ਹੁਣ ਐਕਸ਼ਨ ਕਾਮੇਡੀ ਫ਼ਿਲਮ ‘ਚ ਨਜ਼ਰ ਆੳੇੁਣਗੇ ਸਲਮਾਨ ਖ਼ਾਨ, ਡਾਇਰੈਕਟਰ ਨਾਲ ਚੱਲ ਰਹੀ ਗੱਲਬਾਤ

ਸਲਮਾਨ ਖ਼ਾਨ ਜਲਦ ਹੀ ਐਕਸ਼ਨ ਕਾਮੇਡੀ ਫ਼ਿਲਮ ‘ਚ ਨਜ਼ਰ ਆ ਸਕਦੇ ਹਨ। ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਨੇ ਇਸ ਫ਼ਿਲਮ ਦੀ ਕਹਾਣੀ ਸੁਣੀ ਹੈ ਅਤੇ ਇਸ ‘ਚ ਦਿਲਚਸਪੀ ਵੀ ਦਿਖਾਈ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸਲਮਾਨ ਖ਼ਾਨ ਐਕਸ਼ਨ ਕਾਮੇਡੀ ‘ਚ ਹੁਣ ਆਪਣੀ ਕਿਸਮਤ ਅਜ਼ਮਾਉਣਗੇ ।

By  Shaminder Kaur Kaler January 6th 2026 06:41 PM

ਸਲਮਾਨ ਖ਼ਾਨ (Salman Khan) ਜਲਦ ਹੀ ਐਕਸ਼ਨ ਕਾਮੇਡੀ ਫ਼ਿਲਮ ‘ਚ ਨਜ਼ਰ ਆ ਸਕਦੇ ਹਨ। ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਨੇ ਇਸ ਫ਼ਿਲਮ ਦੀ ਕਹਾਣੀ ਸੁਣੀ ਹੈ ਅਤੇ ਇਸ ‘ਚ ਦਿਲਚਸਪੀ ਵੀ ਦਿਖਾਈ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸਲਮਾਨ ਖ਼ਾਨ ਐਕਸ਼ਨ ਕਾਮੇਡੀ ‘ਚ ਹੁਣ ਆਪਣੀ ਕਿਸਮਤ ਅਜ਼ਮਾਉਣਗੇ ।ਖ਼ਬਰਾਂ ਇਹ ਵੀ ਹਨ ਕਿ ਨਿਰਦੇਸ਼ਕ ਰਾਜ ਅਤੇ ਡੀਕੇ ਦੇ ਨਾਲ ਉਨ੍ਹਾਂ ਦੀ ਗੱਲਬਾਤ ਵੀ ਚੱਲ ਰਹੀ ਹੈ।ਖ਼ਬਰਾਂ ਇਹ ਵੀ ਹਨ ਕਿ ਇਹ ਫ਼ਿਲਮ ਦੀ ਸ਼ੂਟਿੰਗ 2026 ਦੇ ਅਖੀਰ ‘ਚ ਸ਼ੁਰੂ ਹੋ ਸਕਦੀ ਹੈ।

ਦਰਅਸਲ ਸਲਮਾਨ ਖ਼ਾਨ ਦੀ ਟਾਈਗਰ -੩ ਤੋਂ ਬਾਅਦ ਕੋਈ ਵੀ ਫ਼ਿਲਮ ਕੁਝ ਖ਼ਾਸ ਪਰਫਾਰਮ ਨਹੀਂ ਸੀ ਕਰ ਪਾਈ ਜਿਸ ਤੋਂ ਬਾਅਦ ਹੁਣ ਸਲਮਾਨ ਨੇ ਇਸ ਨਵੀਂ ਪਾਰੀ ਦੀ ਸ਼ੁਰੂਆਤ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਜ਼ਿਆਦਾਤਰ ਰੋਮਾਂਟਿਕ ਤੇ ਪਰਿਵਾਰਕ ਫ਼ਿਲਮਾਂ ‘ਚ ਹੀ ਨਜ਼ਰ ਆਏ ਹਨ। ਜਿਸ ਤੋਂ ਬਾਅਦ ਸਲਮਾਨ ਐਕਸ਼ਨ ਕਾਮੇਡੀ ‘ਚ ਨਵਾਂ ਤਜ਼ਰਬਾ ਕਰਨ ਦੀ ਸੋਚ ਰਹੇ ਹਨ।

ਇਹ ਫ਼ਿਲਮਾਂ ਉਨ੍ਹਾਂ ਦੀ ਕਾਮੇਡੀ ਫ਼ਿਲਮ ‘ਅੰਦਾਜ਼ ਅਪਨਾ ਅਪਨਾ’ ਦੀ ਯਾਦ ਦਿਵਾਏਗੀ । ਇਸ ਫ਼ਿਲਮ ‘ਚ ਵੀ ਆਪਣੀ ਬਿਹਤਰੀਨ ਕਾਮੇਡੀ ਪੰਚਸ ਦੇ ਨਾਲ ਸਲਮਾਨ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਸਨ।ਸਲਮਾਨ ਖ਼ਾਨ ਦੇ ਨਾਲ ਇਸ ਫ਼ਿਲਮ ‘ਚ ਪਰੇਸ਼ ਰਾਵਲ, ਆਮਿਰ ਖ਼ਾਨ, ਕਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਨਜ਼ਰ ਆਈਆਂ ਸਨ। 

© Copyright Galactic Television & Communications Pvt. Ltd. 2026. All rights reserved.