ਸੰਨੀ ਦਿਓਲ ਨੂੰ ਮੀਡੀਆ ਕਰਮੀਆਂ ਨੇ ਕਿਹਾ ‘ਤੁਸੀਂ ਬਿਲਕੁਲ ਪਾਪਾ ਜੀ ਵਾਂਗ ਲੱਗ ਰਹੇ ਹੋ’,ਵੇਖੋ ਅਦਾਕਾਰ ਦਾ ਰਿਐਕਸ਼ਨ

ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਇਹ ਵੀਡੀਓ ਇੱਕਾ ਦੀ ਪ੍ਰਮੋਸ਼ਨ ਦੇ ਦੌਰਾਨ ਦਾ ਹੈ। ਜਿੱਥੇ ਸੰਨੀ ਦਿਓਲ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।

By  Shaminder Kaur Kaler July 10th 2026 10:05 AM

ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਇਹ ਵੀਡੀਓ ਇੱਕਾ ਦੀ ਪ੍ਰਮੋਸ਼ਨ ਦੇ ਦੌਰਾਨ ਦਾ ਹੈ। ਜਿੱਥੇ ਸੰਨੀ ਦਿਓਲ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਪਾਪਾ ਵਾਂਗ ਲੱਗ ਰਹੇ ਹੋ ।ਸੰਨੀ ਦਿਓਲ ਹੱਸ ਪੈਂਦੇ ਹਨ ਅਤੇ ਕਹਿੰਦੇ ਹਨ ਥੈਂਕ ਯੂ। ਸੋਸ਼ਲ ਮੀਡੀਆ ‘ਤੇ ਸੰਨੀ ਦਿਓਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।


ਜਲਦ ਹੀ ਉਹ ਆਪਣੀ ਫ਼ਿਲਮ ‘ਬਟਵਾਰਾ 1947’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।ਉਨ੍ਹਾਂ ਦੀ ਇਸ ਫ਼ਿਲਮ ‘ਚ ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । 


ਸੰਨੀ ਦਿਓਲ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਪੁੱਤਰ ਹਨ । ਕਰਣ ਦਿਓਲ ਅਤੇ ਰਾਜਵੀਰ ਦਿਓਲ । ਕਰਣ ਦਿਓਲ ਤਾਂ ਫ਼ਿਲਮਾਂ ‘ਚ ਡੈਬਿਊ ਕਰ ਚੁੱਕੇ ਹਨ ਅਤੇ ਰਾਜਵੀਰ ਦਿਓਲ ਵੀ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਦੇ ਨਾਲ ਫ਼ਿਲਮ ਕਰ ਚੁੱਕੇ ਹਨ। ਹਾਲਾਂਕਿ ਦੋਵਾਂ ਨੂੰ ਹੀ ਆਪਣੇ ਪਿਤਾ ਦੇ ਦਾਦੇ ਵਾਂਗ ਕਾਮਯਾਬੀ ਹਾਸਲ ਨਹੀਂ ਹੋ ਸਕੀ ਹੈ। 

© Copyright Galactic Television & Communications Pvt. Ltd. 2026. All rights reserved.