ਸ਼ਰਧਾ ਕਪੂਰ ਦੀ ਫ਼ਿਲਮ ‘ਈਥਾ’ ਦਾ ਦਮਦਾਰ ਟੀਜ਼ਰ ਰਿਲੀਜ਼, ਕਿੱਤੇ ਪ੍ਰਤੀ ਲਗਨ ਨੂੰ ਦਰਸਾਉਂਦੀ ਹੈ ਫ਼ਿਲਮ

ਸ਼ਰਧਾ ਕਪੂਰ ਦੀ ਫ਼ਿਲਮ ‘ਈਥਾ’ ਦਾ ਦਮਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੀ ਕਹਾਣੀ ਮਰਾਠੀ ਤਮਾਸ਼ਾ ਕਲਾਕਾਰ ਵਿੱਠਾਬਾਈ ਨਰਾਇਣ ਗਾਂਵਕਰ ਦੇ ਜੀਵਨ ‘ਤੇ ਅਧਾਰਿਤ ਹੈ। ਜਿਸ ‘ਚ ਅਦਾਕਾਰਾ ਨੇ ਇੱਕ ਕਲਾਕਾਰ ਦਾ ਕਿਰਦਾਰ ਨਿਭਾਇਆ ਹੈ। ਉਸ ਦੌਰ ‘ਚ ਵਿੱਠਾਬਾਈ ਨਰਾਇਣ ਗਾਂਵਕਰ ਏਨੀ ਕੁ ਪ੍ਰਸਿੱਧ ਸੀ ਕਿ ਉਸ ਨੇ ਆਪਣੇ ਤਮਾਸ਼ੇ ਦੇ ਲਈ ਸਭ ਕੁਝ ਦਾਅ ‘ਤੇ ਲਗਾ ਦਿੱਤਾ ਸੀ ।

By  Shaminder Kaur Kaler June 23rd 2026 03:00 PM -- Updated: June 23rd 2026 02:43 PM

ਸ਼ਰਧਾ ਕਪੂਰ ਦੀ ਫ਼ਿਲਮ ‘ਈਥਾ’ ਦਾ ਦਮਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੀ ਕਹਾਣੀ ਮਰਾਠੀ ਤਮਾਸ਼ਾ ਕਲਾਕਾਰ ਵਿੱਠਾਬਾਈ ਨਰਾਇਣ ਗਾਂਵਕਰ ਦੇ ਜੀਵਨ ‘ਤੇ ਅਧਾਰਿਤ ਹੈ। ਜਿਸ ‘ਚ ਅਦਾਕਾਰਾ ਨੇ ਇੱਕ ਕਲਾਕਾਰ ਦਾ ਕਿਰਦਾਰ ਨਿਭਾਇਆ ਹੈ। ਉਸ ਦੌਰ ‘ਚ ਵਿੱਠਾਬਾਈ ਨਰਾਇਣ ਗਾਂਵਕਰ ਏਨੀ ਕੁ ਪ੍ਰਸਿੱਧ ਸੀ ਕਿ ਉਸ ਨੇ ਆਪਣੇ ਤਮਾਸ਼ੇ ਦੇ ਲਈ ਸਭ ਕੁਝ ਦਾਅ ‘ਤੇ ਲਗਾ ਦਿੱਤਾ ਸੀ । ਇੱਥੋਂ ਤੱਕ ਕਿ ਆਪਣੀ ਜ਼ਿੰਦਗੀ ਵੀ । ਟੀਜ਼ਰ ‘ਚ ਸ਼ਰਧਾ ਕਪੂਰ ਨੂੰ ਗਰਭ ਅਵਸਥਾ ‘ਚ ਦਿਖਾਇਆ ਗਿਆ ਹੈ ਅਤੇ ਉਹ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ।


ਪਰ ਇਸੇ  ਦੌਰਾਨ ਉਸ ਦਾ ਸ਼ੋਅ ਹੁੰਦਾ ਹੈ। ਜਦੋਂ ਬਾਕੀ ਲੋਕ ਕਲਾਕਾਰ ਸਟੇਜ ‘ਤੇ ਪਹੁੰਚਦੇ ਹਨ ਤਾਂ ਸ਼ੋਅ ‘ਚ ਬੈਠੇ ਦਰਸ਼ਕ ‘ਈਥਾ ਈਥਾਂ’ ਦੇ ਨਾਂਅ ‘ਤੇ ਹੂਟਿੰਗ ਕਰਨ ਲੱਗ ਪੈਂਦੇ ਹਨ ਅਤੇ ਉਸ ਦੀ ਪਰਫਾਰਮੈਂਸ ਵੇਖਣ ਦੇ ਲਈ ਉਤਾਵਲੇ ਨਜ਼ਰ ਆਉਂਦੇ ਹਨ।

 ਸ਼ਰਧਾ ਕਪੂਰ ਪ੍ਰੈਗਨੇਂਟ ਹੈ ਅਤੇ ਉਹ ਪ੍ਰਸਵ ਪੀੜ ਦੇ ਨਾਲ ਇੱਕਲੀ ਹੀ ਜੂਝ ਰਹੀ ਹੈ ਅਤੇ ਉੱਧਰ ਉਸ ਦੇ ਫੈਨਸ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ।ਬੱਚੇ ਦੀ ਕਿਲਕਾਰੀ ਗੂੰਜਣ ਤੋਂ ਕੁਝ ਪਲਾਂ ਬਾਅਦ ਹੀ ਅਦਾਕਾਰਾ ਪਰਫਾਰਮੈਂਸ ਦੇ ਲਈ ਪਹੁੰਚਦੀ ਹੈ, ਪਰ ਉਸ ਦੇ ਨਜ਼ਦੀਕੀ ਉਸ ਨੂੰ ਅਜਿਹਾ ਕਰਨ ਤੋਂ ਮਨਾ ਕਰਦੇ ਹਨ । ਪਰ ਉਹ ਨਹੀਂ ਮੁੜਦੀ ਅਤੇ ਪਰਫਾਰਮ ਕਰਦੀ ਹੈ।ਫ਼ਿਲਮ ਦੇ ਟੀਜ਼ਰ ਨੂੰ ਲੈ ਕੇ ਫੈਨਸ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। 



© Copyright Galactic Television & Communications Pvt. Ltd. 2026. All rights reserved.