ਗਾਇਕ ਰਾਹਤ ਫਤਿਹ ਅਲੀ ਖ਼ਾਨ ਦੀ ਧੀ ਦਾ ਹੋਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ
ਗਾਇਕ ਰਾਹਤ ਫਤਿਹ ਅਲੀ ਖ਼ਾਨ ਦੀ ਧੀ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਵੇਖ ਸਕਦੇ ਹੋ ਰਾਹਤ ਫਤਿਹ ਅਲੀ ਖ਼ਾਨ ਦੀ ਧੀ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।
ਗਾਇਕ ਰਾਹਤ ਫਤਿਹ ਅਲੀ ਖ਼ਾਨ (Rahat Fateh Ali Khan ) ਦੀ ਧੀ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਵੇਖ ਸਕਦੇ ਹੋ ਰਾਹਤ ਫਤਿਹ ਅਲੀ ਖ਼ਾਨ ਦੀ ਧੀ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।ਮਾਹੀਨ ਖ਼ਾਨ ਦਾ ਲਾੜਾ ਕੁੜਤੇ ਪਜਾਮੇ ‘ਚ ਨਜ਼ਰ ਆਇਆ ।

ਇਸ ਵਿਆਹ ‘ਚ ਕਈ ਵੀਆਈਪੀ ਮਹਿਮਾਨ ਵੀ ਸ਼ਾਮਿਲ ਹੋਏ ਸਨ।ਰਾਹਤ ਫਤਿਹ ਅਲੀ ਖ਼ਾਨ ਨੇ ਆਪਣੀ ਧੀ ਦੇ ਵਿਆਹ ‘ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ।
ਧੀ ਦੇ ਵਿਆਹ ‘ਚ ਖੁਸ਼ ਨਜ਼ਰ ਆਏ ਰਾਹਤ ਫਤਿਹ ਅਲੀ ਖ਼ਾਨ
ਧੀ ਦੇ ਵਿਆਹ ‘ਚ ਗਾਇਕ ਰਾਹਤ ਫਤਿਹ ਅਲੀ ਖ਼ਾਨ ਬਹੁਤ ਹੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਧੀ ਦੇ ਵਿਆਹ ‘ਤੇ ਆਫ਼ ਵ੍ਹਾਈਟ ਕੁੜਤਾ ਪਾਇਆ ਹੋਇਆ ਸੀ ਅਤੇ ਉਨ੍ਹਾਂ ਦੀ ਪਤਨੀ ਨੇ ਪਿੰਕ ਕਲਰ ਦਾ ਸ਼ਰਾਰਾ ਸੂਟ ਪਹਿਨਿਆ ਸੀ ।ਜਿਉਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਤਾਂ ਫੈਨਸ ਨੇ ਵੀ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।ਗਾਇਕ ਨੂੰ ਇਸ ਮੁਬਾਰਕ ਮੌਕੇ ਦੀ ਵਧਾਈ ਵੀ ਦਿੱਤੀ ।

ਬਾਲੀਵੁੱਡ ਲਈ ਗਾਏ ਗੀਤ
ਰਾਹਤ ਅਲੀ ਖ਼ਾਨ ਪਾਕਿਸਤਾਨੀ ਗਾਇਕ ਹਨ, ਪਰ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਦੇ ਨਾਲ ਹੀ ਉਹ ਕਈ ਸ਼ੋਅ ‘ਚ ਵੀ ਬਤੌਰ ਜੱਜ ਸ਼ਿਰਕਤ ਕਰ ਚੁੱਕੇ ਹਨ ।