ਗਾਇਕਾ ਸ਼੍ਰੇਆ ਘੋਸ਼ਾਲ ਨੇ ਉਡਾਇਆ ਪੰਜਾਬੀ ਗੀਤਾਂ ਦਾ ਮਜ਼ਾਕ, ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ ਗਾਇਕਾ
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਪੰਜਾਬੀ ਗੀਤਾਂ ਦਾ ਮਜ਼ਾਕ ਉਡਾਇਆ ਹੈ। ਜਿਸ ਤੋਂ ਬਾਅਦ ਗਾਇਕਾ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਹੈ।ਗਾਇਕਾ ਨੇ ਇੱਕ ਪੌਡਕਾਸਟ ਦੇ ਦੌਰਾਨ ਕਿਹਾ ਕਿ ਪੰਜਾਬੀ ਗਾਣਿਆਂ ‘ਣ ਸਿਰਫ਼ ਕਾਰ, ਬੰਗਲੇ ਤੇ ਕੁੜੀਆਂ ਦੀਆਂ ਗੱਲਾਂ ਹੁੰਦੀਆਂ ਹਨ।ਇਸ ਤੋਂ ਇਲਾਵਾ ਗਾਇਕਾਂ ਦੇ ਵੱਲੋਂ ਹੱਥਾਂ ਦੇ ਇਸ਼ਾਰਿਆਂ ਦਾ ਵੀ ਮਜ਼ਾਕ ਉਡਾਇਆ ।
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ (Shreya Ghoshal) ਨੇ ਪੰਜਾਬੀ ਗੀਤਾਂ ਦਾ ਮਜ਼ਾਕ ਉਡਾਇਆ ਹੈ। ਜਿਸ ਤੋਂ ਬਾਅਦ ਗਾਇਕਾ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਹੈ।ਗਾਇਕਾ ਨੇ ਇੱਕ ਪੌਡਕਾਸਟ ਦੇ ਦੌਰਾਨ ਕਿਹਾ ਕਿ ਪੰਜਾਬੀ ਗਾਣਿਆਂ ‘ਚ ਸਿਰਫ਼ ਕਾਰ, ਬੰਗਲੇ ਤੇ ਕੁੜੀਆਂ ਦੀਆਂ ਗੱਲਾਂ ਹੁੰਦੀਆਂ ਹਨ।ਇਸ ਤੋਂ ਇਲਾਵਾ ਗਾਇਕਾਂ ਦੇ ਵੱਲੋਂ ਹੱਥਾਂ ਦੇ ਇਸ਼ਾਰਿਆਂ ਦਾ ਵੀ ਮਜ਼ਾਕ ਉਡਾਇਆ । ਇਸ ਦੇ ਨਾਲ ਹੀ ਗਾਇਕਾ ਨੇ ਕਿਹਾ ਕਿ ਜ਼ਿਆਦਾਤਰ ਗਾਣਿਆਂ ਦਾ ਸਬਜੈਕਟ ਵੀ ਇਕੋ ਜਿਹਾ ਹੁੰਦਾ ਹੈ।

ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ‘ਇਹ ਕਹਿਣ ਲਈ ਮੁਆਫ਼ ਕਰਨਾ, ਪਰ ਕਈ ਪੰਜਾਬੀ ਗਾਣੇ ਅਜਿਹੇ ਹਨ ਜੋ ਬਹੁਤ ਵਧੀਆ ਚੱਲ ਰਹੇ ਹਨ।ਉਨ੍ਹਾਂ ‘ਚ ਉਹ ਕੀ ਬੋਲ ਰਹੇ ਹਨ।ਖ਼ਾਸ ਕਰਕੇ ਜੋ ਪ੍ਰਸਿੱਧ ਗਾਣੇ ਹਨ ਉਨ੍ਹਾਂ ‘ਚ ਗੱਡੀ ਬੰਗਲਾ,ਲੜਕੀ ਦਾ ਜ਼ਿਕਰ ਹੁੰਦਾ ਹੈ।ਪੰਜਾਬੀ ਗਾਣਿਆਂ ‘ਚ ਅਕਸਰ ਧੰਨ ਦੌਲਤ ਅਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ”।

ਗਾਇਕਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਹੈ । ਪੰਜਾਬੀਆਂ ਦਾ ਕਹਿਣਾ ਹੈ ਕਿ ਗਾਇਕਾ ਦੇ ਗਾਣੇ ਨਹੀਂ ਚੱਲ ਰਹੇ ਇਸ ਵਜ੍ਹਾ ਕਰਕੇ ਉਹ ਇਹ ਸਭ ਕੁਝ ਬੋਲ ਰਹੀ ਹੈ।
ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ ਕਿ ‘ਜੇ ਬਰਾਬਰੀ ਨਾ ਹੋਵੇ ਤਾਂ ਬਦਨਾਮੀ ਸ਼ੁਰੂ ਕਰ ਦਿਓ’। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਨੇ ਹੋਰ ਵੀ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਲਾਈਵ ਸ਼ੋਅ ਨੂੰ ਲੈ ਕੇ ਗਾਇਕਾਂ ਨੂੰ ਘੇਰਿਆ
ਲਾਈਵ ਸ਼ੋਅ ਦੇਵ ਦੌਰਾਨ ਗਾਇਕਾਂ ਦੇ ਵੱਲੋਂ ਲਿਪ ਸਿੰਕ (ਇਸ ਦੌਰਾਨ ਰਿਕਾਰਡਿਡ ਗਾਣਿਆਂ ‘ਤੇ ਬੁੱਲ ਹਿਲਾਏ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਲੱਗੇ ਕਿ ਗਾਇਕ ਲਾਈਵ ਪਰਫਾਰਮ ਕਰ ਰਿਹਾ ਹੈ) ਕਰਨ ‘ਤੇ ਵੀ ਸ਼੍ਰੇਆ ਘੋਸ਼ਾਲ ਨੇ ‘ਲੇਜ਼ੀ ਐਕਟ’ ਕੰਮ ਦੱਸਿਆ । ਗਾਇਕਾ ਦਾ ਕਹਿਣਾ ਹੈ ਕਿ ਜੇ ਦਰਸ਼ਕ ਟਿਕਟ ਖਰੀਦ ਕੇ ਆ ਰਿਹਾ ਹੈ ਤਾਂ ਉਸ ਨੂੰ ਲਾਈਵ ਪਰਫਾਰਮੈਂਸ ਹੀ ਵੇਖਣ ਨੂੰ ਮਿਲਣੀ ਚਾਹੀਦੀ ਹੈ।