ਸੋਹੇਲ ਖ਼ਾਨ ਨੇ 4 ਮਹੀਨੇ ਬਾਅਦ ਪਿਤਾ ਦੀ ਸਿਹਤ ਨੂੰ ਲੈ ਕੇ ਕੀਤਾ ਖੁਲਾਸਾ, ਕਿਹਾ ‘ਡਾਕਟਰਾਂ ਨੇ ਦਿੱਤੀ ਸੀ ਚਿਤਾਵਨੀ’

ਸੋਹੇਲ ਖ਼ਾਨ ਨੇ ਆਪਣੇ ਪਿਤਾ ਸਲੀਮ ਖ਼ਾਨ ਦੀ ਸਿਹਤ ਨੂੰ ਲੈ ਕੇ ਚਾਰ ਮਹੀਨਿਆਂ ਬਾਅਦ ਹੈਲਥ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਤਾ ਸਲੀਮ ਖ਼ਾਨ ਨੂੰ ਫਰਵਰੀ ‘ਚ ਬ੍ਰੇਨ ਹੈਮਰੇਜ ਦੇ ਕਾਰਨ ਇੱਕ ਮਹੀਨੇ ਤੱਕ ਹਸਪਤਾਲ ‘ਚ ਰਹਿਣਾ ਪਿਆ ਸੀ ।

By  Shaminder Kaur Kaler July 6th 2026 10:43 AM

  ਸੋਹੇਲ ਖ਼ਾਨ ਨੇ ਆਪਣੇ ਪਿਤਾ ਸਲੀਮ ਖ਼ਾਨ ਦੀ ਸਿਹਤ ਨੂੰ ਲੈ ਕੇ ਚਾਰ ਮਹੀਨਿਆਂ ਬਾਅਦ ਹੈਲਥ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਤਾ ਸਲੀਮ ਖ਼ਾਨ ਨੂੰ ਫਰਵਰੀ ‘ਚ ਬ੍ਰੇਨ ਹੈਮਰੇਜ ਦੇ ਕਾਰਨ ਇੱਕ ਮਹੀਨੇ ਤੱਕ ਹਸਪਤਾਲ ‘ਚ ਰਹਿਣਾ ਪਿਆ ਸੀ । ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਬਾਰੇ ਕੋਈ ਵੀ ਹੈਲਥ ਅਪਡੇਟ ਜਾਰੀ ਨਹੀਂ ਸੀ ਕੀਤਾ ਗਿਆ।


ਜਿਸ ਤੋਂ ਕਈ ਮਹੀਨੇ ਹੁਣ ਸੋਹੇਲ ਖ਼ਾਨ ਨੇ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ ਰਾਜ਼ ਖੋਲਿ੍ਹਆ ਹੈ। ਉਨ੍ਹਾਂ ਨੇ ਦੱਸਿਆ ਜਦੋਂ ਡਾਕਟਰਾਂ ਦੇ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਪਿਤਾ ਨੂੰ ਹਮੇਸ਼ਾ ਲਈ ਗੁਆ ਸਕਦੇ ਹਨ ਤਾਂ ਉਹ ਬਹੁਤ ਬੁਰੀ ਤਰ੍ਹਾਂ ਟੁੱਟ ਗਏ ਸਨ।ਸੋਹੇਲ ਨੇ ਦੱਸਿਆ ਕਿ ਉਸ ਨੂੰ ਆਪਣੇ ਮਾਪਿਆਂ ਦੇ ਨਾਲ ਸਮਾਂ ਬਿਤਾਉਣਾ ਬਹੁਤ ਜ਼ਿਆਦਾ ਪਸੰਦ ਹੈ।ਦੱਸ ਦਈਏ ਕਿ ਸਲੀਮ ਖ਼ਾਨ ਇੱਕ ਮਹੀਨੇ ਤੱਕ ਹਸਪਤਾਲ ‘ਚ ਭਰਤੀ ਰਹੇ ਸਨ । 


ਸੋਹੇਲ ਖ਼ਾਨ ਦਾ ਵਰਕ ਫ੍ਰੰਟ 

ਸੋਹੇਲ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ। ਸਲਮਾਨ ਖ਼ਾਨ ਸਭ ਭਰਾਵਾਂ ਚੋਂ ਵੱਡੇ ਹਨ ਅਤੇ ਤਿੰਨੋਂ ਭਰਾ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ। 

© Copyright Galactic Television & Communications Pvt. Ltd. 2026. All rights reserved.