ਮੁੰਬਈ ਦਾ ਇਹ ਫਲੈਟ ਪਿਛਲੇ 24 ਸਾਲਾਂ ਤੋਂ ਪਿਆ ਹੈ ਖਾਲੀ, ਕੋਈ ਰਹਿਣ ਲਈ ਨਹੀਂ ਹੈ ਤਿਆਰ, ਫਲੈਟ ‘ਚ ਹੋਈ ਸੀ ਹੌਰਰ ਫ਼ਿਲਮ ਦੀ ਸ਼ੂਟਿੰਗ

ਮੁੰਬਈ ‘ਚ ਇੱਕ ਫਲੈਟ ਪਿਛਲੇ ਤੇਈ ਸਾਲਾਂ ਤੋਂ ਖਾਲੀ ਪਿਆ ਹੈ। ਪਰ ਇਸ ਫਲੈਟ ‘ਚ ਰਹਿਣ ਦੇ ਲਈ ਕੋਈ ਵੀ ਤਿਆਰ ਨਹੀਂ ਹੈ। ਕਿਉਂਕਿ ਇਹ ਫਲੈਟ ਇੱਕ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਏਨਾਂ ਕੁ ਪ੍ਰਸਿੱਧ ਹੋ ਗਿਆ ਸੀ ਕਿ ਇਸ ‘ਚ ਕੋਈ ਵੀ ਰਹਿਣ ਦੇ ਲਈ ਤਿਆਰ ਨਹੀਂ ਹੈ। ਇਸ ਬਾਰੇ ਫ਼ਿਲਮ ਮੇਕਰ ਰਾਮ ਗੋਪਾਲ ਵਰਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ।

By  Shaminder Kaur Kaler March 20th 2026 04:20 PM

ਮੁੰਬਈ ‘ਚ ਇੱਕ ਫਲੈਟ ਪਿਛਲੇ ਤੇਈ ਸਾਲਾਂ ਤੋਂ ਖਾਲੀ ਪਿਆ ਹੈ। ਪਰ ਇਸ ਫਲੈਟ ‘ਚ ਰਹਿਣ ਦੇ ਲਈ ਕੋਈ ਵੀ ਤਿਆਰ ਨਹੀਂ ਹੈ। ਕਿਉਂਕਿ ਇਹ ਫਲੈਟ ਇੱਕ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਏਨਾਂ ਕੁ ਪ੍ਰਸਿੱਧ ਹੋ ਗਿਆ ਸੀ ਕਿ ਇਸ ‘ਚ ਕੋਈ ਵੀ ਰਹਿਣ ਦੇ ਲਈ ਤਿਆਰ ਨਹੀਂ ਹੈ। ਇਸ ਬਾਰੇ ਫ਼ਿਲਮ ਮੇਕਰ ਰਾਮ ਗੋਪਾਲ ਵਰਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ। ਰਾਮ ਗੋਪਾਲ ਵਰਮਾ ਨੇ ਇਸ ਫ਼ਿਲਮ ਦੇ ਬਾਰੇ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੀ ਫ਼ਿਲਮ ‘ਭੂਤ’ ਦੀ ਸ਼ੂਟਿੰਗ 2002‘ਚ ਇਸੇ ਫਲੈਟ ‘ਚ ਹੋਈ ਸੀ ।


ਵੀਹ ਸਾਲ ਤੋਂ ਜ਼ਿਆਦਾ ਹੋ ਗਏ ਇਸ ਫ਼ਿਲਮ ਦੀ ਸ਼ੂਟਿੰਗ ਹੋਏ ਨੂੰ ਪਰ ਅੱਜ ਵੀ ਇਹ ਫਲੈਟ ਖਾਲੀ ਪਿਆ ਹੈ। ਕਿਉਂਕਿ ਫ਼ਿਲਮ ‘ਭੂਤ’ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਫਲੈਟ ਕਾਫੀ ਪ੍ਰਸਿੱਧ ਹੋ ਗਿਆ ਸੀ ਅਤੇ ਹੁਣ ਕੋਈ ਵੀ ਇਸ ਅਪਾਰਟਮੈਂਟ ‘ਚ ਨਹੀਂ ਰਹਿਣਾ ਚਾਹੁੰਦਾ । ਰਾਮ ਗੋਪਾਲ ਵਰਮਾ ਨੇ ਮੁੰਬਈ ਦੇ ਰੈਡ ਲਾਰੀ ਫ਼ਿਲਮ ਫੈਸਟੀਵਲ ‘ਚ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਦਰਸ਼ਕਾਂ ਨੂੰ ਇਸ ਫ਼ਿਲਮ ਦੇ ਬਾਰੇ ਦੱਸਿਆ ਸੀ । 


ਅਜੇ ਦੇਵਗਨ ਤੇ ਉਰਮਿਲਾ ਮੁੱਖ ਭੂਮਿਕਾ ‘ਚ ਆਏ ਸੀ ਨਜ਼ਰ 

ਫ਼ਿਲਮ ‘ਭੂਤ’ ‘ਚ ਅਜੇ ਦੇਵਗਨ ਤੇ ਉਰਮਿਲਾ ਮਾਤੋਂਡਕਰ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ।ਫ਼ਿਲਮ ‘ਚ ਇੱਕ ਅਜਿਹੇ ਜੋੜੇ ਦੀ ਕਹਾਣੀ ਨੂੰ ਵਿਖਾਇਆ ਗਿਆ ਸੀ ਜੋ ਇੱਕ ਫਲੈਟ ‘ਚ ਸ਼ਿਫਟ ਹੁੰਦੇ ਹਨ, ਜਿੱਥੇ ਕੁਝ ਡਰਾਉਣੀਆਂ ਘਟਨਾਵਾਂ ਹੁੰਦੀਆਂ ਹਨ।ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਇਹ ਫ਼ਿਲਮ ਹਿੱਟ ਸਾਬਿਤ ਹੋਈ ਸੀ ।  

© Copyright Galactic Television & Communications Pvt. Ltd. 2026. All rights reserved.