ਸਲਮਾਨ ਖ਼ਾਨ ਧਰਮਿੰਦਰ ਨੂੰ ਯਾਦ ਕਰਕੇ ਹੋਏ ਭਾਵੁਕ, ਵੀਡੀਓ ਹੋ ਰਿਹਾ ਵਾਇਰਲ
ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਜਿਸ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਉੱਥੇ ਹੀ ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਉਨ੍ਹਾਂ ਦੇ ਦਿਹਾਂਤ ਦੇ ਕਾਰਨ ਦੁਖੀ ਹਨ।
ਚੌਵੀ ਨਵੰਬਰ ਨੂੰ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ (Dharmender Deol) ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਜਿਸ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਉੱਥੇ ਹੀ ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਉਨ੍ਹਾਂ ਦੇ ਦਿਹਾਂਤ ਦੇ ਕਾਰਨ ਦੁਖੀ ਹਨ। ਸਲਮਾਨ ਖ਼ਾਨ ਵੀ ਧਰਮਿੰਦਰ ਦੇ ਦਿਹਾਂਤ ਕਾਰਨ ਬੇਹਦ ਗਮਗੀਨ ਹਨ । ਉਨ੍ਹਾਂ ਨੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜੋ ਕਿ ਬਿੱਗ ਬੌਸ ਦੇ ਐਪੀਸੋਡ ਦਾ ਹੈ।

ਸਲਮਾਨ ਖ਼ਾਨ ਧਰਮਿੰਦਰ ਦੇ ਦਿਹਾਂਤ ਕਾਰਨ ਦੁਖੀ
ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਸਲਮਾਨ ਖ਼ਾਨ ਕਹਿ ਰਹੇ ਹਨ ਕਿ ਪੂਰੀ ਇੰਡਸਟਰੀ ਦੁਖੀ ਹੈ, ਫੈਨਸ ਦੁਖੀ ਹਨ।ਸਲਮਾਨ ਖ਼ਾਨ ਨੇ ਕਿਹਾ ਕਿ ਉਹ ਏਨੇ ਦੁਖੀ ਹਨ ਕਿ ਉਹ ਬਿੱਗ ਬੌਸ -੧੯ ਦਾ ਆਖਿਰੀ ਵੀਕੈਂਡ ਕਾ ਵਾਰ ਹੋਸਟ ਨਹੀਂ ਸਨ ਕਰਨਾ ਚਾਹੁੰਦੇ।ਅਦਾਕਾਰ ਨੇ ਅੱਗੇ ਕਿਹਾ ਕਿ “ਇਹ ਹਫ਼ਤਾ ਜਿਵੇਂ ਗੁਜ਼ਰਿਆ ਹੈ, ਉਹ ਮਿੰਨਤਾਂ ਮੰਗ ਕੇ, ਦੁਆਵਾਂ-ਪ੍ਰਾਰਥਨਾਵਾਂ ਕਰਕੇ, ਹੰਝੂਆਂ ਨਾਲ ਗੁਜ਼ਰਿਆ ਹੈ।"

ਸਲਮਾਨ ਨੂੰ ਧਰਮਿੰਦਰ ਮੰਨਦੇ ਸਨ ਤੀਜਾ ਪੁੱਤ
ਸਲਮਾਨ ਖ਼ਾਨ ਦੇ ਨਾਲ ਧਰਮਿੰਦਰ ਦਾ ਬਹੁਤ ਜ਼ਿਆਦਾ ਪਿਆਰ ਸੀ ਅਤੇ ਅਕਸਰ ਉਹ ਸਲਮਾਨ ਦੇ ਨਾਲ ਹਾਸਾ ਮਜ਼ਾਕ ਕਰਦੇ ਰਹਿੰਦੇ ਸਨ । ਉਹ ਸਲਮਾਨ ਖ਼ਾਨ ਨੂੰ ਆਪਣਾ ਤੀਜਾ ਪੁੱਤਰ ਕਹਿੰਦੇ ਸਨ। ਬੀਤੇ ਦਿਨੀਂ ਇੱਕ ਵੀਡੀਓ ਵੀ ਧਰਮਿੰਦਰ ਦਾ ਵਾਇਰਲ ਹੋਇਆ ਸੀ । ਜਿਸ ‘ਚ ਧਰਮਿੰਦਰ ਕਹਿੰਦੇ ਸੁਣਾਈ ਦਿੱਤੇ ਸਨ ਕਿ ਸਲਮਾਨ ਉਨ੍ਹਾਂ ਦਾ ਤੀਜਾ ਪੁੱਤਰ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ।