ਸ਼ਰਧਾ ਆਰੀਆ ਦੇ ਟਵਿਨਸ ਹੋਏ ਇੱਕ ਸਾਲ ਦੇ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

‘ਕੁੰਡਲੀ ਭਾਗਿਆ’ ਫੇਮ ਅਦਾਕਾਰਾ ਸ਼ਰਧਾ ਆਰੀਆ ਦੇ ਜੁੜਵਾ ਬੱਚੇ ਇੱਕ ਸਾਲ ਦੇ ਹੋ ਗਏ ਹਨ।ਅਦਾਕਾਰਾ ਨੇ ਆਪਣੇ ਜੁੜਵਾ ਬੱਚਿਆਂ ਦਾ ਜਨਮ ਦਿਨ ਮਨਾਇਆ ਅਤੇ ਦੋਵਾਂ ਬੱਚਿਆਂ ਦੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।ਇਸ ਮੌਕੇ ਤੇ ਸ਼ਰਧਾ ਆਰੀਆ ਤੇ ਉਨ੍ਹਾਂ ਦੇ ਪਤੀ ਵੱਲੋਂ ਇੱਕ ਪਾਰਟੀ ਰੱਖੀ ਗਈ ਸੀ ।

By  Shaminder Kaur Kaler December 3rd 2025 02:01 PM

‘ਕੁੰਡਲੀ ਭਾਗਿਆ’ ਫੇਮ ਅਦਾਕਾਰਾ ਸ਼ਰਧਾ ਆਰੀਆ (Shraddha Arya )ਦੇ ਜੁੜਵਾ ਬੱਚੇ ਇੱਕ ਸਾਲ ਦੇ ਹੋ ਗਏ ਹਨ।ਅਦਾਕਾਰਾ ਨੇ ਆਪਣੇ ਜੁੜਵਾ ਬੱਚਿਆਂ ਦਾ ਜਨਮ ਦਿਨ ਮਨਾਇਆ ਅਤੇ ਦੋਵਾਂ ਬੱਚਿਆਂ ਦੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।ਇਸ ਮੌਕੇ ਤੇ ਸ਼ਰਧਾ ਆਰੀਆ ਤੇ ਉਨ੍ਹਾਂ ਦੇ ਪਤੀ ਵੱਲੋਂ ਇੱਕ ਪਾਰਟੀ ਰੱਖੀ ਗਈ ਸੀ । ਪਾਰਟੀ ਦਾ ਥੀਮ ਪੀਚ ਰੰਗ ਰੱਖਿਆ ਗਿਆ ਸੀ ।


ਅਦਾਕਾਰਾ ਨੇ ਹਾਲੇ ਤੱਕ ਬੱਚਿਆਂ ਨੂੰ ਲਾਈਮ ਲਾਈਟ ਤੋਂ ਦੂਰ ਰੱਖਿਆ ਸੀ ਅਤੇ ਇੱਕ ਸਾਲ ਤੱਕ ਚਿਹਰੇ ਵੀ ਰਿਵੀਲ ਨਹੀਂ ਸਨ ਕੀਤੇ ਅਤੇ ਹੁਣ ਉਸ ਨੇ ਧੀ ਅਤੇ ਪੁੱਤਰ ਦੋਵਾਂ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਬੱਚਿਆਂ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਬੱਚਿਆਂ ਦੇ ਜਨਮ ਦਿਨ ਦੀ ਵਧਾਈ ਦੇ ਰਿਹਾ ਹੈ।


ਸ਼ਰਧਾ ਆਰੀਆ ਦਾ ਬੇਟਾ ਬਲੂ ਪੈਂਟ ਦੇ ਨਾਲ ਪਿੰਕ ਸ਼ਰਟ ‘ਚ ਬਹੁਤ ਕਿਊਟ ਲੱਗ ਰਿਹਾ ਸੀ, ਜਦੋਂਕਿ ਧੀ ਨੇ ਵੀ ਆਪਣੀ ਮੰਮੀ ਦੇ ਵਾਂਗ ਮੈਚ ਕਰਦੀ ਫੁੱਲਾਂ ਵਾਲੀ ਫਰਾਕ ਪਾਈ ਹੋਈ ਸੀ, ਜਿਸ ‘ਚ ਉਹ ਬੇਹੱਦ ਕਿਊਟ ਲੱਗ ਰਹੀ ਸੀ।ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ‘ "ਸਿਆ ਅਤੇ ਸ਼ੌਰਿਆ, ਸਾਡੇ ਨਿੱਕੇ ਤੂਫਾਨ...ਅੱਜ ਇੱਕ ਸਾਲ ਦੇ ਹੋ ਗਏ ਹਨ।"  

© Copyright Galactic Television & Communications Pvt. Ltd. 2026. All rights reserved.