ਧਰਮਿੰਦਰ, ਸਤੀਸ਼ ਸ਼ਾਹ ਸਣੇ ਇਨ੍ਹਾਂ ਹਸਤੀਆਂ ਨੂੰ ਮਿਲਣਗੇ ਪਦਮ ਪੁਰਸਕਾਰ, ਪ੍ਰਸਾਰਣ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਐਲਾਨ
ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਦਮ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸਨਮਾਨਾਂ ਦੇ ਲਈ 131 ਵਿਅਕਤੀਆਂ ਦਾ ਐਲਾਨ ਕੀਤਾ ਹੈ। ਇਸ ‘ਚ ਮਰਹੂਮ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਦਮ ਪੁਰਸਕਾਰ (Padma Awards 2026) ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸਨਮਾਨਾਂ ਦੇ ਲਈ 131 ਵਿਅਕਤੀਆਂ ਦਾ ਐਲਾਨ ਕੀਤਾ ਹੈ। ਇਸ ‘ਚ ਮਰਹੂਮ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਧਰਮਿੰਦਰ ਦਾ ਬੀਤੇ ਸਾਲ 24 ਨਵੰਬਰ 2026ਨੂੰ ਦਿਹਾਂਤ ਹੋ ਗਿਆ ਸੀ।ਇਸ ਲਿਸਟ ‘ਚ ਸਾਊਥ ਅਦਾਕਾਰ ਮਾਮੂਟੀ ਨੂੰ ਵੀ ਪਦਮ ਭੂਸ਼ਣ ਪੁਰਸਕਾਰ ਮਿਲੇਗਾ। ਇਸ ਤੋਂ ਇਲਾਵਾ ਹੋਰ ਕਈ ਮਸ਼ਹੂਰ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਇਸ ਲਿਸਟ ‘ਚ ਗਾਇਕਾ ਅਲਕਾ ਯਾਗਨਿਕ ਦਾ ਨਾਮ ਵੀ ਸ਼ਾਮਿਲ ਹੈ।

ਜਿਨ੍ਹਾਂ ਨੂੰ ਪਦਮ ਭੂਸ਼ਣ ਸਨਮਾਨ ਨਾਲ ਨਵਾਜ਼ਿਆ ਜਾਵੇਗਾ। ਆਰ ਮਾਧਵਨ ਨੂੰ ਵੀ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਹੋਣਗੇ ।ਅਦਾਕਾਰ ਸਤੀਸ਼ ਸਾਹ ਨੂੰ ਵੀ ਮਰਨ ਉਪਰੰਤ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫ਼ਿਲਮ ਇੰਡਸਟਰੀ ਦੇ ਮੁੱਖ ਕਲਾਕਾਰਾਂ ਤੋਂ ਇਲਾਵਾ ਕਲਾ, ਸੰਗੀਤ ਤੇ ਫੋਕ ਡਾਂਸ ਦੇ ਖੇਤਰ ਦੀਆਂ ਕਈ ਹਸਤੀਆਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ।ਇਸ ਸਾਲ ਕੁੱਲ ੧੩੧ ਹਸਤੀਆਂ ਨੂੰ ਪਦਮ ਪੁਰਸਕਾਰਾਂ ਦੇ ਲਈ ਚੁਣਿਆ ਗਿਆ ਹੈ।

ਧਰਮਿੰਦਰ ਨੇ ਲੰਮਾ ਸਮਾਂ ਕੀਤਾ ਰਾਜ
ਧਰਮਿੰਦਰ ਨੇ ਬਾਲੀਵੁੱਡ ਇੰਡਸਟਰੀ ‘ਚ ਲੰਮਾ ਸਮਾਂ ਰਾਜ ਕੀਤਾ ਹੈ ਅਤੇ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਅਤੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਸਨ ।ਇਸ ਦੇ ਨਾਲ ਹੀ ਅਦਾਕਾਰ ਸਤੀਸ਼ ਸ਼ਾਹ ਨੇ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਨਾਲ-ਨਾਲ ਕਈ ਟੀਵੀ ਸੀਰੀਅਲਸ ‘ਚ ਵੀ ਕੰਮ ਕੀਤਾ ਸੀ।