ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਵਧਾਈ ਗਈ ਸੁਰੱਖਿਆ, ਗੁਆਂਢੀਆਂ ਦੀ ਪ੍ਰੇਸ਼ਾਨੀ ਵਧੀ
ਰਣਵੀਰ ਸਿੰਘ ਨੂੰ ਬੀਤੇ ਦਿਨ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਖਬਰਾਂ ਮੁਤਾਬਕ ਰਣਵੀਰ ਸਿੰਘ ਦੀ ਸੁਸਾਇਟੀ ਦੀ ਮੈਨੇਜਿੰਗ ਕਮੇਟੀ ਨੇ ਦਾਦਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਪੱਤਰ ਦਿੱਤਾ ਹੈ।
ਰਣਵੀਰ ਸਿੰਘ ਨੂੰ ਬੀਤੇ ਦਿਨ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਖਬਰਾਂ ਮੁਤਾਬਕ ਰਣਵੀਰ ਸਿੰਘ ਦੀ ਸੁਸਾਇਟੀ ਦੀ ਮੈਨੇਜਿੰਗ ਕਮੇਟੀ ਨੇ ਦਾਦਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਪੱਤਰ ਦਿੱਤਾ ਹੈ। ਕਮੇਟੀ ਦਾ ਕਹਿਣਾ ਹੈ ਕਿ ਰਣਵੀਰ ਤੇ ਦੀਪਿਕਾ ਨੇ ਸੁਸਾਇਟੀ ਤੋਂ ਇਜਾਜ਼ਤ ਲਏ ਬਿਨਾਂ ਹੀ ਆਪਣੇ ਘਰ ਦੇ ਬਾਹਰ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਹੈ।

ਵਾਇਸ ਨੋਟ ਰਾਹੀਂ ਮਿਲੀ ਧਮਕੀ
ਰਣਵੀਰ ਸਿੰਘ ਨੂੰ ਬੀਤੇ ਦਿਨ ਵਾਇਸ ਨੋਟ ਦੇ ਰਾਹੀਂ ਧਮਕੀ ਮਿਲੀ ਸੀ। ਜਿਸ ‘ਚ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ।ਇਸ ਧਮਕੀ ਤੋਂ ਬਾਅਦ ਰਣਵੀਰ ਤੇ ਦੀਪਿਕਾ ਨੇ ਆਪਣੇ ਘਰ ਦੇ ਬਾਹਰ ਸਖਤ ਸੁਰੱਖਿਆ ਕਰਵਾਈ ਹੈ।

ਰਣਵੀਰ ਸਿੰਘ ਦਾ ਵਰਕ ਫ੍ਰੰਟ
ਰਣਵੀਰ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਦੇ ਦੀਪਿਕਾ ਪਾਦੂਕੋਣ ਦੇ ਨਾਲ ਵੀ ਕਈ ਫ਼ਿਲਮਾਂ ਕੀਤੀਆਂ ਹਨ ।ਜਿਸ ‘ਚ ਬੈਂਡ ਵਾਜਾ ਬਰਾਤ,ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ, ਰਾਮਲੀਲਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰਕੇ ਫੈਨਸ ਦਾ ਦਿਲ ਜਿੱਤਿਆ ਹੈ।