ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ-ਕਿਸਕੋ ਪਿਆਰ ਕਰੂੰ-2’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼, ਤਿੰਨ ਵਿਆਹਾਂ ‘ਚ ਫਸੇ ਨਜ਼ਰ ਆਏ ਕਪਿਲ

ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ-ਕਿਸਕੋ ਪਿਆਰ ਕਰੂੰ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟ੍ਰੇਲਰ ‘ਚ ਕਾਮੇਡੀ ਦਾ ਫੁਲ ਡੋਜ਼ ਵੇਖਣ ਨੂੰ ਮਿਲ ਰਿਹਾ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਪਿਲ ਸ਼ਰਮਾ ਇੱਕ ਤੋਂ ਬਾਅਦ ਦੂਜੀ ਤੇ ਫਿਰ ਤੀਜਾ ਵਿਆਹ ਕਰਵਾ ਲੈਂਦੇ ਨੇ ।

By  Shaminder Kaur Kaler November 27th 2025 11:43 AM -- Updated: November 27th 2025 11:47 AM

ਕਪਿਲ ਸ਼ਰਮਾ (Kapil Sharma)  ਦੀ ਫ਼ਿਲਮ ‘ਕਿਸ-ਕਿਸਕੋ ਪਿਆਰ ਕਰੂੰ 2’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟ੍ਰੇਲਰ ‘ਚ ਕਾਮੇਡੀ ਦਾ ਫੁਲ ਡੋਜ਼ ਵੇਖਣ ਨੂੰ ਮਿਲ ਰਿਹਾ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਪਿਲ ਸ਼ਰਮਾ ਇੱਕ ਤੋਂ ਬਾਅਦ ਦੂਜੀ ਤੇ ਫਿਰ ਤੀਜਾ ਵਿਆਹ ਕਰਵਾ ਲੈਂਦੇ ਨੇ । ਪਰ ਇਨ੍ਹਾਂ ਤਿੰਨਾਂ ਵਿਆਹਾਂ ਨੂੰ ਨਿਭਾਉਣ ਦੇ ਲਈ ਉਹ ਹਿੰਦੂ ਤੋਂ ਈਸਾਈ ਤੇ ਈਸਾਈ ਤੋਂ ਮੁਸਲਮਾਨ ਤੇ ਫਿਰ ਸਿੱਖ ਬਣਦੇ ਨੇ । ਟ੍ਰੇਲਰ ‘ਚ ਏਨੀਂ ਜ਼ਿਆਦਾ ਕਾਮੇਡੀ ਵੇਖਣ ਨੂੰ ਮਿਲੀ ਹੈ, ਫ਼ਿਲਮ ਦਰਸ਼ਕਾਂ ਨੂੰ ਕਿੰਨਾ ਹਸਾਏਗੀ ਇਸ ਦਾ ਅੰਦਾਜ਼ਾ ਟ੍ਰੇਲਰ ਤੋਂ ਵੇਖ ਕੇ ਹੀ ਲੱਗ ਜਾਂਦਾ ਹੈ।


ਟ੍ਰੇਲਰ ਦੀ ਸ਼ੁਰੂਆਤ ਕਪਿਲ ਸ਼ਰਮਾ ਦੀ ਮਰਹੂਮ ਅਦਾਕਾਰ ਅਸਰਾਨੀ ਦੀ ਗੱਲਬਾਤ ਦੇ ਨਾਲ ਹੁੰਦੀ ਹੈ। ਜਿਸ ‘ਚ ਕਪਿਲ ਸ਼ਰਮਾ ਆਪਣੀ ਹਾਲਤ ਬਿਆਨ ਕਰਦੇ ਹੋਏ ਦੱਸਦੇ ਨੇ ਕਿ ਆਪਣੇ ਪਿਆਰ ਨੂੰ ਪਾਉਣ ਦੇ ਲਈ ਉਹ ਪਾਪੜ ਵੇਲਦੇ ਨੇ ।ਇਹ ਫ਼ਿਲਮ ਬਾਰਾਂ ਦਸਬੰਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।


ਕਪਿਲ ਸ਼ਰਮਾ ਤੋਂ ਇਲਾਵਾ ਕਈ ਕਲਾਕਾਰ ਆਉਣਗੇ ਨਜ਼ਰ 

ਫ਼ਿਲਮ ‘ਚ ਕਪਿਲ ਸ਼ਰਮਾ ਤੋਂ ਇਲਾਵਾ ਮਨਜੋਤ ਸਿੰਘ, ਤਰਿਧਾ ਚੌਧਰੀ, ਪਾਰੁਲ ਗੁਲਾਟੀ ਅਤੇ ਆਇਸ਼ਾ ਖ਼ਾਨ, ਜੈਮੀ ਲੀਵਰ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਅਨੁਕਲਪ ਗੋਸਵਾਮੀ ਦੇ ਵੱਲੋਂ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਦੀ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।

Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.