ਸਲਮਾਨ ਖ਼ਾਨ ਦੇ ਘਰ ਤੇ ਹੋਈ ਗੋਲੀਬਾਰੀ ਦੇ ਸਬੰਧ ‘ਚ ਕੋਰਟ ਪਹੁੰਚਿਆ ਅਨਮੋਲ ਬਿਸ਼ਨੋਈ, ਕਿਹਾ ‘ਮੈਂ ਆਤਮ ਸਮਰਪਣ ਕਰਨਾ ਚਾਹੁੰਦਾ ਹਾਂ…ਪਰ’
ਤਿਹਾੜ ਜੇਲ੍ਹ ‘ਚ ਬੰਦ ਅਨਮੋਲ ਬਿਸ਼ਨੋਈ ਨੇ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਹੈ। ਜਿਸ ‘ਚ ਉਸ ਨੇ ਨਿਆਂ ਦੇ ਹਿੱਤਾਂ ਅਤੇ ਨਿਰਪੱਖ ਮੁੱਕਦਮੇ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਸਾਲ 2024 ‘ਚ ਸਲਮਾਨ ਖ਼ਾਨ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ‘ਚ ਆਤਮ ਸਮਰਪਣ ਕਰਨ ਦੀ ਇੱਛਾ ਪ੍ਰਗਟਾਈ ਹੈ।

ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਨੂੰ ਪਿਛਲੇ ਸਾਲ ਨਵੰਬਰ ‘ਚ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਅਤੇ ਬਾਅਦ ‘ਚ ਰਾਸ਼ਟਰੀ ਏਜੰਸੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ । ਉਹ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਈਰਿੰਗ ‘ਤੇ ਹੋਰ ਕਈ ਮਾਮਲਿਆਂ ‘ਚ ਵਾਂਟੇਡ ਸੀ ।
ਦੱਸ ਦਈਏ ਕਿ ਬੀਤੇ ਸਾਲ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਈਰਿੰਗ ਕੀਤੀ ਗਈ ਸੀ ਅਤੇ ਫਾਈਰਿੰਗ ਕਰਨ ਵਾਲੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਦੱਸ ਦਈਏ ਕਿ ਜ਼ੁਲਮ ਦੀ ਦੁਨੀਆ ‘ਚ ਵੱਡਾ ਨਾਂਅ ਲਾਰੈਂਸ ਬਿਸ਼ਨੋਈ ਹੈ ਤੇ ਉਸ ਦਾ ਭਰਾ ਵੀ ਉਸੇ ਦੇ ਰਾਹ ‘ਤੇ ਤੁਰਿਆ ਹੋਇਆ ਹੈ।ਲਾਰੈਂਸ ਬਿਸ਼ਨੋਈ ਵੀ ਜੇਲ੍ਹ ‘ਚ ਹੈ ਅਤੇ ਆਪਣੇ ਨੈੱਟਵਰਕ ਦੇ ਜ਼ਰੀਏ ਉਸ ਨੇ ਸਿੱਧੂ ਮੂਸੇਵਾਲਾ ਦਾ ਵੀ ਕਤਲ ਕਰਵਾਇਆ ਹੈ।