ਸੰਨੀ ਦਿਓਲ ਤੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਰਡਰ-2’ ਦਾ ਟੀਜ਼ਰ ਰਿਲੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼
ਦਿਲਜੀਤ ਦੋਸਾਂਝ (Diljit Dosanjh) ਤੇ ਸੰਨੀ ਦਿਓਲ ਦੀ ਫ਼ਿਲਮ ‘ਬਾਰਡਰ-੨’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ਦੀ ਸ਼ੁਰੂਆਤ ਸੰਨੀ ਦਿਓਲ ਦੇ ਡਾਇਲੌਗ ਦੇ ਨਾਲ ਹੁੰਦੀ ਹੈ। ਜਿਸ ‘ਚ ਸੰਨੀ ਦਿਓਲ ਕਹਿੰਦੇ ਸੁਣਾਈ ਦੇ ਰਹੇ ਹਨ ਕਿ ‘ਤੁਮ ਜਹਾਂ ਸੇ ਭੀ ਘੁਸਨੇ ਕੀ ਕੋਸ਼ਿਸ਼ ਕਰੋਗੇ, ਜ਼ਮੀਨ ਸੇ, ਆਸਮਾਨ ਸੇ, ਸਮੁੰਦਰ ਸੇ ਵਹਾਂ ਪਰ ਭਾਰਤੀ ਫੌਜੀ ਕੋ ਪਾਓਗੇ’।ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ।
ਦਿਲਜੀਤ ਦੋਸਾਂਝ (Diljit Dosanjh) ਤੇ ਸੰਨੀ ਦਿਓਲ ਦੀ ਫ਼ਿਲਮ ‘ਬਾਰਡਰ-2’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ਦੀ ਸ਼ੁਰੂਆਤ ਸੰਨੀ ਦਿਓਲ ਦੇ ਡਾਇਲੌਗ ਦੇ ਨਾਲ ਹੁੰਦੀ ਹੈ। ਜਿਸ ‘ਚ ਸੰਨੀ ਦਿਓਲ ਕਹਿੰਦੇ ਸੁਣਾਈ ਦੇ ਰਹੇ ਹਨ ਕਿ ‘ਤੁਮ ਜਹਾਂ ਸੇ ਭੀ ਘੁਸਨੇ ਕੀ ਕੋਸ਼ਿਸ਼ ਕਰੋਗੇ, ਜ਼ਮੀਨ ਸੇ, ਆਸਮਾਨ ਸੇ, ਸਮੁੰਦਰ ਸੇ ਵਹਾਂ ਪਰ ਭਾਰਤੀ ਫੌਜੀ ਕੋ ਪਾਓਗੇ’।ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਦੇਸ਼ ਭਗਤੀ ਦੇ ਨਾਲ ਭਰੀ ਇਸ ਫ਼ਿਲਮ ਦੇ ਟੀਜ਼ਰ ਨੂੰ ਵੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇਸ਼ ਪ੍ਰੇਮ ਦੇ ਰੰਗ ‘ਚ ਰੰਗੀ ਹੋਈ ਹੋਵੇਗੀ ਬਾਰਡਰ-2 ।
_2b761a3f9da6b4d3b1d71280b9a93daf_1280X720.webp)
ਇਹ ਫ਼ਿਲਮ ਅਗਲੇ ਸਾਲ ਯਾਨੀ ਕਿ ੨੬ ਜਨਵਰੀ ੨੦੨੬ ਨੂੰ ਰਿਲੀਜ਼ ਹੋਵੇਗੀ ।ਫ਼ਿਲਮ ‘ਚ ਸੰਨੀ ਦਿਓਲ ਤੋਂ ਇਲਾਵਾ ਵਰੁਣ ਧਵਨ, ਦਿਲਜੀਤ ਦੋਸਾਂਝ, ਸੋਨਮ ਬਾਜਵਾ,ਅਹਾਨ ਸ਼ੈੱਟੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ।ਫ਼ਿਲਮ ਦਾ ਟੀਜ਼ਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਬਾਰਡਰ-੨ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ । ਹਾਲ ਹੀ ‘ਚ ਉਹ ਪੰਜਾਬ ‘ਚ ਕਈ ਥਾਈਂ ਇਮਤਿਆਜ਼ ਅਲੀ ਦੇ ਨਾਲ ਆਉਣ ਵਾਲੀ ਫ਼ਿਲਮ ‘ਚ ਦਿਖਾਈ ਦੇਣਗੇ ।ਇਸ ਤੋਂ ਇਲਾਵਾ ਆਪਣੇ ਫੈਨਸ ਦੇ ਲਈ ਉਹ ਕਈ ਗੀਤ ਵੀ ਰਿਲੀਜ਼ ਕਰ ਰਹੇ ਹਨ । ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।