਅਤੇ ਉਸ ਨੇ ਬਾਲੀਵੁੱਡ ਇੰਡਸਟਰੀ ‘ਚ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਸ਼ਮਿਤਾ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਮੋਹਬੱਤੇਂ’ ਨਾਲ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਆਪਣੇ ਵੱਖਰੇ ਕਿਰਦਾਰਾਂ ਦੇ ਨਾਲ ਵੱਖਰੀ ਛਾਪ ਛੱਡੀ ਸੀ।ਸ਼ਮਿਤਾ ਸ਼ੈੱਟੀ ਨੇ ਬਿੱਗ ਬੌਸ ਸ਼ੋਅ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ ।

ਸ਼ਮਿਤਾ ਸ਼ੈੱਟੀ ਨੇ ਇੰਟੀਰੀਅਰ ਡਿਜ਼ਾਈਨਿੰਗ ‘ਚ ਆਪਣੀ ਪੜ੍ਹਾਈ ਕੀਤੀ ਹੈ ਅਤੇ ਅਦਾਕਾਰੀ ਦੇ ਨਾਲ ਨਾਲ ਇਸ ਖੇਤਰ ‘ਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਪਰ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ । ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਅਦਾਕਾਰਾ ਕਰੋੜਾਂ ਦੀ ਮਾਲਕਣ ਹੈ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਅਦਾਕਾਰਾ ਕਰੋੜਾਂ ਦੀ ਮਾਲਕਣ ਕਿਵੇਂ ਬਣ ਗਈ । ਸ਼ਮਿਤਾ ਸ਼ੈੱਟੀ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਕਾਮਯਾਬ ਬਿਜਨੇਸ ਵੁਮੈਨ ਵੀ ਹੈ। ਉਨ੍ਹਾਂ ਦੀ ਇੰਟੀਰੀਅਰ ਡਿਜ਼ਾਈਨਿੰਗ ਕੰਪਨੀ ‘ਗੋਲਡਨ ਲੀਫ’ ਦੇ ਨਾਂਅ ਨਾਲ ਜਾਣੀ ਜਾਂਦੀ ਹੈ, ਜੋ ਕਿ ਹਾਈ ਐਂਡ ਤੇ ਲਗਜ਼ਰੀ ਪ੍ਰੋਜੈਕਟ ਤੇ ਕੰਮ ਕਰਦੀ ਹੈ।ਇਸੇ ਬਿਜਨੇਸ ਨਾਲ ਸ਼ਮਿਤਾ ਨੂੰ ਵੱਡੀ ਕਮਾਈ ਹੁੰਦੀ ਹੈ।ਇਸ ਤੋਂ ਇਲਾਵਾ ਉਹ ਕਈ ਵੱਡੇ ਬ੍ਰਾਂਡਸ ਦੇ ਲਈ ਵੀ ਕੰਮ ਕਰਦੀ ਹੈ। ਜਿਸ ਤੋਂ ਉਹ ਮੋਟੀ ਕਮਾਈ ਕਰਦੀ ਹੈ। ਇਸ ਤੋਂ ਇਲਾਵਾ ਉਹ ਕਈ ਵੱਡੇ ਬ੍ਰਾਂਡਸ ਦੇ ਲਈ ਐਂਡੋਰਸਮੈਂਟ ਵੀ ਕਰਦੀ ਹੈ ਜੋ ਉਸ ਦੀ ਆਮਦਨ ਦਾ ਹਿੱਸਾ ਹੈ।
ਡਿਜੀਟਲ ਪਲੇਟਫਾਰਮ ‘ਤੇ ਵੀ ਕੀਤਾ ਕੰਮ
ਅਦਾਕਾਰਾ ਨੇ ਟੀਵੀ ਅਤੇ ਡਿਜੀਟਲ ਪਲੇਟਫਾਰਮ ‘ਤੇ ਵੀ ਕੰਮ ਕੀਤਾ ਹੈ। ਉਹ ਵੈੱਬ ਸੀਰੀਜ਼ ਬਲੈਕ ਵਿੰਡੋ ਅਤੇ ਬਿੱਗ ਬੌਸ ਓਟੀਟੀ ਅਤੇ ਬਿੱਗ ਬੌਸ ੧੫ ‘ਚ ਵੀ ਕੰਮ ਕਰ ਚੁੱਕੀ ਹੈ । ਇਸ ਸ਼ੋਅ ‘ਚ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ।
ਸ਼ਮਿਤਾ ਸ਼ੈਟੀ ਦੀ ਨੈਟਵਰਥ
ਸ਼ਮਿਤਾ ਸ਼ੈੱਟੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਪੰਜ ਮਿਲੀਅਨ ਡਾਲਰ, ਯਾਨੀ ਕਿ ਚਾਲੀ ਕਰੋੜ ਤੋਂ ਜ਼ਿਆਦਾ ਦੀ ਦੱਸੀ ਜਾਂਦੀ ਹੈ। ਉਹ ਲਗਜ਼ਰੀ ਜ਼ਿੰਦਗੀ ਜਿਉਂਦੀ ਹੈ ਅਤੇ ਉਨ੍ਹਾਂ ਦੇ ਕੋਲ ਕਈ ਸ਼ਾਨਦਾਰ ਅਤੇ ਲਗਜ਼ਰੀ ਗੱਡੀਆਂ ਦੀ ਕਲੈਕਸ਼ਨ ਹੈ। ਮੁੰਬਈ ‘ਚ ਉਸਦਾ ਆਪਣਾ ਆਲੀਸ਼ਾਨ ਘਰ,ਉਨ੍ਹਾਂ ਦੀ ਸ਼ਾਹੀ ਲਾਈਫ ਸਟਾਈਲ ਦੀ ਹਾਮੀ ਭਰਦੇ ਨੇ ।