ਸੋਨਾਕਸ਼ੀ ਸਿਨ੍ਹਾ ਨੇ ਪਤੀ ਜ਼ਹੀਰ ਇਕਬਾਲ ਦੇ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ
ਬੀਤੇ ਦਿਨ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਬਾਲੀਵੁੱਡ ਸਿਤਾਰੇ ਵੀ ਕ੍ਰਿਸਮਸ ਦੇ ਜਸ਼ਨ ‘ਚ ਡੁੱਬੇ ਹੋਏ ਨਜ਼ਰ ਆਏ । ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਵੀ ਆਪਣੇ ਪਤੀ ਦੇ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।
ਬੀਤੇ ਦਿਨ ਕ੍ਰਿਸਮਸ (Christamas) ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਬਾਲੀਵੁੱਡ ਸਿਤਾਰੇ ਵੀ ਕ੍ਰਿਸਮਸ ਦੇ ਜਸ਼ਨ ‘ਚ ਡੁੱਬੇ ਹੋਏ ਨਜ਼ਰ ਆਏ । ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਵੀ ਆਪਣੇ ਪਤੀ ਦੇ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।
ਇਨ੍ਹਾਂ ਤਸਵੀਰਾਂ ‘ਚ ਤੁਸੀਨ ਵੇਖ ਸਕਦੇ ਹੋ ਸੋਨਾਕਸ਼ੀ ਸਿਨ੍ਹਾ ਆਪਣੇ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।ਕ੍ਰਿਸਮਸ ਟ੍ਰੀ ਦੇ ਨਾਲ ਖੜ੍ਹੀ ਇਹ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।
ਸੋਨਾਕਸ਼ੀ ਨੇ 2024 ‘ਚ ਕਰਵਾਇਆ ਵਿਆਹ
ਸੋਨਾਕਸ਼ੀ ਅਤ ਜ਼ਹੀਰ ਨੇ ਸਾਲ 2024 ‘ਚ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।ਜ਼ਹੀਰ ਇਕਬਾਲ ਦੇ ਨਾਲ ਅਕਸਰ ਸੋਨਾਕਸ਼ੀ ਸਿਨ੍ਹਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜ਼ਹੀਰ ਇਕਬਾਲ ਵੀ ਸੋਨਾਕਸ਼ੀ ਦੇ ਵਾਂਗ ਬਹੁਤ ਮਜ਼ਾਕੀਆ ਸੁਭਾਅ ਦਾ ਹੈ ਅਤੇ ਅਕਸਰ ਦੋਵੇਂ ਇੱਕ ਦੂਜੇ ਦੇ ਨਾਲ ਪ੍ਰੈਂਕ ਕਰਦੇ ਹੋਏ ਦਿਖਾਈ ਦਿੰਦੇ ਹਨ ।
ਸੋਨਾਕਸ਼ੀ ਸਿਨ੍ਹਾ ਦਾ ਵਰਕ ਫ੍ਰੰਟ
ਸੋਨਾਕਸ਼ੀ ਸਿਨ੍ਹਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਦਬੰਗ’, ‘ਭੁਜ’, ‘ਡਬਲ ਐਕਸਐਲ’, ‘ਹੀਰਾ ਮੰਡੀ’ ਰਾਊਡੀ ਰਾਠੌਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।