ਸੰਜੇ ਦੱਤ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਅਦਾਕਾਰ ਦੇ ਬੱਚਿਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਵਧਾਈ

ਸੰਜੇ ਦੱਤ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰ ਦੇ ਬੱਚਿਆਂ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ ।ਉਨ੍ਹਾਂ ਦੇ ਬੇਟੇ ਸ਼ਹਿਰਾਨ ਨੇ ਇੱਕ ਤਸਵੀਰ ਸੰਜੇ ਦੱਤ ਦੇ ਨਾਲ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਪਿਤਾ ਸੰਜੇ ਦੱਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸ਼ਹਿਰਾਨ ਦੱਤ ਨੇ ਲਿਖਿਆ “ਸਭ ਤੋਂ ਵਧੀਆ ਪਿਤਾ ਜੀ ਨੂੰ ਜਨਮਦਿਨ ਮੁਬਾਰਕ, ਜਿਸਦੀ ਕੋਈ ਵੀ ਮੰਗ ਕਰ ਸਕਦਾ ਹੈ। ਹਮੇਸ਼ਾ ਉੱਥੇ ਰਹਿਣ, ਮੇਰਾ ਸਮਰਥਨ ਕਰਨ ਅਤੇ ਹਰ ਰੋਜ਼ ਮੈਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ।

By  Shaminder Kaur Kaler July 29th 2026 09:59 AM

ਸੰਜੇ ਦੱਤ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰ ਦੇ ਬੱਚਿਆਂ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ ।ਉਨ੍ਹਾਂ ਦੇ ਬੇਟੇ ਸ਼ਹਿਰਾਨ ਨੇ ਇੱਕ ਤਸਵੀਰ ਸੰਜੇ ਦੱਤ ਦੇ ਨਾਲ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਪਿਤਾ ਸੰਜੇ ਦੱਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸ਼ਹਿਰਾਨ ਦੱਤ ਨੇ ਲਿਖਿਆ “ਸਭ ਤੋਂ ਵਧੀਆ ਪਿਤਾ ਜੀ ਨੂੰ ਜਨਮਦਿਨ ਮੁਬਾਰਕ, ਜਿਸਦੀ ਕੋਈ ਵੀ ਮੰਗ ਕਰ ਸਕਦਾ ਹੈ।


ਹਮੇਸ਼ਾ ਉੱਥੇ ਰਹਿਣ, ਮੇਰਾ ਸਮਰਥਨ ਕਰਨ ਅਤੇ ਹਰ ਰੋਜ਼ ਮੈਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡੀ ਚੰਗੀ ਸਿਹਤ, ਬੇਅੰਤ ਖੁਸ਼ੀ, ਅਤੇ ਆਉਣ ਵਾਲੇ ਹੋਰ ਬਹੁਤ ਸਾਰੇ ਸ਼ਾਨਦਾਰ ਸਾਲਾਂ ਦੀ ਕਾਮਨਾ ਕਰਦਾ ਹਾਂ। ਤੁਹਾਨੂੰ ਹਮੇਸ਼ਾ ਪਿਆਰ” ।


ਸੰਜੇ ਦੱਤ ਦੀ ਵੱਡੀ ਧੀ ਤ੍ਰਿਸ਼ਾਲਾ ਦੱਤ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੰਜੇ ਦੱਤ ਦੀ ਛੋਟੀ ਧੀ ਇਕਰਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਇਕਰਾ ਨੇ ਲਿਖਿਆ “ਜਨਮਦਿਨ ਮੁਬਾਰਕ ਪਾਪਾ… ਹਮੇਸ਼ਾ ਮੇਰੇ ਲਈ ਮੌਜੂਦ ਰਹਿਣ, ਮੇਰਾ ਸਮਰਥਨ ਕਰਨ ਅਤੇ ਮੈਨੂੰ ਮੁਸਕਰਾਉਣ ਲਈ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਪਾ ਕੇ ਬਹੁਤ ਧੰਨਵਾਦੀ ਹਾਂ, ਅਤੇ ਮੈਨੂੰ ਉਮੀਦ ਹੈ ਕਿ ਤੁਹਾਡਾ ਜਨਮਦਿਨ ਖੁਸ਼ੀ ਅਤੇ ਪਿਆਰ ਨਾਲ ਭਰਿਆ ਹੋਵੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਪਾਪਾ”। ਸੰਜੇ ਦੱਤ ਦੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਫੈਨਸ ਨੇ ਵੀ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 

© Copyright Galactic Television & Communications Pvt. Ltd. 2026. All rights reserved.