ਸੁਨੀਤਾ ਆਹੂਜਾ ਨੇ ਪਤੀ ਗੋਵਿੰਦਾ ਬਾਰੇ ਕਿਹਾ ‘ਗੋਵਿੰਦਾ ਨਹੀਂ ਹਨ ਵਧੀਆ ਪਤੀ’

ਸੁਨੀਤਾ ਆਹੂਜਾ ਅਕਸਰ ਪਤੀ ਗੋਵਿੰਦਾ ਨੂੰ ਲੈ ਕੇ ਬਿਆਨਬਾਜ਼ੀ ਕਰਦੀ ਹੋਈ ਨਜ਼ਰ ਆਉਂਦੀ ਹੈ। ਹੁਣ ਉਸ ਨੇ ਇੱਕ ਵਾਰ ਮੁੜ ਤੋਂ ਇੱਕ ਬਿਆਨ ਦਿੱਤਾ ਹੈ। ਜਿਸ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।ਸੁਨੀਤਾ ਆਹੂਜਾ ਨੇ ਕਿਹਾ ਕਿ ਕਿਸੇ ਸਟਾਰ ਦੀ ਪਤਨੀ ਹੋਣਾ ਆਸਾਨ ਨਹੀਂ ਹੈ। ‘ਮੈਨੂੰ ਬਹੁਤ ਮਜ਼ਬੂਤ ਬਣਨਾ ਪਿਆ ।

By  Shaminder Kaur Kaler November 10th 2025 04:00 PM

ਸੁਨੀਤਾ ਆਹੂਜਾ (Sunita Ahuja) ਅਕਸਰ ਪਤੀ ਗੋਵਿੰਦਾ ਨੂੰ ਲੈ ਕੇ ਬਿਆਨਬਾਜ਼ੀ ਕਰਦੀ ਹੋਈ ਨਜ਼ਰ ਆਉਂਦੀ ਹੈ। ਹੁਣ ਉਸ ਨੇ ਇੱਕ ਵਾਰ ਮੁੜ ਤੋਂ ਇੱਕ ਬਿਆਨ ਦਿੱਤਾ ਹੈ। ਜਿਸ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।ਸੁਨੀਤਾ ਆਹੂਜਾ ਨੇ ਕਿਹਾ ਕਿ ਕਿਸੇ ਸਟਾਰ ਦੀ ਪਤਨੀ ਹੋਣਾ ਆਸਾਨ ਨਹੀਂ ਹੈ। ‘ਮੈਨੂੰ ਬਹੁਤ ਮਜ਼ਬੂਤ ਬਣਨਾ ਪਿਆ ।ਇੱਕ ਸਟਾਰ ਦੀ ਪਤਨੀ ਨੂੰ ਦਿਲ ਨੂੰ ਪੱਥਰ ਦਾ ਬਨਾਉਣਾ ਪੈਂਦਾ ਹੈ’। ਸੁਨੀਤਾ ਆਹੂਜਾ ਨੇ ਅੱਗੇ ਕਿਹਾ ਕਿ ਗੋਵਿੰਦਾ ਅਕਸਰ ਆਪਣੇ ਕੰਮ ਦੇ ਕਾਰਨ ਘਰ ਨਾਲੋਂ ਜ਼ਿਆਦਾ ਅਭਿਨੇਤਰੀਆਂ ਦੇ ਨਾਲ ਸਮਾਂ ਬਿਤਾਉਂਦੇ ਸਨ। ਸੁਨੀਤਾ ਨੇ ਅੱਗੇ ਕਿਹਾ ਕਿ ਹੁਣ ਜਾ ਕੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਇਹ ਸਭ ਏਨਾਂ ਮੁਸ਼ਕਿਲ ਸੀ ਅਤੇ ‘ਮੈਨੂੰ ੩੮ ਸਾਲ ਲੱਗ ਗਏ ਇਹ ਸਭ ਸਮਝਣ ਲਈ’। 


 ਬੇਬਾਕ ਬੋਲਾਂ ਲਈ ਮਸ਼ਹੂਰ ਸੁਨੀਤਾ ਆਹੂਜਾ 

ਸੁਨੀਤਾ ਆਹੁਜਾ ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੀ ਹੈ। ਉਹ ਅਕਸਰ ਗੋਵਿੰਦਾ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਕਰਦੀ ਨਜ਼ਰ ਆਉਂਦੀ ਹੈ। ਦੋਵਾਂ ਨੂੰ ਕਈ ਵਾਰ ਕੁਝ ਕੌੜੇ ਅਨੁਭਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਜਿਸ ਬਾਰੇ ਅਕਸਰ ਉਹ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਦੋਵਾਂ ਦੇ ਤਲਾਕ ਦੀਆਂ ਅਫਵਾਹਾਂ ਵੀ ਫੈਲੀਆਂ ਸਨ । 

1987  'ਚ  ਗੋਵਿੰਦਾ ਨਾਲ ਹੋਇਆ ਵਿਆਹ 

ਗੋਵਿੰਦਾ ਦੇ ਨਾਲ ਸੁਨੀਤਾ ਦਾ ਵਿਆਹ 1987 ‘ਚ ਹੋਇਆ ਸੀ ।ਦੋਵਾਂ ਦੇ ਦੋ ਬੱਚੇ ਹਨ, ਇੱਕ ਧੀ ਤੇ ਇੱਕ ਪੁੱਤਰ ।ਗੋਵਿੰਦਾ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ ਅਤੇ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । 

© Copyright Galactic Television & Communications Pvt. Ltd. 2026. All rights reserved.