ਅਫਾਗਿਨਸਤਾਨ ਤੋਂ ਆਏ ਸਨ ਸਲੀਮ ਖ਼ਾਨ ਦੇ ਵੱਡੇ ਵਡੇਰੇ, ਜਾਣੋਂ ਕਿਵੇਂ ਘਰੋਂ ਮਿਲਿਆ ਸੀ ਖਜ਼ਾਨਾ

ਸਲੀਮ ਖ਼ਾਨ ਇਨ੍ਹੀਂ ਦਿਨੀਂ ਹਸਪਤਾਲ ‘ਚ ਹਨ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਅਸੀਂ ਉਨ੍ਹਾਂ ਦੇ ਪਿਛੋਕੜ ਦੇ ਬਾਰੇ ਦੱਸਾਂਗੇ ।ਸਲੀਮ ਖ਼ਾਨ ਕਿਸੇ ਆਮ ਖ਼ਾਨਦਾਨ ਦੇ ਨਾਲ ਸਬੰਧ ਨਹੀਂ ਸਨ ਰੱਖਦੇ । ਉਨ੍ਹਾਂ ਦਾ ਸਬੰਧ ਸ਼ਾਹੀ ਘਰਾਣੇ ਦੇ ਨਾਲ ਰਿਹਾ ਹੈ। ਉਨ੍ਹਾਂ ਦੇ ਪਿਤਾ ਜੀ ਬ੍ਰਿਟਿਸ਼ ਕਾਲ ‘ਚ ਡੀਆਈਜੀ ਸਨ ।ਸਲੀਮ ਖ਼ਾਨ ਦੇ ਪਿਤਾ ਬ੍ਰਿਟਿਸ਼ ਕਾਲ ਦੇ ਦੌਰਾਨ ਸ਼ਾਹੀ ਪੁਲਿਸ ‘ਚ ਇੱਕ ਵੱਡੇ ਅਹੁਦੇ ਤੇ ਤਾਇਨਾਤ ਸਨ ਉਨ੍ਹਾਂ ਨੇ ਇੰਦੌਰ ‘ਚ ਡੀਆਈਜੀ ਦਾ ਅਹੁਦਾ ਹਾਸਲ ਕੀਤਾ ਸੀ।

By  Shaminder Kaur Kaler February 20th 2026 02:15 PM -- Updated: February 20th 2026 02:55 PM

 ਸਲੀਮ ਖ਼ਾਨ ਇਨ੍ਹੀਂ ਦਿਨੀਂ ਹਸਪਤਾਲ ‘ਚ ਹਨ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਅਸੀਂ ਉਨ੍ਹਾਂ ਦੇ ਪਿਛੋਕੜ ਦੇ ਬਾਰੇ ਦੱਸਾਂਗੇ ।ਸਲੀਮ ਖ਼ਾਨ ਕਿਸੇ ਆਮ ਖ਼ਾਨਦਾਨ ਦੇ ਨਾਲ ਸਬੰਧ ਨਹੀਂ ਸਨ ਰੱਖਦੇ । ਉਨ੍ਹਾਂ ਦਾ ਸਬੰਧ ਸ਼ਾਹੀ ਘਰਾਣੇ ਦੇ ਨਾਲ ਰਿਹਾ ਹੈ। ਉਨ੍ਹਾਂ ਦੇ ਪਿਤਾ ਜੀ ਬ੍ਰਿਟਿਸ਼ ਕਾਲ ‘ਚ ਡੀਆਈਜੀ ਸਨ ।ਸਲੀਮ ਖ਼ਾਨ ਦੇ ਪਿਤਾ ਬ੍ਰਿਟਿਸ਼ ਕਾਲ ਦੇ ਦੌਰਾਨ ਸ਼ਾਹੀ ਪੁਲਿਸ ‘ਚ ਇੱਕ ਵੱਡੇ ਅਹੁਦੇ ਤੇ ਤਾਇਨਾਤ ਸਨ ਉਨ੍ਹਾਂ ਨੇ ਇੰਦੌਰ ‘ਚ ਡੀਆਈਜੀ ਦਾ ਅਹੁਦਾ ਹਾਸਲ ਕੀਤਾ ਸੀ।ਅਜਿਹੇ ਸਮੇਂ ‘ਚ ਜਦੋਂ ਭਾਰਤੀਆਂ ਨੂੰ ਬਹੁਤ ਹੀ ਘੱਟ ਮੌਕੇ ਮਿਲਦੇ ਸਨ ਕਿ ਉਹ ਬ੍ਰਿਟਿਸ਼ ਰਾਜ ‘ਚ ਕੋਈ ਵੱਡਾ ਅਹੁਦਾ ਹਾਸਲ ਕਰ ਸਕਦੇ ਤਾਂ ਉਸ ਵੇਲੇ ਸਲੀਮ ਖ਼ਾਨ ਦੇ ਪਿਤਾ ਨੇ ਡੀਆਈਜੀ ਦਾ ਅਹੁਦਾ ਹਾਸਲ ਕੀਤਾ ਸੀ।ਸਲੀਮ ਖ਼ਾਨ ਦਾ ਜਨਮ ੧੯੩੫ ‘ਚ ਇੰਦੌਰ ਦੇ ਮੱਧ ਪ੍ਰਦੇਸ਼ ‘ਚ ਹੋਇਆ ਸੀ।ਜਦੋਂ ਉਹ ਬਹੁਤ ਛੋਟੇ ਸਨ ਕਿ ਮਾਂ ਨੂੰ ਗੁਆ ਦਿੱਤਾ ਤੇ ਚੌਦਾਂ ਸਾਲਾਂ ਦੀ ਉਮਰ ‘ਚ ਪਿਤਾ ਦਾ ਵੀ ਦਿਹਾਂਤ ਹੋ ਗਿਆ ਸੀ।ਇੱਕ ਸਨਮਾਨਿਤ ਤੇ ਆਰਥਿਕ ਤੌਰ ਤੇ ਮਜ਼ਬੂਤ ਪਰਿਵਾਰ ਤੋਂ ਹੋਣ ਦੇ ਬਾਵਜੂਦ ਸਲੀਮ ਖ਼ਾਨ ਦਾ ਬਚਪਨ ਦੁੱਖਾਂ ‘ਚ ਬੀਤਿਆ । ਉਨ੍ਹਾਂ ਦੇ ਪੂਰਵਜ ਪਸ਼ਤੂਨ ਸਨ। ਸਲੀਮ ਖ਼ਾਨ ਅਤੇ ਸਲਮਾਨ ਖ਼ਾਨ ਦੇ ਪੂਰਵਜ ਅਫਗਾਨਿਸਤਾਨ ਦੇ ਪਠਾਣ ਸਨ।ਜੋ ਵਧੀਆ ਜੀਵਨ ਦੀ ਭਾਲ ‘ਚ ਇੱਕ ਧਰਮ ਗੁਰੁ ਦੇ ਨਾਲ ਇੰਦੌਰ ਆ ਗਏ ਸਨ।ਸਲਮਾਨ ਖ਼ਾਨ ਦੀਆਂ ਤਿੰਨ ਪੀੜ੍ਹੀਆਂ ਸੈਨਾ ‘ਚ ਭਰਤੀ ਹੋਈਆਂ ਸਨ।


