ਸੋਨਮ ਕਪੂਰ ਦਾ ਹੋਇਆ ਬੇਬੀ ਸ਼ਾਵਰ, ਬੇਬੀ ਸ਼ਾਵਰ ‘ਚ ਪਹੁੰਚੀਆਂ ਕਈ ਹਸਤੀਆਂ

ਸੋਨਮ ਕਪੂਰ ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਜਿਸ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਜਿਸ ‘ਚ ਅਨਿਲ ਕਪੂਰ ਨੀਲੇ ਰੰਗ ਦੇ ਫੁੱਲਾਂ ਵਾਲੇ ਕੁੜਤੇ ਪਜਾਮੇ ‘ਚ ਦਿਖਾਈ ਦਿੱਤੇ । ਉਸ ਤੋਂ ਇਲਾਵਾ ਇਸ ਮੌਕੇ ਤੇ ਕਰੀਨਾ ਕਪੂਰ ਦੀ ਲੁੱਕ ਨੇ ਵੀ ਸਭ ਦਾ ਦਿਲ ਜਿੱਤ ਲਿਆ ।

By  Shaminder Kaur Kaler February 9th 2026 06:09 PM -- Updated: February 9th 2026 06:16 PM

ਸੋਨਮ ਕਪੂਰ (Sonam Kapoor) ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਜਿਸ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਜਿਸ ‘ਚ ਅਨਿਲ ਕਪੂਰ ਨੀਲੇ ਰੰਗ ਦੇ ਫੁੱਲਾਂ ਵਾਲੇ ਕੁੜਤੇ ਪਜਾਮੇ ‘ਚ ਦਿਖਾਈ ਦਿੱਤੇ । ਉਸ ਤੋਂ ਇਲਾਵਾ ਇਸ ਮੌਕੇ ਤੇ ਕਰੀਨਾ ਕਪੂਰ ਦੀ ਲੁੱਕ ਨੇ ਵੀ ਸਭ ਦਾ ਦਿਲ ਜਿੱਤ ਲਿਆ । ਅਨਿਲ ਕਪੂਰ ਨੇ ਸਭ ਦਾ ਹੱਥ ਜੋੜ ਕੇ ਸ਼ੁਕਰੀਆ ਅਦਾ ਕੀਤਾ ।


ਇਸ ਤੋਂ ਇਲਾਵਾ ਖੁਸ਼ੀ ਕਪੂਰ ਚਿੱਟੇ ਤੇ ਪੀਲੇ ਰੰਗ ਦੀ ਸਾੜ੍ਹੀ ‘ਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।ਅਰਜੁਨ ਕਪੂਰ, ਅਨੁਪਮ ਖੇਰ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਵੀ ਸੋਨਮ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ। 

 

 ਸੋਨਮ ਕਪੂਰ ਤੇ ਅਨੰਦ ਆਹੂਜਾ ਦਾ ਪਹਿਲਾਂ ਵੀ ਹੈ ਇੱਕ ਪੁੱਤਰ 

ਸੋਨਮ ਕਪੂਰ ਤੇ ਅਨੰਦ ਆਹੂਜਾ ਨੇ 2019 ‘ਚ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਬਾਅਦ 2022 ‘ਚ ਇਸ ਜੋੜੀ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ । ਸੋਨਮ ਕਪੂਰ ਨੇ ੨੦੨੫ ‘ਚ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।ਜਿਸ ਤੋਂ ਬਾਅਦ ਉਨ੍ਹਾਂ ਦਾ ਬੇਬੀ ਸ਼ਾਵਰ ਹੋਇਆ ਹੈ। ਜਲਦ ਹੀ ਸੋਨਮ ਕਪੂਰ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ । ਬੇਬੀ ਸ਼ਾਵਰ ਦੇ ਦੌਰਾਨ ਸੋਨਮ ਕਪੂਰ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਸੀ ਅਤੇ ਸੋਨਮ ਕਪੂਰ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।

© Copyright Galactic Television & Communications Pvt. Ltd. 2026. All rights reserved.