ਸਲਮਾਨ ਖ਼ਾਨ ਨੂੰ ‘ਮੈਂਨੇ ਪਿਆਰ ਕੀਆ’ ਲਈ ਮਿਲੇ ਸੀ ਏਨੀਂ ਰਕਮ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸਾਈਨਿੰਗ ਅਮਾਊਂਟ ਸਰਟੀਫਿਕੇਟ

ਸਲਮਾਨ ਖ਼ਾਨ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ। ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ 1989 ‘ਚ ਆਈ ਉਨ੍ਹਾਂ ਦੀ ਫ਼ਿਲਮ ‘ਮੈਂਨੇ ਪਿਆਰ ਕੀਆ’ ਵੀ ਸ਼ਾਮਿਲ ਹੈ। ਇਹ ਫ਼ਿਲਮ ਉਸ ਵੇਲੇ ਸੁਪਰਹਿੱਟ ਸਾਬਿਤ ਹੋਈ ਸੀ।

By  Shaminder Kaur Kaler July 9th 2026 01:34 PM -- Updated: July 9th 2026 05:42 PM

ਸਲਮਾਨ ਖ਼ਾਨ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ। ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ 1989 ‘ਚ ਆਈ ਉਨ੍ਹਾਂ ਦੀ ਫ਼ਿਲਮ ‘ਮੈਂਨੇ ਪਿਆਰ ਕੀਆ’ ਵੀ ਸ਼ਾਮਿਲ ਹੈ। ਇਹ ਫ਼ਿਲਮ ਉਸ ਵੇਲੇ ਸੁਪਰਹਿੱਟ ਸਾਬਿਤ ਹੋਈ ਸੀ। ਇਸ ਫ਼ਿਲਮ ਦੇ ਲਈ ਗਈ ਫੀਸ ਦੀ ਇੱਕ ਸਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਰਾਜਸ਼੍ਰੀ ਦੇ ਨਾਲ ਉਨ੍ਹਾਂ ਦੇ ਵੱਲੋਂ ਕੀਤੇ ਗਏ ਕਰਾਰ ਦਾ ਸਰਟੀਫਿਕੇਟ ਨਜ਼ਰ ਆ ਰਿਹਾ ਹੈ।


ਜਿਸ ‘ਚ ਸਲਮਾਨ ਖਾਨ ਦੇ ਵੱਲੋਂ ਰਾਜਸ਼੍ਰੀ ਦੇ ਨਾਲ ਕੀਤਾ ਗਿਆ ਕੀਤਾ ਗਿਆ ਇਹ ਕਰਾਰ ਸ਼ਾਮਿਲ ਹੈ।ਇਸ ਸਰਟੀਫਿਕੇਟ ‘ਚ ਤੁਸੀਂ ਵੇਖ ਸਕਦੇ ਹੋ ਸਲਮਾਨ ਖ਼ਾਨ ਨੂੰ ਉਸ ਵੇਲੇ ਇਸ ਫ਼ਿਲਮ ਦੇ ਪੱਚੀ ਲੱਖ ਰੁਪਏ ਮਿਲੇ ਸਨ ।ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਭਾਗਿਆ ਸ਼੍ਰੀ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ।


ਜਦੋਂਕਿ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਹਿਲੀ ਸੈਲਰੀ ਪਚੱਤਰ ਰੁਪਏ ਸਨ।ਦੱਸ ਦਈਏ ਕਿ ਸਲਮਾਨ ਖ਼ਾਨ ਨੇ 2017 ‘ਚ ਬਾਲੀਵੁੱਡ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਐਕਟਰ ਦੀ ਫੋਬਰਸ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਰਹੇ ਸਨ।


ਇਸ ਤੋਂ ਇਲਾਵਾ ਉਹ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੇ ਟੀਵੀ ਅਦਾਕਾਰ ਵੀ ਬਣ ਗਏ ਹਨ । ਬਿੱਗ ਬੌਸ ਰਿਆਲਟੀ ਸ਼ੋਅ ਦੇ ਗਿਆਰਵੇਂ ਸੀਜ਼ਨ ਨੂੰ ਹੋਸਟ ਕਰਨ ਦੇ ਲਈ ਸਲਮਾਨ ਖ਼ਾਨ ਨੇ ਹਰ ਐਪੀਸੋਡ ਦੇ ਲਈ ਕਰੋੜ ਰੁਪਏ ਲਏ ਸਨ । 

 

© Copyright Galactic Television & Communications Pvt. Ltd. 2026. All rights reserved.