ਸੈਫ ਅਲੀ ਖਾਨ ਆਪਣੇ ਪੁੱਤਰ ਇਬ੍ਰਾਹੀਮ ਖਾਨ ਦੇ ਨਾਲ ਆਏ ਨਜ਼ਰ, ਯੂਜ਼ਰਸ ਨੇ ਕਿਹਾ ‘ਦੋ ਭਾਈ, ਦੋਨੋਂ ਤਬਾਹੀ’

ਸੈਫ ਅਲੀ ਖ਼ਾਨ ਦਾ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ ਅਤੇ ਦੋਵਾਂ ਦੀ ਜੋੜੀ ‘ਤੇ ਫੈਨਸ ਵੱਲੋਂ ਪਿਆਰ ਦੀ ਵਰਖਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਦੀ ਜੋੜੀ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਦੋਵੇਂ ਭਰਾ ਭਰਾ ਹੋਣ ।

By  Shaminder Kaur Kaler April 16th 2026 04:56 PM

ਸੈਫ ਅਲੀ ਖ਼ਾਨ (Saif Ali khan) ਦਾ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ ਅਤੇ ਦੋਵਾਂ ਦੀ ਜੋੜੀ ‘ਤੇ ਫੈਨਸ ਵੱਲੋਂ ਪਿਆਰ ਦੀ ਵਰਖਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਦੀ ਜੋੜੀ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਦੋਵੇਂ ਭਰਾ ਭਰਾ ਹੋਣ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਦੋ ਭਾਈ ਦੋਨੋਂ ਤਬਾਹੀ’।


ਇੱਕ ਯੂਜ਼ਰ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਜਦੋਂਕਿ ਇੱਕ ਹੋਰ ਨੇ ਲਿਖਿਆ ਦੋ ਜੈਨਰੇਸ਼ਨ, ਇੱਕ ਹਾਰਟ ਬੀਟ’ ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਕੀਤੇ ਗਏ ਹਨ। 


ਸੈਫ ਅਲੀ ਖ਼ਾਨ ਦਾ ਵਰਕ ਫ੍ਰੰਟ 

ਸੈਫ ਅਲੀ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਲਵ ਆਜ ਕੱਲ੍ਹ, ਟਸ਼ਨ, ਓਮਕਾਰਾ, ਜਵਾਨੀ ਜਾਨੇਮਨ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਫ਼ਿਲਮਾਂ ‘ਚ ਉਨ੍ਹਾਂ ਨੇ ਚਾਕਲੇਟੀ ਬੁਆਏ ਤੋਂ ਲੈ ਕੇ ਨੈਗੇਟਿਵ ਕਿਰਦਾਰ ਵੀ ਨਿਭਾਏ ਹਨ । ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਕਿਰਦਾਰਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਗਿਆ ਹੈ। 

ਸੈਫ ਅਲੀ ਖ਼ਾਨ ਦੀ ਨਿੱਜੀ ਜ਼ਿੰਦਗੀ 

ਸੈਫ ਅਲੀ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅੰਮ੍ਰਿਤਾ ਸਿੰਘ ਦੇ ਨਾਲ ਪਹਿਲਾ ਵਿਆਹ ਕਰਵਾਇਆ ਸੀ ਅਤੇ ਕਰੀਨਾ ਕਪੂਰ ਦੇ ਨਾਲ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੇਟੇ ਹੋਏ ਹਨ ਜਦੋਂਕਿ ਅੰਮ੍ਰਿਤਾ ਸਿੰਘ ਤੋਂ ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਸਾਰਾ ਅਲੀ ਖ਼ਾਨ ਹੈ ਜੋ ਕਿ ਫ਼ਿਲਮਾਂ ‘ਚ ਸਰਗਰਮ ਹਨ। 

© Copyright Galactic Television & Communications Pvt. Ltd. 2026. All rights reserved.