ਗਾਇਕਾ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਅਤੇ ਗਾਇਕੀ ਤੋਂ ਲਿਆ ਬਰੇਕ, ਬਣੀ ਇਹ ਵਜ੍ਹਾ !

ਆਪਣੇ ਗਾਣਿਆਂ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਨੇਹਾ ਕੱਕੜ ਨੇ ਵੱਡਾ ਐਲਾਨ ਕਰ ਦਿੱਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ਅਤੇ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਮੇਵਾਰੀਆਂ ਤੋਂ ਬਰੇਕ ਲੈਣ ਜਾ ਰਹੀ ਹੈ ।

By  Shaminder Kaur Kaler January 19th 2026 07:45 PM

ਆਪਣੇ ਗਾਣਿਆਂ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਨੇਹਾ ਕੱਕੜ ਨੇ ਵੱਡਾ ਐਲਾਨ ਕਰ ਦਿੱਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ਅਤੇ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਮੇਵਾਰੀਆਂ ਤੋਂ ਬਰੇਕ ਲੈਣ ਜਾ ਰਹੀ ਹੈ । ਉਸ ਨੇ ਲਿਖਿਆ ਹੈ ਕਿ ਉਹ ਇਸ ਸਮੇਂ ਦੌਰਾਨ ਆਪਣੇ ਮਨ ਦੀ ਸ਼ਾਂਤੀ ਅਤੇ ਤੰਦਰੁਸਤੀ 'ਤੇ ਧਿਆਨ ਕੇਂਦਰਿਤ ਕਰੇਗੀ । ਕੱਕੜ ਨੇ ਆਪਣੀ ਇਸ ਪੋਸਟ ਵਿੱਚ ਇਹ ਖੁਲਾਸਾ ਨਹੀਂ ਕੀਤਾ ਕਿ ਉਸ ਦੀ ਇਹ ਬਰੇਕ ਕਿਨੇ ਸਮੇਂ ਲਈ ਹੋਵੇਗੀ ।


ਨੇਹਾਂ ਨੇ ਸਪਸ਼ਟ ਤੌਰ ਤੇ ਲਿਖਿਆ ਹੈ ਉਹ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਉਸ ਦੀ ਵਾਪਸੀ ਹੋਵੇਗੀ ਜਾ ਨਹੀਂ । ਇਸ ਦੇ ਨਾਲ ਹੀ ਨੇਹਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਸਦੀ ਨਿੱਜਤਾ ਦਾ ਖਿਆਲ ਰੱਖਿਆ ਜਾਵੇ । ਤੁਹਾਨੂੰ ਦੱਸ ਦਿੰਦੇ ਹਾਂ ਨੇਹਾ ਕੱਕੜ 2025 ਵਿੱਚ ਕਾਫੀ ਵਿਵਾਦਾਂ ਵਿੱਚ ਰਹੀ ਹੈ ਜਿਥੇ ਉਹਨਾਂ ਨੂੰ ਮੈਲਬੌਰਨ ਸ਼ੋਅ ਵਿੱਚ ਲੇਟ ਆਉਣ ਕਰਕੇ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਉਥੇ ਹਾਲ ਹੀ ਵਿੱਚ ਨੇਹਾ ਨੂੰ ਉਸ ਦੇ ਨਵੇਂ ਗਾਣੇ ਲਈ ਕਾਫੀ ਟਰੋਲਲ ਕੀਤਾ ਗਿਆ ਸੀ । ਅਜਿਹੇ ਹਲਾਤਾਂ ਵਿੱਚ ਨੇਹਾ ਵੱਲੋਂ ਮਨ ਦੀ ਸ਼ਾਂਤੀ ਲਈ ਬਰੇਕ ਲੈਣਾ ਬਣਦਾ ਹੈ ।

© Copyright Galactic Television & Communications Pvt. Ltd. 2026. All rights reserved.