ਸਲੀਮ ਖ਼ਾਨ ਦੀ ਸਿਹਤ ਦੇ ਬਾਰੇ ਪੁੱਤਰ ਅਰਬਾਜ਼ ਖ਼ਾਨ ਨੇ ਦਿੱਤਾ ਹੈਲਥ ਅਪਡੇਟ ‘ਅੱਬੂ ਹੁਣ ਠੀਕ ਹਨ’

ਅਰਬਾਜ਼ ਖ਼ਾਨ ਦੇ ਪਿਤਾ ਸਲੀਮ ਖ਼ਾਨ ਦੀ ਸਿਹਤ ਹੁਣ ਠੀਕ ਹੈ। ਇਸ ਦੇ ਬਾਰੇ ਅਦਾਕਾਰ ਅਰਬਾਜ਼ ਖ਼ਾਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।ਕਰੀਬ ਬਾਈ ਦਿਨਾਂ ਅਰਬਾਜ਼ ਖ਼ਾਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।ਸਲੀਮ ਖ਼ਾਨ ਨੂੰ ਸਤਾਰਾਂ ਫਰਵਰੀ ਨੂੰ ਉਨ੍ਹਾਂ ਨੂੰ ਮਾਈਨਰ ਬ੍ਰੇਨ ਹੈਮਰੇਜ ਦੀ ਸਮੱਸਿਆ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ।

By  Shaminder Kaur Kaler March 13th 2026 10:03 AM

ਅਰਬਾਜ਼ ਖ਼ਾਨ ਦੇ ਪਿਤਾ ਸਲੀਮ ਖ਼ਾਨ ਦੀ ਸਿਹਤ ਹੁਣ ਠੀਕ ਹੈ। ਇਸ ਦੇ ਬਾਰੇ ਅਦਾਕਾਰ ਅਰਬਾਜ਼ ਖ਼ਾਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।ਕਰੀਬ ਬਾਈ ਦਿਨਾਂ ਅਰਬਾਜ਼ ਖ਼ਾਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।ਸਲੀਮ ਖ਼ਾਨ ਨੂੰ ਸਤਾਰਾਂ ਫਰਵਰੀ ਨੂੰ  ਉਨ੍ਹਾਂ ਨੂੰ ਮਾਈਨਰ ਬ੍ਰੇਨ ਹੈਮਰੇਜ ਦੀ ਸਮੱਸਿਆ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਜਿੱਥੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ । ਅਰਬਾਜ਼ ਖਾਨ ਦਾ ਕਹਿਣਾ ਹੈ ਕਿ ‘ਹੁਣ ਅੱਬੂ ਦੀ ਸਿਹਤ ‘ਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੈ।ਉਹ ਵਧੀਆ ਤਰੀਕੇ ਦੇ ਨਾਲ ਰਿਕਵਰ ਕਰ ਰਹੇ ਹਨ।ਉਮੀਦ ਹੈ ਕਿ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ’। 


ਸਲੀਮ ਖ਼ਾਨ ਵਧੀਆ ਲੇਖਕ 

ਸਲੀਮ ਖ਼ਾਨ ਬਾਲੀਵੁੱਡ ਦੇ ਵਧੀਆ ਲੇਖਕ ਹਨ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਵੀ ਕੀਤਾ ਹੈ। ਉਹਨਾਂ ਦਾ ਸਬੰਧ ਮੱਧ ਪ੍ਰਦੇਸ਼ ਦੇ ਪ੍ਰਸਿੱਧ ਰਈਸ ਘਰਾਣੇ ਦੇ ਨਾਲ ਹੈ ਉਨ੍ਹਾਂ ਦੇ ਪਿਤਾ ਜੀ ਅਤੇ ਦਾਦਾ ਜੀ ਬ੍ਰਿਟਿਸ਼ ਰਾਜ ਦੇ ਸਮੇਂ ਵੱਡੇ ਪੁਲਿਸ ਅਫਸਰ ਸਨ ।


ਸਲੀਮ ਖ਼ਾਨ ਨੇ ਅਦਾਕਾਰੀ ਅਤੇ ਲੇਖਨ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕ੍ਰਿਕਟ ‘ਚ ਵੀ ਹੱਥ ਅਜ਼ਮਾਇਆ ਸੀ।ਪਰ ਇਸ ‘ਚ ਉਨ੍ਹਾਂ ਨੇ ਜ਼ਿਆਦਾ ਦਿਲਚਸਪੀ ਨਹੀਂ ਸੀ ਲਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਦਾ ਰੁਖ ਕੀਤਾ ।  

© Copyright Galactic Television & Communications Pvt. Ltd. 2026. All rights reserved.