ਕੈਮਰੇ ਦੇ ਸਾਹਮਣੇ ਪਿਤਾ ਅਨੁਪਮ ਖੇਰ ਨੂੰ ਸਿਕੰਦਰ ਨੇ ਮਾਰਿਆ ਥੱਪੜ!ਵੀਡੀਓ ਅਨੁਪਮ ਖੇਰ ਨੇ ਕੀਤਾ ਸਾਂਝਾ
ਸਿਕੰਦਰ ਖੇਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਸਿਕੰਦਰ ਪਿਤਾ ਅਨੁਪਮ ਖੇਰ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ।ਵੀਡੀਓ ਨੂੰ ਖੁਦ ਅਨੁਪਮ ਖੇਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੁਪਮ ਖੇਰ ਨੇ ਆਪਣੇ ਦੰਦ ਦੀ ਸਰਜਰੀ ਕਰਵਾਈ ਹੈ ਅਤੇ ਉਨ੍ਹਾਂ ਦੀ ਗੱਲ੍ਹ ਦਾ ਇੱਕ ਹਿੱਸਾ ਸੁੰਨ ਸੀ ।
ਸਿਕੰਦਰ ਖੇਰ (Sikandar Kher ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਸਿਕੰਦਰ ਪਿਤਾ ਅਨੁਪਮ ਖੇਰ (Anupam Kher) ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ।ਵੀਡੀਓ ਨੂੰ ਖੁਦ ਅਨੁਪਮ ਖੇਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੁਪਮ ਖੇਰ ਨੇ ਆਪਣੇ ਦੰਦ ਦੀ ਸਰਜਰੀ ਕਰਵਾਈ ਹੈ ਅਤੇ ਉਨ੍ਹਾਂ ਦੀ ਗੱਲ੍ਹ ਦਾ ਇੱਕ ਹਿੱਸਾ ਸੁੰਨ ਸੀ ਅਤੇ ਇਸ ਦਾ ਫਾਇਦਾ ਚੁੱਕਦੇ ਹੋਏ ਸਿਕੰਦਰ ਨੇ ਆਪਣੇ ਪਿਤਾ ਦੇ ਨਾਲਾ ਅਜਿਹਾ ਮਜ਼ਾਕ ਕੀਤਾ ਕਿ ਤੁਸੀਂ ਵੀ ਦੋਵਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਜਾਓਗੇ ।

ਦੋਵਾਂ ਪਿਉ ਪੁੱਤਰ ‘ਚ ਮਜ਼ੇਦਾਰ ਨੋਕ ਝੋਕ ਵੀ ਹੋਈ । ਅਨੁਪਮ ਖੇਰ ਸਿਕੰਦਰ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਗੱਲ੍ਹ ਦਾ ਇੱਕ ਪਾਸਾ ਸੁੰਨ ਹੈ ਜਿਸ ‘ਤੇ ਸਿਕੰਦਰ ਮਜ਼ਾਕ ਮਜ਼ਾਕ ‘ਚ ਉਨ੍ਹਾਂ ਦੀ ਗੱਲ੍ਹ ਤੇ ਮਾਰਨ ਦੀ ਗੱਲ ਆਖਦੇ ਹਨ। ਸਿਕੰਦਰ ਅਨੁਪਮ ਖੇਰ ਦੇ ਹਲਕਾ ਜਿਹਾ ਮਾਰ ਵੀ ਦਿੰਦੇ ਹਨ।ਜਿਸ ਤੇ ਅਨੁਪਮ ਖੇਰ ਵੀ ਕਹਿੰਦੇ ਹਨ ਕਿ ‘ਜੇ ਜ਼ਿਆਦਾ ਜ਼ੋਰ ਨਾਲ ਵੱਜਿਆ ਤਾਂ ਉਲਟੇ ਹੱਥ ਨਾਲ ਮਾਰਾਂਗਾ ਤੇ ਤੇਰੀ ਨੱਕ ਤੋੜ ਦਵਾਂਗਾ।ਇਸੇ ਦੌਰਾਨ ਸਿਕੰਦਰ ਆਪਣੇ ਪਿਤਾ ਨੂੰ ਹਲਕਾ ਜਿਹਾ ਥੱਪੜ ਮਾਰ ਦਿੰਦੇ ਹਨ।
ਅਨੁਪਮ ਖੇਰ ਦਾ ਵਰਕ ਫਰੰਟ
ਅਨੁਪਮ ਖੇਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਕਾਮਿਕ ਕਿਰਦਾਰ ਹੋਣ, ਵਿਲੇਨ ਦਾ ਕਿਰਦਾਰ ਹੋਵੇ ਜਾਂ ਫਿਰ ਸੰਜੀਦਾ ਕਿਰਦਾਰ ਹੋਵੇ। ਹਰ ਕਿਰਦਾਰ ਨੂੰ ਉਨ੍ਹਾਂ ਨੇ ਬੜੀ ਹੀ ਸੰਜੀਦਗੀ ਦੇ ਨਾਲ ਨਿਭਾਇਆ ਹੈ।