ਸਲਮਾਨ ਖ਼ਾਨ ਧਰਮਿੰਦਰ ਦੀ ਤਸਵੀਰ ਨੂੰ ਵੇਖ ਕੇ ਹੋਏ ਭਾਵੁਕ, ਫ਼ਿਲਮ ‘ਇੱਕੀਸ’ ਦੀ ਸਕ੍ਰੀਨਿੰਗ ਤੇ ਪਹੁੰਚਿਆ ਸੀ ਅਦਾਕਾਰ
ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਧਰਮਿੰਦਰ ਦੀ ਆਖਰੀ ਫ਼ਿਲਮ ‘ਇੱਕੀਸ’ ਦੇ ਸਕ੍ਰੀਨਿੰਗ ਦੇ ਦੌਰਾਨ ਦਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਸਲਮਾਨ ਖ਼ਾਨ ‘ਇੱਕੀਸ’ ਫ਼ਿਲਮ ਦੀ ਸਕ੍ਰੀਨਿੰਗ ਤੇ ਮੌਜੂਦ ਹਨ ।
ਸਲਮਾਨ ਖ਼ਾਨ (Salman Khan) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਧਰਮਿੰਦਰ ਦੀ ਆਖਰੀ ਫ਼ਿਲਮ ‘ਇੱਕੀਸ’ ਦੇ ਸਕ੍ਰੀਨਿੰਗ ਦੇ ਦੌਰਾਨ ਦਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਸਲਮਾਨ ਖ਼ਾਨ ‘ਇੱਕੀਸ’ ਫ਼ਿਲਮ ਦੀ ਸਕ੍ਰੀਨਿੰਗ ਤੇ ਮੌਜੂਦ ਹਨ । ਇਸ ਦੌਰਾਨ ਸਾਹਮਣੇ ਲੱਗੇ ਵੱਡੇ ਸਾਰੇ ਪੋਸਟਰ ‘ਚ ਧਰਮਿੰਦਰ ਦੀ ਤਸਵੀਰ ਨੂੰ ਉਹ ਬੜੀ ਹੀ ਨੀਝ ਦੇ ਨਾਲ ਵੇਖਦੇ ਹਨ ਅਤੇ ਭਾਵੁਕ ਹੋਏ ਨਜ਼ਰ ਆਉਂਦੇ ਹਨ ।

ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ ।ਸ੍ਰੀਰਾਮ ਰਾਘਵਨ ਦੀ ਆਉਣ ਵਾਲੀ ਇਸ ਫ਼ਿਲਮ ‘ਚ ਧਰਮਿੰਦਰ ਤੋਂ ਇਲਾਵਾ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਵੀ ਨਜ਼ਰ ਆਉਣਗੇ । ਇਹ ਫ਼ਿਲਮ ਹੁਣ ਨਵੇਂ ਸਾਲ ‘ਚ ਰਿਲੀਜ਼ ਹੋਵੇਗੀ ।
ਅਦਾਕਾਰ ਧਰਮਿੰਦਰ ਦੀ ਆਖਰੀ ਫ਼ਿਲਮ
ਇਸ ਫ਼ਿਲਮ ਦੀ ਸਕ੍ਰੀਨਿੰਗ ਤੇ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਵੀ ਨਜ਼ਰ ਆਏ ਅਤੇ ਆਪਣੇ ਪਿਤਾ ਦੇ ਪੋਸਟਰ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਇਲਾਵਾ ਸਲਮਾਨ ਖ਼ਾਨ ਨੇ ਵੀ ਪੋਜ਼ ਦਿੱਤੇ । ਪਰ ਉਹ ਭਾਵੁਕ ਨਜ਼ਰ ਆਏ ।ਧਰਮਿੰਦਰ ਦੀ ਇਹ ਆਖਰੀ ਫ਼ਿਲਮ ਹੈ। ਬੀਤੇ ਦਿਨੀਂ ਧਰਮਿੰਦਰ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਜੋ ਕਿ ਇਸੇ ਫ਼ਿਲਮ ਦਾ ਸੀ । ਜਿਸ ‘ਚ ਉਨ੍ਹਾਂ ਨੇ ਪੰਜਾਬ ਸਥਿਤ ਆਪਣੇ ਪਿੰਡ ਦੀ ਮਹਿਮਾ ਦਾ ਗੁਣਗਾਣ ਕੀਤਾ ਸੀ।