ਡਾਂਸਰ ਸਪਨਾ ਚੌਧਰੀ ਨਾਲ ਕੁੱਟਮਾਰ, ਸਪਨਾ ਨੇ ਛੱਡਿਆ ਸਹੁਰਾ ਘਰ, ਕੋਰਟ ਨੇ ਪਤੀ ਵੀਰ ਸਾਹੂ ਦੇ ਮਿਲਣ ‘ਤੇ ਲਗਾਈ ਰੋਕ

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਸਪਨਾ ਨੇ ਪਤੀ ਵੀਰ ਸਾਹੂ ਦੇ ਖਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਉਂਦੇ ਹੋਏ ਦਿੱਲੀ ਦੀ ਮਹਿਲਾ ਕੋਰਟ ‘ਚ ਇੱਕ ਯਾਚਿਕਾ ਦਾਖਲ ਕੀਤੀ ਹੈ।

By  Shaminder Kaur Kaler June 11th 2026 12:00 PM

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਸਪਨਾ ਨੇ ਪਤੀ ਵੀਰ ਸਾਹੂ ਦੇ ਖਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਉਂਦੇ ਹੋਏ ਦਿੱਲੀ ਦੀ ਮਹਿਲਾ ਕੋਰਟ ‘ਚ ਇੱਕ ਯਾਚਿਕਾ ਦਾਖਲ ਕੀਤੀ ਹੈ।ਜਿਸ ਤੋਂ ਬਾਅਦ ਮੰਗਲਵਾਰ ਨੂੰ ਕੋਰਟ ਨੇ ਸ਼ੁਰੂਆਤੀ ਸੁਣਵਾਈ ਦੇ ਦੌਰਾਨ ਰਾਹਤ ਦਿੰਦੇ ਹੋਏ ਉਸ ਦੇ ਪਤੀ ਵੀਰ ਸਾਹੂ ਨੂੰ ਅਗਲੀ ਸੁਣਵਾਈ ਤੱਕ ਉਸ ਦੇ ਸੰਪਰਕ ‘ਚ ਆਉਣ, ਘਰ ਜਾ ਉਸ ਦੇ ਵਰਕ ਪਲੇਸ ‘ਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਕਰਨ ਤੋਂ ਵਰਜਿਆ ਹੈ।


ਸਪਨਾ ਦੇ ਵੱਲੋਂ ਕੋਰਟ ‘ਚ ਵੀਡੀਓ, ਆਡੀਓ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਪੇਸ਼ ਕੀਤੇ ਗਏ ਹਨ। ਇਸ ਮਾਮਲੇ ‘ਚ ਹੁਣ ਪੱਚੀ ਜੁਲਾਈ ਨੂੰ ਅਗਲੀ ਸੁਣਵਾਈ ਹੋਵੇਗੀ।ਪਤੀ ਦੇ ਨਾਲ ਵਿਵਾਦ ਤੋਂ ਬਾਅਦ ਸਪਨਾ ਨੇ ਸਹੁਰਾ ਘਰ ਛੱਡ ਦਿੱਤਾ ਹੈ। ਹੁਣ ਉਹ ਆਪਣੇ ਪੇਕੇ ਘਰ ‘ਚ ਹੀ ਰਹਿ ਰਹੀ ਹੈ। 


ਸਪਨਾ ਚੌਧਰੀ ਹੈ ਪ੍ਰਸਿੱਧ ਡਾਂਸਰ

ਸਪਨਾ ਚੌਧਰੀ ਹਰਿਆਣਾ ਦੀ ਪ੍ਰਸਿੱਧ ਡਾਂਸਰ ਹੈ ਅਤੇ ਆਪਣੇ ਡਾਂਸ ਦੇ ਨਾਲ ਹਮੇਸ਼ਾ ਹੀ ਉਹ ਆਪਣੇ ਚਾਹੁਣ ਵਾਲਿਆਂ ਦਾ ਦਿਲ ਲੁੱਟਦੀ ਹੈ। ਉਸ ਨੇ ਕਈ ਗੀਤਾਂ ਅਤੇ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।


ਉਸ ਨੇ ਵੀਰ ਸਾਹੂ ਦੇ ਨਾਲ ਲਾਕਡਾਊਨ ‘ਚ ਵਿਆਹ ਕਰਵਾਇਆ ਸੀ । ਜਿਸ ਦਾ ਖੁਲਾਸਾ ਉਸ ਨੇ ਵਿਆਹ ਤੋਂ ਕਾਫੀ ਸਮੇਂ ਬਾਅਦ ਕੀਤਾ ਸੀ । ਜਿਸ ਤੋਂ ਬਾਅਦ ਉਸ ਨੂੰ ਕਾਫੀ ਟਰੋਲ ਵੀ ਕੀਤਾ ਗਿਆ ਸੀ । 

© Copyright Galactic Television & Communications Pvt. Ltd. 2026. All rights reserved.