ਵਿਆਹ ਤੋਂ ਬਾਅਦ ਇਨ੍ਹਾਂ ਸਿਤਾਰਰਿਆਂ ਦੀ ਪਹਿਲੀ ਹੋਲੀ
ਦੇਸ਼ ਭਰ ‘ਚ ਹੋਲੀ ਦੀਆਂ ਰੌਣਕਾਂ ਹਨ । ਹਰ ਕੋਈ ਜੋਸ਼-ਖਰੋਸ਼ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਿਹਾ ਹੈ। ਉੱਥੇ ਹੀ ਮਨੋਰੰਜਨ ਜਗਤ ਦੇ ਸਿਤਾਰੇ ਵੀ ਇਸ ਤਿਉਹਾਰ ਨੂੰ ਲੈ ਕੇ ਬਹੁਤ ਹੀ ਐਕਸਾਈਟਡ ਹਨ । ਟੀਵੀ ਅਤੇ ਮਨੋਰੰਜਨ ਜਗਤ ਦੇ ਕਈ ਸਿਤਾਰੇ ਇਸ ਵਾਰ ਵਿਆਹ ਦੇ ਬੰਧਨ ‘ਚ ਬੱਝੇ ਹਨ । ਇਹ ਜੋੜੇ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾ ਰਹੇ ਹਨ ।
ਦੇਸ਼ ਭਰ ‘ਚ ਹੋਲੀ (Holi 2026) ਦੀਆਂ ਰੌਣਕਾਂ ਹਨ । ਹਰ ਕੋਈ ਜੋਸ਼-ਖਰੋਸ਼ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਿਹਾ ਹੈ। ਉੱਥੇ ਹੀ ਮਨੋਰੰਜਨ ਜਗਤ ਦੇ ਸਿਤਾਰੇ ਵੀ ਇਸ ਤਿਉਹਾਰ ਨੂੰ ਲੈ ਕੇ ਬਹੁਤ ਹੀ ਐਕਸਾਈਟਡ ਹਨ । ਟੀਵੀ ਅਤੇ ਮਨੋਰੰਜਨ ਜਗਤ ਦੇ ਕਈ ਸਿਤਾਰੇ ਇਸ ਵਾਰ ਵਿਆਹ ਦੇ ਬੰਧਨ ‘ਚ ਬੱਝੇ ਹਨ । ਇਹ ਜੋੜੇ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾ ਰਹੇ ਹਨ ।ਇਸ ਵਾਰ ਹਿਨਾ ਖ਼ਾਨ ਤੇ ਰੌਕੀ ਜਾਇਸਵਾਲ, ਰਸ਼ਮਿਕਾ ਮੰਡਾਨਾ ਤੇ ਵਿਜੈ ਦੇਵਰਕੋਂਡਾ, ਅਵਿਕਾ ਗੌਰ ਤੇ ਮਿਲਿੰਦ ਚੰਦਵਾਨੀ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾ ਰਹੇ ਹਨ ।

ਹਿਨਾ ਖ਼ਾਨ ਤੇ ਰੌਕੀ ਜਾਇਸਵਾਲ ਦੀ ਪਹਿਲੀ ਹੋਲੀ
ਹਿਨਾ ਖ਼ਾਨ ‘ਤੇ ਰੌਕੀ ਜਾਇਸਵਾਲ ਵਿਆਹ ਤੋਂ ਬਾਅਦ ਪਹਿਲੀ ਹੋਲੀ ਮਨਾ ਰਹੇ ਹਨ।ਇਹ ਜੋੜੀ ਪਿਛਲੇ ਸਾਲ ਜੂਨ ‘ਚ ਵਿਆਹ ਦੇ ਬੰਧਨ ‘ਚ ਬੱਝੀ ਸੀ।

ਰਸ਼ਮਿਕਾ ਮੰਡਾਨਾ ਤੇ ਵਿਜੈ ਦੇਵਰਕੋਂਡਾ
ਰਸ਼ਮਿਕਾ ਮੰਡਾਨਾ ਤੇ ਵਿਜੈ ਦੇਵਰਕੋਂਡਾ ਵੀ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾ ਰਹੇ ਹਨ । ਇਹ ਜੋੜਾ ਛੱਬੀ ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਾ ਸੀ । ਦੋਵਾਂ ਨੇ ਆਪਣੀ ਰਿਸੈਪਸ਼ਨ ਵੀ ਹੋਲੀ ਵਾਲੇ ਦਿਨ ਦੀ ਰੱਖੀ ਹੈ।

ਅਵਿਕਾ ਗੌਰ-ਮਿਲਿੰਦ ਚੰਦਵਾਨੀ
ਬਾਲਿਕਾ ਵਧੂ ਫੇਮ ਅਦਾਕਾਰਾ ਅਵਿਕਾ ਗੌਰ ਵੀ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾਏਗੀ ।ਅਵਿਕਾ ਇਸ ਵਾਰ ਆਪਣੇ ਪਤੀ ਮਿਲਿੰਦ ਚੰਦਵਾਨੀ ਦੇ ਨਾਲ ਰੰਗਾਂ ਦਾ ਤਿਉਹਾਰ ਮਨਾਏਗੀ। ਇਸ ਜੋੜੀ ਨੇ ਸਤੰਬਰ ੨੦੨੫ ‘ਚ ਵਿਆਹ ਕਰਵਾਇਆ ਸੀ ।