ਦਿਸ਼ਾ ਪਾਟਨੀ ਦੇ ਨਾਲ ਡੇਟਿੰਗ ਦੀਆਂ ਖ਼ਬਰਾਂ ਕਾਰਨ ਸੁਰਖੀਆਂ ‘ਚ ਪੰਜਾਬ ਦਾ ਇਹ ਗਾਇਕ, ਜਾਣੋ ਕੌਣ ਹੈ ਇਹ ਗਾਇਕ
ਤਲਵਿੰਦਰ ਸਿੰਘ ਦਾ ਜਨਮ ਲੁਧਿਆਣਾ ‘ਚ ਹੋਇਆ ਪਰ ਉਨ੍ਹਾਂ ਦਾ ਪਾਲਣ ਪੋਸ਼ਣ ਲੁਧਿਆਣਾ ‘ਚ ਹੋਇਆ ਸੀ । ਜਿਸ ਤੋਂ ਬਾਅਦ ਉਹ ਸੋਲਾਂ ਸਾਲ ਦੀ ਉਮਰ ‘ਚ ਕੈਲੀਫੋਰਨੀਆ ਚਲੇ ਗਏ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ। ਉਥੇ ਹੀ ਤਲਵਿੰਦਰ ਨੇ ਗਾਇਕੀ ਦੇ ਸ਼ੌਂਕ ਨੂੰ ਜਿਉਂਦਾ ਰੱਖਿਆ ਅਤੇ ਖੁਦ ਆਪਣੇ ਗੀਤ ਰਿਕਾਰਡ ਕਰਕੇ ਯੂਟਿਊਬ ਤੇ ਪਾਉਂਦੇ ਸਨ।ਹੋਰ ਜਗ੍ਹਾ ‘ਤੇ ਕੰਮ ਕਰਨ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਆਪਣੇ ਗੀਤਾਂ ਨੂੰ ਆਪਣਾ ਚਿਹਰਾ ਛਿਪਾ ਕੇ ਅਪਲੋਡ ਕੀਤਾ ਅਤੇ ਜਦੋਂ ਉਨ੍ਹਾਂ ਦੇ ਗੀਤ ਹਿੱਟ ਹੋਏ ਤਾਂ ਇਹੀ ਉਨ੍ਹਾਂ ਦਾ ਸਿਗਨੇਚਰ ਸਟਾਈਲ ਬਣ ਗਿਆ।
ਪੰਜਾਬੀ ਗਾਇਕ ਤਲਵਿੰਦਰ (Talwinder singh Sidhu) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਸੁਰਖੀਆਂ ‘ਚ ਆਉਣ ਦਾ ਕਾਰਨ ਉਨ੍ਹਾਂ ਦੀ ਦਿਸ਼ਾ ਪਾਟਨੀ ਦੇ ਨਾਲ ਡੇਟਿੰਗ ਹੈ।ਮਿਊਜ਼ਿਕ ਇੰਡਸਟਰੀ ‘ਚ ਪੰਜਾਬੀ ਗਾਇਕ ਤਲਵਿੰਦਰ ਸਿੰਘ ਆਪਣੇ ਵੱਖਰੇ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ ।ਉਹ ਆਪਣੇ ਮੂੰਹ ਤੇ ਹਮੇਸ਼ਾ ਹੀ ਮਾਸਕ ਲਗਾਏ ਨਜ਼ਰ ਆਉਂਦੇ ਹਨ । ਪਰ ਪੈਪਰਾਜ਼ੀ ਦਾ ਦਾਅਵਾ ਹੈ ਕਿ ਦਿਸ਼ਾ ਪਾਟਨੀ ਦੇ ਨਾਲ ਬਿਨਾਂ ਮਾਸਕ ਤੋਂ ਤਲਵਿੰਦਰ ਨਜ਼ਰ ਆਏ ਹਨ ।ਤਲਵਿੰਦਰ ਦਾ ਕਹਿਣਾ ਹੈ ਕਿ ਉਹ ਆਪਣਾ ਚਿਹਰਾ ਨਹੀਂ ਵਿਖਾਉਣਾ ਚਾਹੁੰਦੇ ਅਤੇ ਉਨ੍ਹਾਂ ਦੀ ਇਹ ਦਿਲੀ ਖਾਹਿਸ਼ ਹੈ ਕਿ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਆਵਾਜ਼ ਦੇ ਨਾਲ ਜਾਨਣ, ਨਾ ਕਿ ਚਿਹਰੇ ਦੇ ਨਾਲ।
ਕੌਣ ਹੈ ਤਲਵਿੰਦਰ ਸਿੰਘ
