ਸਲਮਾਨ ਖ਼ਾਨ ਦੇ ਪਿਤਾ ਦੀ ਸਿਹਤ ਵਿਗੜੀ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਸਲਮਾਨ ਖ਼ਾਨ ਦੇ ਪਿਤਾ ਦੀ ਸਿਹਤ ਵਿਗੜ ਗਈ ਹੈ। ਜਿਸ ਤੋਂ ਬਾਅਦ ਅਦਾਕਾਰ ਦੇ ਪਿਤਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸਲਮਾਨ ਖ਼ਾਨ ਦੇ ਪਿਤਾ ਲੀਲਾਵਤੀ ਹਸਪਤਾਲ ‘ਚ ਭਰਤੀ ਹਨ ਅਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਦੀ ਸਿਹਤ ਦੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

By  Shaminder Kaur Kaler February 17th 2026 03:12 PM -- Updated: February 17th 2026 03:21 PM

ਸਲਮਾਨ ਖ਼ਾਨ ਦੇ ਪਿਤਾ ਦੀ ਸਿਹਤ ਵਿਗੜ ਗਈ ਹੈ। ਜਿਸ ਤੋਂ ਬਾਅਦ ਅਦਾਕਾਰ ਦੇ ਪਿਤਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸਲਮਾਨ ਖ਼ਾਨ ਦੇ ਪਿਤਾ ਲੀਲਾਵਤੀ ਹਸਪਤਾਲ ‘ਚ ਭਰਤੀ ਹਨ ਅਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਦੀ ਸਿਹਤ ਦੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।ਪਿਤਾ ਦੀ ਸਿਹਤ ਖਰਾਬ ਹੋਣ ਦੀ ਖਬਰ ਮਿਲਦਿਆਂ ਹੀ ਸਲਮਾਨ ਖ਼ਾਨ ਤੁਰੰਤ ਹਸਪਤਾਲ ‘ਚ ਪਹੁੰਚੇ । ਜਿਸ ਦੀਆਂ ਤਸਵੀਰਾਂ ਤੇ ਕਈ ਵੀਡੀਓਜ਼ ਵੀ ਸਾਹਮਣੇ ਆਏ ਹਨ। ਲੀਲਾਵਤੀ ਹਸਪਤਾਲ ਸਲਮਾਨ ਖ਼ਾਨ ਦੇ ਗੈਲੇਕਸੀ ਅਪਾਰਟਮੈਂਟ ਦੇ ਕੋਲ ਹੀ ਸਥਿਤ ਹੈ। 


ਸਲਮਾਨ ਖ਼ਾਨ ਦਾ ਪਿਤਾ ਨਾਲ ਪਿਆਰ 

ਸਲਮਾਨ ਖ਼ਾਨ ਦਾ ਆਪਣੇ ਪਿਤਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਅਤੇ ਅਕਸਰ ਉਹ ਆਪਣੇ ਪਿਤਾ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ।ਸਲੀਮ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਲੇਖਕ ਹਨ ਅਤੇ ਉਨ੍ਹਾਂ ਨੇ ਜਾਵੇਦ ਅਖਤਰ ਦੇ ਨਾਲ ਮਿਲ ਕੇ ਅੰਦਾਜ਼, ਅਧਿਕਾਰ, ਹਾਥੀ ਮੇਰੇ ਸਾਥੀ, ਸੀਤਾ ਔਰ ਗੀਤਾ, ਜੰਜੀਰ, ਸ਼ੋਅਲੇ, ਯਾਦੋਂ ਕੀ ਬਰਾਤ, ਤ੍ਰਿਸ਼ੂਲ ਸਣੇ ਕਈ ਫ਼ਿਲਮਾਂ ਲਿਖੀਆਂ ਹਨ।


ਸਲੀਮ ਖ਼ਾਨ ਆਈਸੀਯੂ ‘ਚ ਹਨ ।ਪਿਤਾ ਦੇ ਬਿਮਾਰ ਹੋਣ ਦੀ ਖਬਰ ਮਿਲਦੇ ਹੀ ਸਲਮਾਨ ਖ਼ਾਨ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਅਲਵੀਰਾ ਵੀ ਅਤੇ ਜੀਜਾ ਅਤੁਲ ਅਗਨੀਹੋਤਰੀ ਵੀ ਹਸਪਤਾਲ ‘ਚ ਪਹੁੰਚੇ।

Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.