ਅਫਗਾਨੀ ਪਠਾਣ ਹਨ ਸਲੀਮ ਖ਼ਾਨ 

ਸਲੀਮ ਖ਼ਾਨ ਮੂਲ ਰੂਪ ਤੋਂ ਅਫਗਾਨੀ ਪਠਾਣ ਹਨ ਅਤੇ ਉਨ੍ਹਾਂ ਦੇ ਪੂਰਵਜ ਅਠਾਰਵੀਂ ਸਦੀ ‘ਚ ਅਫਗਾਨਿਸਤਾਨ ਦੇ ਖੈਬਰ ਪਖਤੂਨਖਤਆ ਦੇ ਮਾਲਕੰਦ ਤੋਂ ਹਿੰਦੁਸਤਾਨ ਆਏ ਸਨ । ਉਹ ਇੱਕ ਸੂਫ਼ੀ ਸੰਤ ਦੀ ਰਹਿਨੁਮਾਈ ‘ਚ ਹਜ਼ਾਰਾਂ ਦੀ ਗਿਣਤੀ ‘ਚ ਭਾਰਤ ਆਏ ਲੋਕਾਂ ਦੇ ਨਾਲ ਭਾਰਤ ਦੀ ਧਰਤੀ ਤੇ ਆਏ ਸਨ ਅਤੇ ਉਸ ਵੇਲੇ ਇੰਦੌਰ ਦੇ ਮਹਾਰਾਜਾ ਹੋਲਕਰ ਨੇ ਉਨ੍ਹਾਂ ਦੇ ਪੂਰਵਜਾਂ ਨੂੰ ਸ਼ਰਨ ਦਿੱਤੀ ਸੀ।

ਸਲਮਾਨ ਦੇ ਦਾਦੇ ਤੇ ਪੜਦਾਦੇ ਦਾ ਰੌਅਬ

ਖ਼ਾਨ ਪਰਿਵਾਰ ਦਾ ਬਾਲੀਵੁੱਡ ਇੰਡਸਟਰੀ ‘ਚ ਵੱਡਾ ਯੋਗਦਾਨ ਹੈ। ਪਰ ਸਲੀਮ ਖ਼ਾਨ ਦੇ ਪਿਤਾ ਤੇ ਉਨ੍ਹਾਂ ਦੇ ਦਾਦਾ ਜੀ ਦਾ ਬੜਾ ਰੌਅਬ ਸੀ ।ਸਲੀਮ ਖ਼ਾਨ ਦੇ ਦਾਦੇ ਦਾ ਨਾਂਅ ਅਨਵਰ ਖ਼ਾਨ ਸੀ ਅਤੇ ਉਹ ਬ੍ਰਿਟਿਸ਼ ਸੈਨਾ ਦੇ ਘੁੜਸਵਾਰ ਦਲ ‘ਚ ਤਾਇਨਾਤ ਸਨ। ਜਦੋਂਕਿ ਉਨ੍ਹਾਂ ਦੇ ਪਿਤਾ ਸਮਾਜ ‘ਚ ਵੱਡਾ ਰਸੂਖ ਰੱਖਦੇ ਸਨ। 

ਘਰੋਂ ਮਿਲਿਆ ਸੀ ਖਜ਼ਾਨਾ 

ਸਲੀਮ ਖ਼ਾਨ ਦੇ ਪਿਤਾ ਅਬਦੁਲ ਰਾਸ਼ਿਦ ਖ਼ਾਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇੱਕ ਬਿਲਡਿੰਗ ਖਰੀਦੀ ਸੀ। ਜਦੋੋਂ ਉਹ ਇਸ ਬਿਲਡਿੰਗ ਨੂੰ ਢਾਹ ਕੇ ਨਵਾਂ ਘਰ ਬਨਾਉਣ ਲੱਗੇ ਤਾਂ ਉਨ੍ਹਾਂ ਦੇ ਹੱਥ ਵੱਡਾ ਖਜ਼ਾਨਾ ਲੱਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਜ਼ਮੀਨ ਵੇਚ ਕੇ ਨਵੀਂ ਜਗ੍ਹਾ ਲੈ ਕੇ ਘਰ ਬਣਾਇਆ ਸੀ। 

Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.