ਯੂ.ਐੱਸ. ਈਰਾਨ ਜੰਗ ਦਰਮਿਆਨ ਮਸੀਹਾ ਬਣੇ ਸੋਨੂੰ ਸੂਦ, ਦੁਬਈ ‘ਚ ਫਸੇ ਲੋਕਾਂ ਨੂੰ ਦਿੱਤਾ ਮੁਫ਼ਤ ਰਹਿਣ ਦਾ ਟਿਕਾਣਾ

ਸੋਨੂੰ ਸੂਦ ਮੁਸੀਬਤ ‘ਚ ਫਸੇ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਹੀ ਅੱਗੇ ਆਉਂਦੇ ਹਨ । ਭਾਵੇਂ ਉਹ ਲਾਕਡਾਊਨ ਦੇ ਦੌਰਾਨ ਫਸੇ ਲੋਕਾਂ ਨੂੰ ਘਰੋਂ ਘਰੀਂ ਪਹੁੰਚਾਉਣਾ ਹੋਵੇ । ਕਿਸੇ ਜ਼ਰੂਰਤਮੰਦ ਦੀ ਮਦਦ ਕਰਨੀ ਹੋਵੇ ਜਾਂ ਫਿਰ ਕਿਸੇ ਮੁਸੀਬਤ ‘ਚ ਫਸੇ ਦੀ ਮਦਦ ਕਰਨੀ ਹੋਵੇ। ਹਰ ਕਿਸੇ ਦੀ ਮਦਦ ਦੇ ਲਈ ਉਹ ਹਮੇਸ਼ਾ ਅੱਗੇ ਆਉਂਦੇ ਹਨ ।

By  Shaminder Kaur Kaler March 5th 2026 02:25 PM

ਸੋਨੂੰ ਸੂਦ ਮੁਸੀਬਤ ‘ਚ ਫਸੇ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਹੀ ਅੱਗੇ ਆਉਂਦੇ ਹਨ । ਭਾਵੇਂ ਉਹ ਲਾਕਡਾਊਨ ਦੇ ਦੌਰਾਨ ਫਸੇ ਲੋਕਾਂ ਨੂੰ ਘਰੋਂ ਘਰੀਂ ਪਹੁੰਚਾਉਣਾ ਹੋਵੇ । ਕਿਸੇ ਜ਼ਰੂਰਤਮੰਦ ਦੀ ਮਦਦ ਕਰਨੀ ਹੋਵੇ ਜਾਂ ਫਿਰ ਕਿਸੇ ਮੁਸੀਬਤ ‘ਚ ਫਸੇ ਦੀ ਮਦਦ ਕਰਨੀ ਹੋਵੇ। ਹਰ ਕਿਸੇ ਦੀ ਮਦਦ ਦੇ ਲਈ ਉਹ ਹਮੇਸ਼ਾ ਅੱਗੇ ਆਉਂਦੇ ਹਨ । ਹੁਣ ਜਦੋਂਕਿ ਮਿਡਲ ਈਸਟ ‘ਚ ਕਈ ਮੁਲਕਾਂ ‘ਚ ਸਥਿਤੀ ਤਣਾਅਪੂਰਨ ਚੱਲ ਰਹੀ ਹੈ ਤਾਂ ਅਜਿਹੇ ‘ਚ ਸੋਨੂੰ ਸੂਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ ।


ਸੋਨੂੰ ਸੂਦ ਨੇ ਸਾਂਝਾ ਕੀਤਾ ਵੀਡੀਓ 

ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ਜੋ ਲੋਕ ਦੁਬਈ ‘ਚ ਫਸ ਗਏ ਹਨ ਤੇ ਜਿਨ੍ਹਾਂ ਕੋਲ ਰਹਿਣ ਦੇ ਲਈ ਕੋਈ ਟਿਕਾਣਾ ਨਹੀਂ ਹੈ ਤਾਂ ਅਸੀਂ ਮੁਫ਼ਤ ‘ਚ ਰਹਿਣ ਦੀ ਜਗ੍ਹਾ ਦੇ ਰਹੇ ਹਨ । ਕੌਮੀ ਕੌਮੀਅਤ, ਕੋਈ ਸ਼ਰਤ ਨਹੀਂ ਸਿਰਫ਼ ਇਨਸਾਨੀਅਤ। ਮਦਦ ਦੇ ਲਈ ਸਾਨੂੰ ਇੰਸਟਾਗ੍ਰਾਮ ਤੇ ਡੀਐੱਮ ਕਰੋ। ਸੋਨੂੰ ਸੂਦ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਕਮੈਂੇਟਸ ਕੀਤੇ ਜਾ ਰਹੇ ਹਨ ਅਤੇ ਫੈਨਸ ਵੀ ਸੋਨੂੰ ਸੂਦ ਦੀ ਦਰਿਆਦਿਲੀ ਦੀ ਤਾਰੀਫ ਕਰ ਰਹੇ ਹਨ । 

ਸੋਨੂੰ ਸੂਦ ਦਾ ਵਰਕ ਫ੍ਰੰਟ 

ਸੋਨੂੰ ਸੂਦ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿਸ ‘ਚ ਸਿੰਘ ਇਜ਼ ਕਿੰਗ, ਦਬੰਗ, ਜੋਧਾ ਅਕਬਰ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਉਹ ਕਈ ਸਾਊਥ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।

© Copyright Galactic Television & Communications Pvt. Ltd. 2026. All rights reserved.