ਸੰਨੀ ਦਿਓਲ ਦਾ ਪੰਜਾਬ ਦੇ ਨਾਲ ਪਿਆਰ ਛਲਕਿਆ, ‘ਜਦੋਂ ਵੀ ਮੈਂ ਪੰਜਾਬ ਜਾਂਦਾ ਹਾਂ ਤਾਂ ਹਰ ਕਿਸੇ ਨੂੰ ਲੱਗਦਾ ਹੈ….’

ਸੰਨੀ ਦਿਓਲ ਦਾ ਪੰਜਾਬ ਪ੍ਰਤੀ ਪ੍ਰੇਮ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ । ਕਿਉਂਕਿ ਉਹਨਾਂ ਦੀਆਂ ਜੜ੍ਹਾਂ ਪੰਜਾਬ ‘ਚ ਹਨ । ਉਨ੍ਹਾਂ ਦੇ ਪਿਤਾ ਪੰਜਾਬ ਦੇ ਜੰਮਪਲ ਸਨ ਅਤੇ ਅਕਸਰ ਘਰ ‘ਚ ਧਰਮਿੰਦਰ ਪੰਜਾਬੀ ਹੀ ਬੋਲਦੇ ਸਨ । ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਹੁਣ ਸੰਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler June 30th 2026 10:45 AM

ਸੰਨੀ ਦਿਓਲ ਦਾ ਪੰਜਾਬ ਪ੍ਰਤੀ ਪ੍ਰੇਮ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ । ਕਿਉਂਕਿ ਉਹਨਾਂ ਦੀਆਂ ਜੜ੍ਹਾਂ ਪੰਜਾਬ ‘ਚ ਹਨ । ਉਨ੍ਹਾਂ ਦੇ ਪਿਤਾ ਪੰਜਾਬ ਦੇ ਜੰਮਪਲ ਸਨ ਅਤੇ ਅਕਸਰ ਘਰ ‘ਚ ਧਰਮਿੰਦਰ ਪੰਜਾਬੀ ਹੀ ਬੋਲਦੇ ਸਨ । ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਹੁਣ ਸੰਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਪੰਜਾਬ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।


ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਜਦੋਂ ਮੈਂ ਗਦਰ ਫ਼ਿਲਮ ਬਣਾਈ ਸੀ ਤਾਂ ਲੋਕ ਕਹਿੰਦੇ ਸਨ ਕਿ ਇਹ ਪੰਜਾਬੀ ਫ਼ਿਲਮ ਹੈ ਅਤੇ ਇਸ ਨੂੰ ਡੱਬ ਕਰੋ, ਲੋਕ ਕਹਿ ਰਹੇ ਸਨ ਕਿ ਇਸ ਨੂੰ ਕੌਣ ਵੇਖੇਗਾ। ਪਰ ਅਸੀਂ ਸਾਰੇ ਭਾਰਤੀ ਹਾਂ ਅਤੇ ਮੈਂ ਪੰਜਾਬ ਦਾ ਹਾਂ ਅਤੇ ਪੰਜਾਬੀ ਹਾਂ ਅਤੇ ਪੰਜਾਬੀ ਮੇਰੇ ਕਿਰਦਾਰ ‘ਚ ਆ ਹੀ ਜਾਂਦੀ ਹੈ।


ਉੱਥੇ ਤਾਂ ਪਿਆਰ ਹੀ ਏਨਾਂ ਹੈ ਕਿ ਜਦੋਂ ਵੀ ਉੱਥੇ ਜਾਂਦਾ ਹਾਂ ਤਾਂ  ਨਾਲ ਮੈਨੂੰ ਬੜਾ ਪਿਆਰ ਹੈ। ਜਦੋਂ ਵੀ ਮੈਂ ਉੱਥੇ ਜਾਂਦਾ ਹਾਂ ਤਾਂ ਹਰ ਬੰਦੇ ਨੂੰ ਇਹੀ ਲੱਗਦਾ ਹੈ ਕਿ ਇਹ ਮੇਰਾ ਭਰਾ ਹੈ ਇਹ ਮੇਰਾ ਪੁੱਤਰ ਹੈ।ਸੰਨੀ ਦਿਓਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। 


ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਜਲਦ ਹੀ ਸੰਨੀ ਦਿਓਲ ਆਪਣੀ ਨਵੀਂ ਫ਼ਿਲਮ ‘ਬਟਵਾਰਾ ੧੯੪੭’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪ੍ਰੀਤੀ ਜ਼ਿੰਟਾ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਨ੍ਹਾਂ ਦੀ ‘ਇੱਕਾ’ ਵੀ ਨੈਟਫਲਿਕਸ ‘ਤੇ ਦਸ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।


© Copyright Galactic Television & Communications Pvt. Ltd. 2026. All rights reserved.