ਗੁੰਮਨਾਮੀ ਦੇ ਹਨੇਰੇ ‘ਚ ਗੁਆਚਿਆ ਸੁਪਰ ਸਟਾਰ ਰਾਜ ਕੁਮਾਰ ਦਾ ਪੁੱਤ, ਪਿਤਾ ਦੀ ਮੌਤ ਦਾ ਅੱਜ ਵੀ ਹੈ ਮਲਾਲ
ਸੁਪਰ ਸਟਾਰ ਰਾਜ ਕੁਮਾਰ ਨੇ ਬਾਲੀਵੁੱਡ ਇੰਡਸਟਰੀ ‘ਤੇ ਲੰਮਾ ਸਮਾਂ ਰਾਜ ਕੀਤਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਹੀ ਨਹੀਂ ਬਲਕਿ ਆਪਣੇ ਦਮਦਾਰ ਡਾਇਲੌਗਸ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਹਮੇਸ਼ਾ ਜਿੱਤਿਆ ਸੀ । ਉਨ੍ਹਾਂ ਦੀ ਦਮਦਾਰ ਡਾਇਲੌਗ ਤੇ ਅਦਾਕਾਰੀ ਦੇ ਕਾਰਨ ਉਹ ਦਰਸ਼ਕਾਂ ਦੇ ਦਿਲਾਂ ‘ਤੇ ਅੱਜ ਵੀ ਰਾਜ ਕਰਦੇ ਹਨ ।
ਸੁਪਰ ਸਟਾਰ ਰਾਜ ਕੁਮਾਰ ਨੇ ਬਾਲੀਵੁੱਡ ਇੰਡਸਟਰੀ ‘ਤੇ ਲੰਮਾ ਸਮਾਂ ਰਾਜ ਕੀਤਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਹੀ ਨਹੀਂ ਬਲਕਿ ਆਪਣੇ ਦਮਦਾਰ ਡਾਇਲੌਗਸ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਹਮੇਸ਼ਾ ਜਿੱਤਿਆ ਸੀ । ਉਨ੍ਹਾਂ ਦੀ ਦਮਦਾਰ ਡਾਇਲੌਗ ਤੇ ਅਦਾਕਾਰੀ ਦੇ ਕਾਰਨ ਉਹ ਦਰਸ਼ਕਾਂ ਦੇ ਦਿਲਾਂ ‘ਤੇ ਅੱਜ ਵੀ ਰਾਜ ਕਰਦੇ ਹਨ ।ਪਰ ਅੱਜ ਅਸੀਂ ਤੁਹਾਨੂੰ ਰਾਜ ਕੁਮਾਰ ਨਹੀਂ ਉਨ੍ਹਾਂ ਦੇ ਬੇਟੇ ਦੇ ਬਾਰੇ ਦੱਸਾਂਗੇ । ਜਿਸ ਨੂੰ ਆਪਣੇ ਪਿਤਾ ਵਾਂਗ ਬਾਲੀਵੁੱਡ ‘ਚ ਉਹ ਜਗ੍ਹਾ ਨਹੀਂ ਮਿਲ ਪਾਈ, ਜਿਸ ਦਾ ਉਹ ਹੱਕਦਾਰ ਸੀ।
ਪਿਤਾ ਦੀ ਮੌਤ ਦਾ ਹਮੇਸ਼ਾ ਮਲਾਲ ਰਿਹਾ
ਪੁਰੂ ਰਾਜ ਕੁਮਾਰ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਵੀ ਕੀਤਾ, ਪਰ ਉਨ੍ਹਾਂ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ ਜਿੰਨੀ ਕਿ ਰਾਜ ਕੁਮਾਰ ਨੂੰ ਮਿਲੀ ਸੀ ।ਰਾਜ ਕੁਮਾਰ ਦੀ ਮੌਤ ਪੁਰੂ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਰਿਹਾ । ਕਿਉਂਕਿ ਪੁਰੂ ਦੀ ਪਹਿਲੀ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰਾਜ ਕੁਮਾਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

2014 ‘ਚ ਆਈ ਸੀ ਪੁਰੂ ਦੀ ਆਖਰੀ ਫ਼ਿਲਮ
ਪੁਰੂ ਰਾਜ ਕੁਮਾਰ ਦੀ ਆਖਰੀ ਫ਼ਿਲਮ 2014‘ਚ ਆਈ ਸੀ । ਇਹ ‘ਐਕਸ਼ਨ ਜੈਕਸਨ’ ਟਾਈਟਲ ਹੇਠ ਆਈ ਸੀ ਅਤੇ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੇ ਕੋਈ ਪ੍ਰੋਜੈਕਟ ਸਾਈਨ ਕੀਤਾ ।
1996 ‘ਚ ਆਈ ਸੀ ਪਹਿਲੀ ਫ਼ਿਲਮ
ਪੁਰੂ ਰਾਜ ਕੁਮਾਰ ਦੀ ਪਹਿਲੀ ਫ਼ਿਲਮ 1996 ‘ਚ ਆਈ ਸੀ । ਜਿਸ ਦਾ ਨਾਮ ਸੀ ‘ਬਾਲ ਬ੍ਰਹਮਚਾਰੀ’ ਸੀ । ਇਸ ਤੋਂ ਪਹਿਲਾਂ ਕਿ ਇਹ ਫ਼ਿਲਮ ਰਿਲੀਜ਼ ਹੁੰਦੀ ਤਾਂ ਪੁਰੂ ਦੇ ਪਿਤਾ ਰਾਜ ਕੁਮਾਰ ਦਾ ਦਿਹਾਂਤ ਹੋ ਗਿਆ।ਜਿਸ ਤੋਂ ਬਾਅਦ ਪੁਰੂ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕਰੀਅਰ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ‘ਤੇ ਆ ਪਈ ਸੀ।ਪੁਰੂ ਦੀ ਪਹਿਲੀ ਫ਼ਿਲਮ ਫਲਾਪ ਹੋਈ ਤਾਂ ਮੇਕਰਸ ਉਸ ਨੂੰ ਫ਼ਿਲਮਾਂ ਦੇਣ ਤੋਂ ਬਚਣ ਲੱਗ ਪਏ। ਇੱਕ ਫ਼ਿਲਮ ਕਰਨ ਤੋਂ ਬਾਅਦ ਦੂਜੀ ਫ਼ਿਲਮ ਕਰਨ ਦੇ ਲਈ ਪੁਰੂ ਨੂੰ ਚਾਰ ਸਾਲ ਲੱਗ ਗਏ ।ਕੁਝ ਸਮਾਂ ਪਹਿਲਾਂ ਪੁਰੂ ਨੇ ਇੱਕ ਇੰਟਰਵਿਊ ‘ਚ ਆਪਣੇ ਪਿਤਾ ਦੀ ਮੌਤ ਨੂੰ ਲੈ ਕੇ ਕਿਹਾ ਸੀ ਕਿ ‘ਜੇ ਪਾਪਾ ਜਿਉਂਦੇ ਹੁੰਦੇ ਤਾਂ ਉਨ੍ਹਾਂ ਦੇ ਹਾਲਾਤ ਵੱਖਰੇ ਹੁੰਦੇ’।