ਸੰਨੀ ਦਿਓਲ ਦੀ ਫ਼ਿਲਮ ‘ਬਟਵਾਰਾ 1947’ ਵੰਡ ਦੇ ਦਰਦ ਨੂੰ ਕਰੇਗੀ ਬਿਆਨ, ਜਾਣੋ ਕਦੋਂ ਹੋਵੇਗੀ ਰਿਲੀਜ਼

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਆਪਣੀ ਫ਼ਿਲਮ ‘ਬਟਵਾਰਾ 1947’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।

By  Shaminder Kaur Kaler June 17th 2026 04:37 PM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ(Sunny Deol) ਆਪਣੀ ਫ਼ਿਲਮ ‘ਬਟਵਾਰਾ 1947’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਸੰਨੀ ਦਿਓਲ ਨੇ ਵੀ ਇਸ ਫ਼ਿਲਮ ਦੀ ਪਹਿਲੀ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਹ ਫ਼ਿਲਮ ਇਸੇ ਸਾਲ 14 ਅਗਸਤ ਨੂੰ ਰਿਲੀਜ਼ ਹੋਵੇਗੀ।


ਪਹਿਲਾਂ ‘ਲਾਹੌਰ 1947’ ਦੇ ਨਾਮ ਨਾਲ ਜਾਣੀ ਜਾਂਦੀ ਇਸ ਫਿਲਮ ਦਾ ਨਾਂ ਬਦਲ ਕੇ ‘ਬਟਵਾਰਾ 1947’ ਰੱਖ ਦਿੱਤਾ ਗਿਆ ਹੈ ਅਤੇ ਇਸ ਦਾ ਮੋਸ਼ਨ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ। ਫਿਲਮ ਭਾਰਤ-ਪਾਕਿਸਤਾਨ ਵੰਡ ਦੇ ਦੌਰਾਨ ਲੋਕਾਂ ਦੇ ਦਰਦ, ਸੰਘਰਸ਼ ਅਤੇ ਹਿੰਮਤ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰੇਗੀ।


ਫਿਲਮ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਰਾਜ ਕੁਮਾਰ ਸੰਤੋਸ਼ੀ ਕਰ ਰਹੇ ਹਨ, ਜਦਕਿ ਇਸ ਨੂੰ ਆਮਿਰ ਖ਼ਾਨ  ਦੇ ਪ੍ਰੋਡਕਸ਼ਨ ਹਾਊਸ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਫਿਲਮ ਸੰਨੀ ਦਿਓਲ ਅਤੇ ਰਾਜਕੁਮਾਰ ਸੰਤੋਸ਼ੀ ਦੀ ਕਰੀਬ ੩੦ ਸਾਲਾਂ ਬਾਅਦ ਇਕੱਠੇ ਵਾਪਸੀ ਵੀ ਮੰਨੀ ਜਾ ਰਹੀ ਹੈ।

ਫ਼ਿਲਮ ਦੀ ਮੁੱਖ ਭੂਮਿਕਾ ‘ਚ ਸੰਨੀ ਦਿਓਲ ਦੇ ਨਾਲ ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ, ਕਰਣ ਦਿਓਲ ਅਲੀ ਫ਼ਜ਼ਲ ਸਣੇ ਹੋਰ ਕਈ ਕਲਾਕਾਰ ਦਿਖਾਈ ਦੇਣਗੇ।

© Copyright Galactic Television & Communications Pvt. Ltd. 2026. All rights reserved.