ਸੰਜੇ ਦੱਤ ਤੇ ਨੌਰਾ ਫਤੇਹੀ ਦਾ ਗਾਣਾ ‘ਸਰਕੇ ਚੁਨਰ’ ਵਿਵਾਦਾਂ ‘ਚ, ਚੰਡੀਗੜ੍ਹ ‘ਚ ਵਕੀਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਸੰਜੇ ਦੱਤ ਤੇ ਨੌਰਾ ਫਤੇਹੀ ਤੇ ਫ਼ਿਲਮਾਇਆ ਗਿਆ ਗੀਤ ‘ਸਰਕੇ ਚੁਨਰ’ ਵਿਵਾਦਾਂ ‘ਚ ਘਿਰ ਗਿਆ ਹੈ। ਫ਼ਿਲਮ ‘ਕੇਡੀ-ਦ ਡੇਵਿਲ’ ਫ਼ਿਲਮ ਦੇ ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਕਿਉਂਕਿ ਇਸ ਗੀਤ ਦੇ ਬੋਲ ਬੇਹੱਦ ਅਸ਼ਲੀਲ ਅਤੇ ਇਤਰਾਜ਼ਯੋਗ ਹਨ । ਜਿਨ੍ਹਾਂ ਨੂੰ ਪਰਿਵਾਰ ‘ਚ ਬੈਠ ਕੇ ਸੁਣਿਆ ਨਹੀਂ ਜਾ ਸਕਦਾ ਹੈ। ਇਸ ਦੇ ਖਿਲਾਫ ਹੁਣ ਇੱਕ ਵਕੀਲ ਦੇ ਵੱਲੋਂ ਚੰਡੀਗੜ੍ਹ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਸੰਜੇ ਦੱਤ ਤੇ ਨੌਰਾ ਫਤੇਹੀ ਤੇ ਫ਼ਿਲਮਾਇਆ ਗਿਆ ਗੀਤ ‘ਸਰਕੇ ਚੁਨਰ’ ਵਿਵਾਦਾਂ ‘ਚ ਘਿਰ ਗਿਆ ਹੈ। ਫ਼ਿਲਮ ‘ਕੇਡੀ-ਦ ਡੇਵਿਲ’ ਫ਼ਿਲਮ ਦੇ ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਕਿਉਂਕਿ ਇਸ ਗੀਤ ਦੇ ਬੋਲ ਬੇਹੱਦ ਅਸ਼ਲੀਲ ਅਤੇ ਇਤਰਾਜ਼ਯੋਗ ਹਨ । ਜਿਨ੍ਹਾਂ ਨੂੰ ਪਰਿਵਾਰ ‘ਚ ਬੈਠ ਕੇ ਸੁਣਿਆ ਨਹੀਂ ਜਾ ਸਕਦਾ ਹੈ। ਇਸ ਦੇ ਖਿਲਾਫ ਹੁਣ ਇੱਕ ਵਕੀਲ ਦੇ ਵੱਲੋਂ ਚੰਡੀਗੜ੍ਹ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਚੰਡੀਗੜ੍ਹ ਕੌਂਸਲ ਆਫ ਲਾਇਰਸ ਦੇ ਚੇਅਰਮੈਨ ਵਾਸੂ ਰੰਜਨ ਸ਼ਾਂਡਲੀਆ ਨੇ ਇਸ ਸਬੰਧੀ ਸ਼ਿਕਾਇਤ ਦਿੰਦੇ ਹੋਏ ਲਿਖਿਆ ਕਿ ਇਹ ਗਾਣਾ ਬਹੁਤ ਜ਼ਿਆਦਾ ਭੱਦਾ ਹੈ।

ਨੌਜਵਾਨਾਂ ‘ਤੇ ਪਾ ਰਿਹਾ ਗਲਤ ਅਸਰ
ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਇਹ ਗਾਣਾ ਨੌਜਵਾਨਾਂ ਤੇ ਗਲਤ ਅਸਰ ਪਾ ਰਿਹਾ ਹੈ ਅਤੇ ਮਹਿਲਾਵਾਂ ਦੀ ਗਰਿਮਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ ।ਵਕੀਲ ਦਾ ਕਹਿਣਾ ਹੈ ਕਿ ਗਾਣੇ ‘ਚ ਨੌਰਾ ਫਤੇਹੀ ਤੇ ਸੰਜੇ ਦੱਤ ਹਨ ਅਤੇ ਇਸ ਗੀਤ ਦੇ ਬੋਲ ਰਕੀਬ ਆਲਮ ਦੇ ਵੱਲੋਂ ਲਿਖੇ ਗਏ ਹਨ ।

ਪੁਲਿਸ ਤੋਂ ਇਸ ਮਾਮਲੇ ‘ਚ ਮੰਗ ਕੀਤੀ ਗਈ ਹੈ ਕਿ ਇਸ ਅਸ਼ਲੀਲ ਗਾਣੇ ਨੂੰ ਤੁਰੰਤ ਬੀਐਨਐਸ ਦੀ ਧਾਰਾ ਦੌ ਸੌ ਚਰਾਨਵੇਂ, ਦੋ ਸੌ ਛਿਆਨਵੇਂ ਅਤੇ ਉਨਾਸੀ ਤੇ ਆਈਟੀ ਐਕਟ ਦੀ ਧਾਰਾ ਸਤਾਹਠ ਅਤੇ ਸਤਾਹਠ ਏ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਵੇ ਤੇ ਸਾਰੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਇਹ ਗੀਤ ਤੁਰੰਤ ਹਟਾਇਆ ਜਾਵੇ ।ਕਿਉਂਕਿ ਬੋਲਣ ਦੀ ਆਜ਼ਾਦੀ ਦੇ ਨਾਮ ‘ਤੇ ਅਸ਼ਲੀਲਤਾ ਨੂੰ ਵਧਾਵਾ ਦੇਣਾ ਕਾਨੂੰਨਨ ਅਪਰਾਧ ਹੈ। ਵਾਸੂ ਰੰਜਨ ਸ਼ਾਂਡਲੀਆ ਨੇ ਇਸ ਸ਼ਿਕਾਇਤ ਦੀ ਕਾਪੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਭੇਜੀ ਹੈ।