ਸ਼ਿਲਪਾ ਸ਼ੈੱਟੀ ਨੇ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਸਾਦਗੀ ਦੇ ਨਾਲ ਮਨਾਇਆ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਸ਼ਿਲਪਾ ਸ਼ੈੱਟੀ ਨੇ ਆਪਣਾ ਜਨਮ ਦਿਨ ਪਰਿਵਾਰ ਦੇ ਨਾਲ ਮਨਾਇਆ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਦੇ ਲਈ ਖ਼ਾਸ ਤਰ੍ਹਾਂ ਦਾ ਕੇਕ ਪਤੀ ਰਾਜ ਕੁੰਦਰਾ ਲੈ ਕੇ ਆਏ ਅਤੇ ਬੜੀ ਸਾਦਗੀ ਦੇ ਨਾਲ ਸ਼ਿਲਪਾ ਸ਼ੈਟੀ ਨੇ ਪਰਿਵਾਰ ਦੇ ਨਾਲ ਆਪਣਾ ਜਨਮ ਦਿਨ ਮਨਾਇਆ ।

By  Shaminder Kaur Kaler June 9th 2026 06:10 PM

ਸ਼ਿਲਪਾ ਸ਼ੈੱਟੀ (Shilpa Shetty) ਨੇ ਆਪਣਾ ਜਨਮ ਦਿਨ ਪਰਿਵਾਰ ਦੇ ਨਾਲ ਮਨਾਇਆ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਦੇ ਲਈ ਖ਼ਾਸ ਤਰ੍ਹਾਂ ਦਾ ਕੇਕ ਪਤੀ ਰਾਜ ਕੁੰਦਰਾ ਲੈ ਕੇ ਆਏ ਅਤੇ ਬੜੀ ਸਾਦਗੀ ਦੇ ਨਾਲ ਸ਼ਿਲਪਾ ਸ਼ੈਟੀ ਨੇ ਪਰਿਵਾਰ ਦੇ ਨਾਲ ਆਪਣਾ ਜਨਮ ਦਿਨ ਮਨਾਇਆ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਅਦਾਕਾਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। 


ਸ਼ਿਲਪਾ ਸ਼ੈੱਟੀ ਦਾ ਵਰਕ ਫ੍ਰੰਟ 

ਸ਼ਿਲਪਾ ਸ਼ੈੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ। ਸ਼ਿਲਪਾ ਸ਼ੈੱਟੀ ਨੇ ਧੜਕਣ, ਬਾਜ਼ੀਗਰ, ਨਿਕੰਮਾ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।


ਹੁਣ ਉਨ੍ਹਾਂ ਤੋਂ ਬਾਅਦ ਰਾਜ ਕੁੰਦਰਾ ਵੀ ਇੰਡਸਟਰੀ ‘ਚ ਸਰਗਰਮ ਹੋਏ ਹਨ ਅਤੇ ਪੰਜਾਬੀ ਇੰਡਸਟਰੀ ਦੇ ਜ਼ਰੀਏ ਉਨ੍ਹਾਂ ਨੇ ‘ਮਿਹਰ’ ਫ਼ਿਲਮ ਦੇ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਜਲਦ ਹੀ ਉਹ ਹੋਰ ਵੀ ਪ੍ਰੋਜੈਕਟ ‘ਚ ਨਜ਼ਰ ਆਉਣਗੇ।ਪਾਇਲ ਰਾਜਪੂਤ ਦੇ ਨਾਲ ਉਹ ਦਿ ਗ੍ਰੇਟ ਪੰਜਾਬ ਰੌਬਰੀ ਫ਼ਿਲਮ ‘ਚ ਦਿਖਾਈ ਦੇਣਗੇ ।  

© Copyright Galactic Television & Communications Pvt. Ltd. 2026. All rights reserved.