ਆਪਣੇ ਘਰ ਦੇ ਬਾਹਰ ਮੀਡੀਆ ਕਰਮੀਆਂ ਦੀ ਭੀੜ ਨੂੰ ਵੇਖ ਕੇ ਭੜਕੇ ਸੰਨੀ ਦਿਓਲ, ਹੱਥ ਜੋੜ ਕੇ ਸੁਣਾਈਆਂ ਖਰੀਆਂ ਖੋਟੀਆਂ, ਕਿਹਾ ‘ਤੁਹਾਨੂੰ ਸ਼ਰਮ ਨਹੀਂ ਆਉਂਦੀ’

ਹਸਪਤਾਲ ਤੋਂ ਘਰ ਪਹੁੰਚੇ ਧਰਮਿੰਦਰ ਦੀ ਦੇਖਭਾਲ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸੰਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਆਪਣੇ ਘਰ ਦੇ ਬਾਹਰ ਮੀਡੀਆ ਕਰਮੀਆਂ ਨੂੰ ਵੇਖ ਕੇ ਭੜਕ ਗਏ ।

By  Shaminder Kaur Kaler November 13th 2025 12:05 PM

ਅਦਾਕਾਰ ਧਰਮਿੰਦਰ (Dharmendra Deol) ਨੂੰ ਹਸਪਤਾਲ ਤੋਂ ਬੀਤੇ ਦਿਨੀਂ ਛੁੱਟੀ ਮਿਲੀ ਹੈ। ਜਿਸ ਤੋਂ ਬਾਅਦ ਘਰ ‘ਚ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸੇ ਦੌਰਾਨ ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ । ਸੰਨੀ ਦਿਓਲ (Sunny Deol) ਵੀ ਬੀਤੇ ਦਿਨ ਆਪਣੇ ਪਿਤਾ ਦਾ ਹਾਲਚਾਲ ਜਾਨਣ ਦੇ ਲਈ ਹਸਪਤਾਲ ਪਹੁੰਚੇ ਸਨ । ਹਸਪਤਾਲ ਤੋਂ ਘਰ ਪਹੁੰਚੇ ਧਰਮਿੰਦਰ ਦੀ ਦੇਖਭਾਲ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ।


ਇਸੇ ਦੌਰਾਨ ਸੰਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਆਪਣੇ ਘਰ ਦੇ ਬਾਹਰ ਮੀਡੀਆ ਕਰਮੀਆਂ ਨੂੰ ਵੇਖ ਕੇ ਭੜਕ ਗਏ । ਉਹ ਹੱਥ ਜੋੜ ਕੇ ਕਹਿੰਦੇ ਹੋਏ ਸੁਣਾਈ ਦਿਤੇ ‘ਤੁਹਾਡੇ ਘਰ ਮਾਤਾ ਪਿਤਾ ਹਨ, ਤੁਹਾਨੂੰ ਸ਼ਰਮ ਨਹੀਂ ਆਉਂਦੀ’। ਸੰਨੀ ਦਿਓਲ ਦੀ ਇਸ ਵੀਡੀਓ ‘ਤੇ ਫੈਨਸ ਦੇ ਵੀ ਰਿਐਕਸ਼ਨ ਆ ਰਹੇ ਹਨ । 


ਬੀਤੇ ਕਈ ਦਿਨਾਂ ਤੋਂ ਹਸਪਤਾਲ ‘ਚ ਸਨ ਧਰਮਿੰਦਰ 

ਅਦਾਕਾਰ ਧਰਮਿੰਦਰ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਮਹਿਸੂਸ ਹੋ ਰਹੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਧਰਮਿੰਦਰ ਹਰਮਨ ਪਿਆਰੇ ਕਲਾਕਾਰ ਹਨ ਅਤੇ ਬੀਤੇ ਦਿਨ ਉਨ੍ਹਾਂ ਦੇ ਇੱਕ ਫੈਨ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ‘ਚ ਉਹ ਧਰਮਿੰਦਰ ਦੀ ਤਸਵੀਰ ਹੱਥ ‘ਚ ਫੜ੍ਹ ਕੇ ਰੋਂਦਾ ਹੋਇਆ ਨਜ਼ਰ ਆਇਆ ਸੀ। 


ਧਰਮਿੰਦਰ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ 

ਧਰਮਿੰਦਰ ਫ਼ਿਲਮਾਂ ‘ਚ ਲੰਮੇ ਸਮੇਂ ਤੋਂ ਸਰਗਰਮ ਹਨ। ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ‘ਚ ‘ਸ਼ੋਅਲੇ’, ‘ਚੁਪਕੇ ਚੁਪਕੇ’ ਸਣੇ ਕਈ ਹਿੱਟ ਫ਼ਿਲਮਾਂ ਸ਼ਾਮਿਲ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਇੱਕੀਸ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਜਿਸ ਨੂੰ ਅਦਾਕਾਰ ਸੰਨੀ ਦਿਓਲ ਨੇ ਵੀ ਸਾਂਝਾ ਕੀਤਾ ਸੀ। 

© Copyright Galactic Television & Communications Pvt. Ltd. 2026. All rights reserved.