ਤਲਵਿੰਦਰ ਸਿੰਘ ਦਾ ਜਨਮ ਲੁਧਿਆਣਾ ‘ਚ ਹੋਇਆ ਪਰ ਉਨ੍ਹਾਂ ਦਾ ਪਾਲਣ ਪੋਸ਼ਣ ਲੁਧਿਆਣਾ ‘ਚ ਹੋਇਆ ਸੀ । ਜਿਸ ਤੋਂ ਬਾਅਦ ਉਹ ਸੋਲਾਂ ਸਾਲ ਦੀ ਉਮਰ ‘ਚ ਕੈਲੀਫੋਰਨੀਆ ਚਲੇ ਗਏ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ। ਉਥੇ ਹੀ ਤਲਵਿੰਦਰ ਨੇ ਗਾਇਕੀ ਦੇ ਸ਼ੌਂਕ ਨੂੰ ਜਿਉਂਦਾ ਰੱਖਿਆ ਅਤੇ ਖੁਦ ਆਪਣੇ ਗੀਤ ਰਿਕਾਰਡ ਕਰਕੇ ਯੂਟਿਊਬ ਤੇ ਪਾਉਂਦੇ ਸਨ।ਹੋਰ ਜਗ੍ਹਾ ‘ਤੇ ਕੰਮ ਕਰਨ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਆਪਣੇ ਗੀਤਾਂ ਨੂੰ ਆਪਣਾ ਚਿਹਰਾ ਛਿਪਾ ਕੇ ਅਪਲੋਡ ਕੀਤਾ ਅਤੇ ਜਦੋਂ ਉਨ੍ਹਾਂ ਦੇ ਗੀਤ ਹਿੱਟ ਹੋਏ ਤਾਂ ਇਹੀ ਉਨ੍ਹਾਂ ਦਾ ਸਿਗਨੇਚਰ ਸਟਾਈਲ ਬਣ ਗਿਆ।ਤਲਵਿੰਦਰ ਆਪਣੀ ਲੁੱਕ ਨਾਲੋਂ ਜ਼ਿਆਦਾ ਉਸ ਵੇਲੇ ਚਰਚਾ ‘ਚ ਆ ਗਏ ਜਦੋਂ ਉਹ ਅਦਾਕਾਰਾ ਦਿਸ਼ਾ ਪਾਟਨੀ ਦੇ ਨਾਲ ਨਜ਼ਰ ਆਏ ਸਨ।
ਪੈਪਰਾਜ਼ੀ ਦਾ ਦਾਅਵਾ ਹੈ ਕਿ ਪੰਜਾਬੀ ਗਾਇਕ ਤਲਵਿੰਦਰ ਦਾ ਚਿਹਰਾ ਉਦੈਪੁਰ ‘ਚ ਪਹਿਲੀ ਵਾਰ ਰਿਵੀਲ ਹੋਇਆ ਹੈ।ਗਾਇਕ ਨੁਪੂਰ ਸੈਨਨ ਅਤੇ ਗਾਇਕ ਸਟੇਬਿਨ ਬੇਨ ਦੇ ਵਿਆਹ ‘ਚ ਸ਼ਾਮਿਲ ਹੋਣ ਦੇ ਲਈ ਆਇਆ ਸੀ ਜਿੱਥੇ ਉਹ ਬਿਨਾਂ ਮਾਸਕ ਤੇ ਚਸ਼ਮੇ ਦੇ ਬਿਲਕੁਲ ਸਾਦੇ ਲੁੱਕ ‘ਚ ਨਜ਼ਰ ਆਏ ਸਨ । ਵਿਆਹ ਸਮਾਗਮ ਦੇ ਦੌਰਾਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਦਿਸ਼ਾ ਤੇ ਤਲਵਿੰਦਰ ਇੱਕ ਦੂਜੇ ਦੇ ਹੱਥਾਂ ‘ਚ ਹੱਥ ਪਾਈ ਨਜ਼ਰ ਆਏ ।ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਦੀ ਡੇਟਿੰਗ ਦੀਆਂ ਖ਼ਬਰਾਂ ਨੇ ਜ਼ੋਰ ਫੜ੍ਹ ਲਿਆ ਹੈ।ਉਨ੍ਹਾਂ ਨੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਸਾਊਂਡ ਕਲਾਊਡ ਦਟੇ ਨਾਲ ਕੀਤੀ ਅਤੇ ਧੁਨੀਆ, ਗਾਹ ਅਤੇ ਧੁੰਦਲਾ ਦੇ ਨਾਲ ਲੋਕਾਂ ‘ਚ ਪ੍ਰਸਿੱਧ ਹੋਏ।